Breaking News
Home / ਭਾਰਤ / ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੁਜਰਾਤ ਦੇ ਸਾਬਰਮਤੀ ਆਸ਼ਰਮ ਪਹੁੰਚੇ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੁਜਰਾਤ ਦੇ ਸਾਬਰਮਤੀ ਆਸ਼ਰਮ ਪਹੁੰਚੇ

ਵਿਜੀਟਰ ਬੁੱਕ ਵਿਚ ਲਿਖਿਆ ਇਹ ਸ਼ਾਂਤੀ ਦੀ ਜਗ੍ਹਾ
ਲੰਘੇ ਕੱਲ੍ਹ ਦੇਖਿਆ ਸੀ ਤਾਜ ਮਹਿਲ
ਅਹਿਮਦਾਬਾਦ/ਬਿਊਰੋ ਨਿਊਜ਼
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਭਾਰਤ ਫੇਰੀ ਦੌਰਾਨ ਅੱਜ ਅਹਿਮਦਾਬਾਦ ਪਹੁੰਚੇ ਹਨ। ਟਰੂਡੋ ਆਪਣੀ ਪਤਨੀ ਅਤੇ ਬੱਚਿਆਂ ਨਾਲ ਸਾਬਰਮਤੀ ਆਸ਼ਰਮ ਵੀ ਗਏ। ਉਥੇ ਉਨ੍ਹਾਂ ਚਰਖਾ ਵੀ ਚਲਾਇਆ। ਆਸ਼ਰਮ ਵਿਚ ਪੂਰਾ ਟਰੂਡੋ ਪਰਿਵਾਰ ਭਾਰਤੀ ਪਹਿਰਾਵੇ ਵਿਚ ਨਜ਼ਰ ਆਇਆ। ਇਸ ਤੋਂ ਬਾਅਦ ਟਰੂਡੋ ਅਕਸ਼ਰਥਾਮ ਮੰਦਰ ਵੀ ਗਏ। ਟਰੂਡੋ ਨੇ ਸਾਬਰਮਤੀ ਆਸ਼ਰਮ ਦੀ ਵਿਜੀਟਰ ਬੁੱਕ ਵਿਚ ਲਿਖਿਆ ਕਿ ਇਹ ਬਹੁਤ ਸੁੰਦਰ ਅਤੇ ਸ਼ਾਂਤਮਈ ਸਥਾਨ ਹੈ।
ਚੇਤੇ ਰਹੇ ਕਿ ਲੰਘੇ ਕੱਲ੍ਹ ਐਤਵਾਰ ਨੂੰ ਟਰੂਡੋ ਪਰਿਵਾਰ ਆਗਰਾ ਵਿਖੇ ਤਾਜ ਮਹੱਲ ਦੇਖਣ ਵੀ ਗਿਆ ਸੀ ਅਤੇ ਉਹ ਆਪਣੀ ਇਸ ਫੇਰੀ ਦੌਰਾਨ ਮੁੰਬਈ ਵੀ ਜਾਣਗੇ। 23 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਟਰੂਡੋ ਦੀ ਮੁਲਾਕਾਤ ਹੋਣੀ ਹੈ, ਜਿਹੜੀ ਦੋਵਾਂ ਦੇਸ਼ਾਂ ਲਈ ਅਹਿਮ ਮੰਨੀ ਜਾ ਰਹੀ ਹੈ। ਜਸਟਿਨ ਟਰੂਡੋ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਪਣੀ ਪਹਿਲੀ ਭਾਰਤ ਫੇਰੀ ‘ਤੇ ਆਏ ਹੋਏ ਹਨ।

Check Also

ਨਾਮਜ਼ਦਗੀਆਂ 25 ਮਾਰਚ ਤੱਕ ਭਰੀਆਂ ਜਾਣਗੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ …