Breaking News
Home / ਪੰਜਾਬ / ਬਰਨਾਲਾ ਦੇ ਪਿੰਡ ਚੰਨਵਾਲ ਨੇ ਕੀਤੀ ਨਵੀਂ ਮਿਸਾਲ ਪੇਸ਼

ਬਰਨਾਲਾ ਦੇ ਪਿੰਡ ਚੰਨਵਾਲ ਨੇ ਕੀਤੀ ਨਵੀਂ ਮਿਸਾਲ ਪੇਸ਼

ਪਿੰਡ ਵਾਸੀਆਂ ਨੇ ਗੁਰਬਾਣੀ ਸੁਣਨ ਲਈ ਛੋਟੇ-ਛੋਟੇ ਸਪੀਕਰ ਲਗਾਏ
ਬਰਨਾਲਾ/ਬਿਊਰੋ ਨਿਊਜ਼
ਬਰਨਾਲਾ ਦੇ ਪਿੰਡ ਚੰਨਵਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਪਿੰਡ ਵਿੱਚ ਗੁਰਬਾਣੀ ਸੁਣਨ ਲਈ ਛੋਟੇ-ਛੋਟੇ ਸਪੀਕਰ ਲਾਏ ਗਏ ਹਨ। ਇਨ੍ਹਾਂ ਨਾਲ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਹੀਂ ਹੁੰਦੀ ਤੇ ਚੌਗਿਰਦਾ ਵੀ ਸ਼ਾਂਤ ਰਹਿੰਦਾ ਹੈ। ਇਲਾਕੇ ਵਿੱਚ ਇਸ ਕਾਰਜ ਦੀ ਪ੍ਰਸ਼ੰਸਾ ਹੋ ਰਹੀ ਹੈ।
ਦਰਅਸਲ ਪਿੰਡ ਚੰਨਵਾਲ ਦੇ ਵਿਦੇਸ਼ਾਂ ਵਿੱਚ ਵਸੇ ਪਰਵਾਸੀ ਪੰਜਾਬੀਆਂ ਨੇ ਪਿੰਡ ਵਿੱਚ 35 ਛੋਟੇ ਸਪੀਕਰ ਲਵਾ ਦਿੱਤੇ ਹਨ। ਇਨ੍ਹਾਂ ਸਪੀਕਰਾਂ ਰਾਹੀਂ ਪੂਰਾ ਪਿੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਲਾਈਵ ਗੁਰਬਾਣੀ ਸੁਣਦਾ ਹੈ। ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਦੱਸਿਆ ਕਿ ਪਰਵਾਸੀ ਪੰਜਾਬੀਆਂ ਦੀ ਮਦਦ ਨਾਲ ਪਿੰਡ ਦੀ ਸਤਿਕਾਰ ਕਮੇਟੀ ਨੇ ਪੂਰੇ ਪਿੰਡ ਵਿੱਚ 35 ਸਪੀਕਰ ਲਵਾ ਦਿੱਤੇ ਹਨ।ਪਿੰਡ ਦੇ ਗੁਰਦੁਆਰਿਆਂ ਦੇ ਸਪੀਕਰਾਂ ਦੀ ਆਵਾਜ਼ ਵੀ ਅੰਦਰ ਹੀ ਰਹਿੰਦੀ ਹੈ। ਇਸ ਨਾਲ ਪੜ੍ਹਾਈ ਕਰਨ ਵਾਲੇ ਬੱਚੇ ਵੀ ਪ੍ਰੇਸ਼ਾਨ ਨਹੀਂ ਹੁੰਦੇ।

Check Also

ਸ਼ਹੀਦ ਜਵਾਨ ਕਰਮਜੀਤ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸਸਕਾਰ ਮੌਕੇ ਹਾਜ਼ਰ ਹੋਏ ਹਰੇਕ ਵਿਅਕਤੀ ਦੀ ਅੱਖ ਹੋਈ ਨਮ ਮੋਗਾ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ …