Breaking News
Home / ਮੁੱਖ ਲੇਖ / ਮੋਦੀ ਦੇ ਰਾਜ ‘ਚ ਅਮੀਰ ਤੇ ਗਰੀਬਦਾਪਾੜਾਵਧਿਆ

ਮੋਦੀ ਦੇ ਰਾਜ ‘ਚ ਅਮੀਰ ਤੇ ਗਰੀਬਦਾਪਾੜਾਵਧਿਆ

ਮੋਹਨ ਸਿੰਘ (ਡਾ.)
ਮੋਦੀਸਰਕਾਰ ਨੇ ਆਪਣਾਪੰਜਵਾਂਅਤੇ ਆਖਰੀਪੂਰਾਬਜਟ ਉਸ ਸਮੇਂ ਪੇਸ਼ਕੀਤਾ ਹੈ, ਜਦੋਂ ਲੋਕਸਭਾਚੋਣਾਂਨਜ਼ਦੀਕ ਆ ਰਹੀਆਂਹਨਅਤੇ ਮੋਦੀ ਦੇ ‘ਅੱਛੇ ਦਿਨਆਉਣ’, ‘ਮੇਕਇਨਇੰਡੀਆ’ਆਦਿਨਾਅਰੇ ਦਮਤੋੜਰਹੇ ਹਨ। ਗ਼ਰੀਬੀਅਤੇ ਅਮੀਰੀਵਿਚਕਾਰਪਾੜਾਵਧ ਗਿਆ ਹੈ। ਮੁਲਕਨੂੰਦਰਪੇਸ਼ਸੰਕਟ ਦੇ ਬਾਵਜੂਦਮੋਦੀ ਦੇ ਖਾਸਮ-ਖਾਸ ਗੌਤਮ ਅਡਾਨੀਦੀਜਾਇਦਾਦਪਿਛਲੇ ਇਕ ਸਾਲ ਦੌਰਾਨ 125 ਫੀਸਦ, ਡੀ-ਮਾਰਟ ਦੇ ਮਾਲਕਰਾਧਾਕ੍ਰਿਸ਼ਨਦਮਾਨੀਦੀ 80 ਫ਼ੀਸਦਅਤੇ ਮੁਕੇਸ਼ਅੰਬਾਨੀਦੀ 77.53 ਫ਼ੀਸਦਵਧ ਗਈ ਹੈ। ਭਾਰਤ ਦੇ ਇਕ ਫ਼ੀਸਦਵੱਡੇ ਘਰਾਣਿਆਂ ਦੇ ਹੱਥਾਂਵਿੱਚਮੁਲਕਦੀ 73 ਫ਼ੀਸਦਜਾਇਦਾਦ ਕੇਂਦਰਿਤ ਹੋ ਗਈ ਹੈ। ਇਸ ਦੇ ਬਾਵਜੂਦ ਇਹ ਘਰਾਣੇ ਸਿਆਸੀ ਆਗੂਆਂਦੀਮਿਲੀਭੁਗਤ ਸਦਕਾਮੁਲਾਜ਼ਮਾਂਨਾਲੋਂ ਟੈਕਸਾਂਦਾਤੀਜਾ ਹਿੱਸਾ ਦੇ ਰਹੇ ਹਨ। ਸਨਅਤੀਸੰਕਟਕਾਰਨ 299 ਮੈਗਾਪ੍ਰੋਜੈਕਟਅੱਧ-ਵਿਚਾਲੇ ਲਟਕੇ ਹੋਣਅਤੇ ਇਨ੍ਹਾਂਵਿੱਚ 18.33 ਲੱਖਕਰੋੜਰੁਪਏ ਦੀ ਪੂੰਜੀ ਫਸੀਹੋਣਕਾਰਨਸਰਕਾਰੀਬੈਂਕਾਂ ਦੇ ਵੱਡੀਪੱਧਰ ਦੇ ਵੱਟੇ ਖਾਤੇ ਬਣੇ ਹੋਏ ਹਨ। ਜਨਤਕਖੇਤਰਦੀਆਂਬੈਂਕਾਂ ਦੇ 12 ਲੱਖਕਰੋੜਰੁਪਏ ‘ਸਟਰੈੱਸਡ’ ਅਸਾਸੇ ਹਨ ਜੋ ਬੈਂਕਾਂਦੀ ਕੁੱਲ ਰਾਸ਼ੀਦਾ 15 ਫੀਸਦਹਨ। ਇਨ੍ਹਾਂ ਅਸਾਸਿਆਂਨੂੰਮਾਰਚ 2019 ਤੱਕਮੁੜਢਾਂਚਾਗਤਕੀਤਾ ਜਾ ਰਿਹਾ ਹੈ।
ਹੁਣਮੋਦੀਸਰਕਾਰ ਨੇ ਛੇ ਕਮਜ਼ੋਰ ਸਰਕਾਰੀਬੈਂਕਾਂ ਦੇ ਸੰਕਟਮੋਚਨਲਈਉਨ੍ਹਾਂਨੂੰ 70,000 ਕਰੋੜਰੁਪਏ ਮੁੜ-ਪੂੰਜੀਕਰਨਲਈਦਿੱਤੇ ਹਨ। ਵੱਟੇ ਖਾਤੇ ਵਾਲੇ ਕਰਜ਼ਿਆਂ’ਤੇ ਲੀਕਮਾਰੀ ਜਾ ਰਹੀ ਹੈ। ਰੀਅਲਅਸਟੇਟ ਦੇ ਕਾਰੋਬਾਰੀਆਂ ਦੇ ਉਸਾਰੀਅਧੀਨਫਲੈਟਅੱਧਵਿਚਾਲੇ ਲਟਕਰਹੇ ਹਨ। ਕਿਸ਼ਤਾਂਅਦਾਕਰ ਚੁੱਕੇ ਮੱਧਵਰਗ ਨੂੰਫਲੈਟਪ੍ਰਾਪਤੀਲਈਸੜਕਾਂ’ਤੇ ਆਉਣਾਪੈਰਿਹਾ ਹੈ। ਮੰਦੇ ਵਿੱਚੋਂ ਉਭਾਰਨਲਈਮੋਦੀਸਰਕਾਰ ਨੇ ਇਸ ਖੇਤਰਵਿੱਚ 100 ਫੀਸਦਸਿੱਧੇ ਵਿਦੇਸ਼ੀਨਿਵੇਸ਼ਨੂੰ ਖੁੱਲ੍ਹ ਦੇ ਦਿੱਤੀ ਹੈ। ਆਰਥਿਕਸੰਕਟਕਾਰਨਨਿਵੇਸ਼ਕਾਰਸਨਅਤਾਂਦੀਬਜਾਏ ਸ਼ੇਅਰਬਾਜ਼ਾਰਵਿੱਚਪੈਸਾਲਾਰਹੇ ਸਨ ਜਿਸ ਕਾਰਨਆਰਥਿਕਮੰਦੇ ਦੇ ਬਾਵਜੂਦਹੁਣਤੱਕਸ਼ੇਅਰਬਾਜ਼ਾਰਅਸਮਾਨ ਛੂਹ ਰਿਹਾ ਸੀ, ਪਰਬਜਟਵਿੱਚਭਾਰਤਨੂੰਆਰਥਿਕ ઠਸੰਕਟਵਿੱਚੋਂ ਉਭਾਰਨਦਾ ਕੋਈ ਖਾਕਾ ਨਾਹੋਣ, ਮਿਊਚਲਅਤੇ ਸ਼ੇਅਰਬਾਜ਼ਾਰ ਦੇ ਮੁਨਾਫ਼ਿਆਂ’ਤੇ ਟੈਕਸਲਾਉਣਅਤੇ ਸੰਸਾਰਆਰਥਿਕਤਾ ਦੇ ਅਸ਼ੁਭਸੰਕੇਤਾਂ ਨੇ ਸ਼ੇਅਰਬਾਜ਼ਾਰਨੂੰਡਾਵਾਂਡੋਲਕਰਦਿੱਤਾ ਹੈ।
ਵਿੱਤਮੰਤਰੀ ਦੇ ਬਜਟਲਈਭਾਰਤਅੰਦਰਸਥਾਈਬੇਰੁਜ਼ਗਾਰੀਸਭ ਤੋਂ ਵੱਡੀਸਮੱਸਿਆ ਸੀ। ਸਤੰਬਰ 2015 ਵਿੱਚਰਾਜਾਂ ਦੇ ਰੁਜ਼ਗਾਰਦਫ਼ਤਰਾਂਵਿੱਚ 4.82 ਕਰੋੜਦਰਜਉਮੀਦਵਾਰਾਂਵਿੱਚੋਂ ਕੇਵਲ 0.56 ਫੀਸਦਨੂੰ ਨੌਕਰੀ ਮਿਲੀ। ਮੋਦੀਸਰਕਾਰ ਦੇ ਪਿਛਲੇ ਚਾਰਸਾਲਾਂਵਿੱਚਖੇਤੀਬਾੜੀਦੀਪੈਦਾਵਾਰ 1.9 ਫੀਸਦਰਹੀ ਹੈ ਅਤੇ ਕੁੱਲ ਘਰੇਲੂ ਪੈਦਾਵਾਰਵਿੱਚ ਹਿੱਸਾ ਲਗਾਤਾਰਘੱਟ ਕੇ 13 ਫੀਸਦਰਹਿ ਗਿਆ ਹੈ; ਪਰ ਅਜੇ ਵੀਮੁਲਕਦੀ ਦੋ ਤਿਹਾਈਵਸੋਂ ਖੇਤੀਬਾੜੀ’ਤੇ ਨਿਰਭਰ ਹੈ। ਖੇਤੀਬਾੜੀ ਦੇ ਮਸ਼ੀਨੀਕਰਨਅਤੇ ਰਸਾਇਣੀਕਰਨਨਾਲਖੇਤੀਵਿੱਚਦਿਹਾੜੀਦਿਨਘਟਣਕਰ ਕੇ ਛੋਟੇ ਤੇ ਸੀਮਾਂਤਕਿਸਾਨਅਤੇ ਖੇਤਮਜ਼ਦੂਰਖੇਤੀਬਾੜੀਵਿੱਚੋਂ ਬਾਹਰਧੱਕੇ ਜਾ ਰਹੇ ਹਨ। ਪੇਂਡੂ ਵਸੋਂ ਦਾਸ਼ਹਿਰਾਂਵੱਲਪਰਵਾਸ ਹੋ ਰਿਹਾ ਹੈ। ਜਿਥੇ ਭਾਰਤਵਿੱਚ 1950 ਵਿੱਚ 10 ਕਰੋੜਖੇਤੀਕਾਮੇ ਸਨ, ਉਹ 2011 ਦੀਮਰਦਮਸ਼ੁਮਾਰੀਮੁਤਾਬਿਕ 26 ਕਰੋੜਖੇਤੀਕਾਮੇ ਹੋ ਗਏ ਹਨ। ਅਮਰੀਕਾਵਿੱਚ 25 ਲੱਖਖੇਤੀਕਾਮਿਆਂਦੀਪੈਦਾਵਾਰਨਾਲ ਉਸ ਦੀਆਂਖੇਤੀਵਸਤਾਂਦੀਆਂ ਜ਼ਰੂਰਤਾਂਪੂਰੀਆਂਹੋਣ ਤੋਂ ਬਾਅਦਉਨ੍ਹਾਂਦਾਖੇਤੀਵਸਤਾਂਦਾਵਿਦੇਸ਼ੀਵਪਾਰਪਿਛਲੇ ਪੰਜਾਹਸਾਲਵਿੱਚਵਾਧੂ ਚਲਰਿਹਾ ਹੈ। ਜੇ ਮੁਲਕ ਦੇ ਪ੍ਰਤੀਕਾਮੇ ਦੀਅਮਰੀਕਾ ਦੇ ਕਾਮੇ ਦੇ ਬਰਾਬਰਦੀਉਤਪਾਦਕਤਾਹੋਵੇ ਤਾਂਸਾਨੂੰਖੇਤੀਬਾੜੀਵਿੱਚਕੇਵਲ 88 ਲੱਖਕਾਮਿਆਂਦੀ ਜ਼ਰੂਰਤ ਹੈ। ਇਹ 26 ਕਰੋੜਦਾਕੇਵਲ 3.3 ਫੀਸਦ ਹੈ। ਭਾਰਤਦੀਖੇਤੀਉਤਪਾਦਕਤਾਘੱਟਹੋਣ ਦੇ ਬਾਵਜੂਦਭਾਰਤਅੰਦਰਖੇਤੀ’ਤੇ ਲੱਗੇ ਕਾਮਿਆਂਦੀਗਿਣਤੀਸਾਡੀਖੇਤੀਲੋੜਨਾਲੋਂ ਫਿਰਵੀਵਾਧੂ ਹੈ।
ਭਾਰਤਵਿੱਚਬੇਰੁਜ਼ਗਾਰਕਾਮਿਆਂਦਾਵੱਡਾ ਹਿੱਸਾ ਪੇਂਡੂ ਖੇਤਰਵਿੱਚ ਹੈ। ਐਨਐਸਐਸਓਅਨੁਸਾਰਖੇਤੀਛੱਡਣਦੀ ਇੱਛਾ ਰੱਖਣਵਾਲੇ 45 ਫੀਸਦਕਿਸਾਨਾਂਕੋਲ ਕੋਈ ਬਦਲਨਹੀਂ ਹੈ। ਬਜਟਵਿੱਚ 70 ਲੱਖ ਰੁਜ਼ਗਾਰਪੈਦਾਕਰਨਦਾਵਾਅਦਾਕੀਤਾ ਗਿਆ ਹੈ, ਪਰਹਰਸਾਲ 1.20 ਕਰੋੜਨਵੇਂ ਬੇਰੁਜ਼ਗਾਰਪੈਦਾ ਹੋ ਰਹੇ ਹਨ। ਕਿਸਾਨ 27 ਕਰੋੜ 50 ਲੱਖਟਨਰਿਕਾਰਡਪੈਦਾਵਾਰਕਰਨ ਦੇ ਬਾਵਜੂਦ 12.60 ਲੱਖਕਰੋੜਕਰਜ਼ੇ ਦੇ ਬੋਝਹੇਠਹਨ ਜਿਸ ਕਾਰਨਤਿੰਨਲੱਖ ਤੋਂ ਵੱਧਕਿਸਾਨਮਜ਼ਦੂਰਖੁਦਕੁਸ਼ੀਆਂਕਰ ਚੁੱਕੇ ਹਨ, ਦੂਜੇ ਪਾਸੇ ਖੇਤੀਲਾਗਤਨਾਲਜੁੜੇ ਕਾਰਪੋਰੇਟਾਂ ਨੇ 2016-17 ਵਿੱਚਖਾਦਾਂ ਤੋਂ 1255 ਕਰੋੜਰੁਪਏ, ਟਿਊਬਵੈੱਲਪੰਪਾਂ ਤੋਂ 125 ਕਰੋੜ, ਟਰੈਕਟਰਾਂ ਤੋਂ 5300 ਕਰੋੜ, ਕੀੜੇਮਾਰਦਵਾਈਆਂ ਤੋਂ 900 ਕਰੋੜ, ਬੀਜਾਂ ਤੋਂ 85 ਕਰੋੜਅਤੇ ਕੋਲਡਸਟੋਰਾਂ ਤੋਂ 7200 ਕਰੋੜਰੁਪਏ ਮੁਨਾਫ਼ੇ ਕਿਸਾਨਾਂ ਤੋਂ ਨਿਚੋੜੇ ਹਨ।
ਨੋਟਬੰਦੀ, ਜੀਐਸਟੀਅਤੇ ਆਧਾਰਕਾਰਡਨੂੰਲੋਕਾਂ’ਤੇ ਧੱਕੇ ਨਾਲਠੋਸਣ ਦੇ ਨਾਂਹਪੱਖੀਸਿੱਟੇ ਨਿਕਲਣ ਦੇ ਬਾਵਜੂਦਮੋਦੀ ਨੇ ਕੋਈ ਪ੍ਰਵਾਹਨਹੀਂ ਕੀਤੀ, ਪਰ ਗੁਜਰਾਤ ਤੇ ਰਾਜਸਥਾਨਦੀਆਂਚੋਣਾਂਸਮੇਂ ਕਿਸਾਨਾਂ ਦੇ ਬਦਲੇ ਮਿਜ਼ਾਜ ਨੇ ਮੋਦੀ ਦੇ ਗੁਜਰਾਤਮਾਡਲਦੀਆਂਚੂਲਾਂਹਿਲਾਦਿੱਤੀਆਂਹਨ। ਇਹ ਦੇਖ ਕੇ ਮੋਦੀ ਨੇ ਮੌਜੂਦਾ ਬਜਟ ਪੇਂਡੂ ਨੁਹਾਰਦੇਣਲਈਕਿਸਾਨਾਂਦੀਆਂਫ਼ਸਲਾਂਦੀਆਂਲਾਗਤਾਂਦਾਡੇਢ ਗੁਣਾ ਮੁੱਲ ਦੇਣ ਦੇ ਜੁਮਲੇ ਸ਼ੁਰੂ ਕਰਦਿੱਤੇ ਹਨ; ਹਾਲਾਂਕਿਮੋਦੀਸਰਕਾਰ ਨੇ ਸੁਪਰੀਮਕੋਰਟਵਿੱਚਹਲਫਨਾਮਾ ਦੇ ਕੇ ਸਵਾਮੀਨਾਥਨਕਮਿਸ਼ਨਦੀਆਂਸਿਫਾਰਿਸ਼ਾਂਅਨੁਸਾਰਫ਼ਸਲਾਂਦੀਆਂਉਤਪਾਦਕਲਾਗਤਾਂਦਾਡੇਢ ਗੁਣਾਦੇਣ ਤੋਂ ਇਨਕਾਰਕਰਦਿੱਤਾ ਸੀ। ਹੁਣ ਇਸ ਸਰਕਾਰ ਨੇ ਰਬੀਦੀਆਂਫ਼ਸਲਾਂਦੀਆਂਲਾਗਤਾਂਦਾਡੇਢ ਗੁਣਾਂ ਦੇ ਚੁੱਕੇ ਹੋਣਦਾਐਲਾਨਵੀਕਰਦਿੱਤਾ ਹੈ। ਦਰਅਸਲ, ਅਰੁਣਜੇਤਲੀਕਿਸਾਨਾਂਨੂੰ ਗੁੰਮਰਾਹਕਰਨਲਈਫ਼ਸਲਾਂਦਾਘੱਟੋ-ਘੱਟਸਮਰਥਨ ਮੁੱਲ ਦੇਣਲਈਗ਼ਲਤਫਾਰਮੂਲੇ ਏ-2 ਦੀਚੋਣਕਰਰਿਹਾ ਹੈ। ਏ-2 ਵਿੱਚਕਿਸਾਨ ਦੇ ਆਰਥਿਕਖ਼ਰਚੇ ਜਿਵੇਂ ਬੀਜ, ਖਾਦ, ਤੇਲ, ਰਸਾਇਣ, ਮੁੱਲ ਦੀਲੇਬਰ, ਸਿੰਜਾਈ ਦੀਕੀਮਤ, ਠੇਕੇ ‘ਤੇ ਲਈ ਜ਼ਮੀਨਦਾਠੇਕਾ, ਸੰਦਾਂਦੀ ਟੁੱਟ-ਭੱਜ ਤੇ ਘਸਾਈ, ਫ਼ਸਲਾਂਦੀਸਾਂਭਸੰਭਾਲਖ਼ਰਚੇ, ਪੂੰਜੀ ਉਪਰਵਿਆਜਸ਼ਾਮਿਲ ਹੁੰਦੇ ਹਨ। ਸੀ-2 ਵਿੱਚ ਏ-2 ਵਾਲੇ ਸਾਰੇ ਖ਼ਰਚਿਆਂ ਤੋਂ ਇਲਾਵਾਆਪਣੀ ਜ਼ਮੀਨਦਾਠੇਕਾ, ਸਥਿਰ ਪੂੰਜੀ ਉਪਰਵਿਆਜਅਤੇ ਪਰਿਵਾਰਕਲੇਬਰਸ਼ਾਮਿਲ ਹੁੰਦੀ ਹੈ। ਡਾ: ਰਮੇਸ਼ਚੰਦਕਮੇਟੀ ਨੇ ਸੀ-2 ਤੋਂ ਇਲਾਵਾਪਰਿਵਾਰਕਲੇਬਰਨੂੰਟੈਕਨੀਕਲਲੇਬਰਮੰਨਣ, ਵਿਆਜਪੂਰੇ ਫ਼ਸਲੀਸੀਜ਼ਨਦਾਪਾਉਣ, ਜ਼ਮੀਨਦਾਮੰਡੀਪ੍ਰਚਲਤਠੇਕਾਪਾਉਣ, ਫ਼ਸਲਾਂ ਦੇ ਮੰਡੀਕਰਨ, ਫ਼ਸਲ ਦੇ ਸਫ਼ਾਈਖ਼ਰਚੇ, ਢੋਅਢੁਆਈਖ਼ਰਚੇ, ਪੈਕਿੰਗ ਖ਼ਰਚੇ ਪਾਉਣਦੀਸਿਫਾਰਿਸ਼ਵੀਕੀਤੀ ਸੀ। ਸਰਕਾਰਦੀਆਂਆਪਣੀਆਂਰਿਪੋਰਟਾਂਮੁਤਾਬਕ, ਕਣਕਦੀਲਾਗਤ 2408 ਰੁਪਏ ਪ੍ਰਤੀਕੁਇੰਟਲਪੈਂਦੀ ਹੈ, ਪਰਕਿਸਾਨਾਂਨੂੰਘੱਟੋ-ਘੱਟਸਮਰਥਨ ਮੁੱਲ 1625 ਰੁਪਏ ਦੇ ਕੇ 783 ਰੁਪਏ ਪ੍ਰਤੀਕੁਇੰਟਲਘਾਟਾਪੈਂਦਾ ਹੈ। ਮੋਦੀਸਰਕਾਰ ਨੇ ਏ-2 ਫਾਰਮੂਲੇ ਅਨੁਸਾਰਫ਼ਸਲਾਂਦੀਆਂਲਾਗਤਾਂਦਾਡੇਢ ਗੁਣਾਂ ਮੁੱਲ ਦੇ ਕੇ ਕਿਸਾਨਾਂਨੂੰ ਗੁੰਮਰਾਹਕਰਨਦੀਕੋਸ਼ਿਸ਼ਕਰ ਕੇ ਇਕ ਹੋਰਜੁਮਲਾਛੱਡਿਆ ਹੈ।
ਮੁਲਕਦੀ 65 ਫੀਸਦ ਜ਼ਮੀਨਬਰਸਾਤ’ਤੇ ਨਿਰਭਰ ਹੈ, ਪਰਬਜਟਵਿੱਚਸਾਰੀ ਜ਼ਮੀਨਦੀ ਸਿੰਜਾਈ ਕਰਨਲਈ 1260 ਕਰੋੜਰੁਪਏ ਹੀ ਰੱਖੇ ਹਨ। ਕਿਸਾਨਾਂਦਾਪ੍ਰਤੀਪਰਿਵਾਰਖ਼ਰਚਾ 4700 ਰੁਪਏ ਅਤੇ ਆਮਦਨ 3600 ਰੁਪਏ ਹੈ। ਕਿਸਾਨਾਂਸਿਰ 12.60 ਲੱਖਕਰੋੜਰੁਪਏ ਦਾਕਰਜ਼ਾ ਹੈ ਅਤੇ ਸਾਢੇ ਤਿੰਨਲੱਖਕਿਸਾਨਖੁਦਕੁਸ਼ੀਆਂਕਰ ਚੁੱਕੇ ਹਨ, ਪਰਬਜਟਵਿੱਚਨਾਕਿਸਾਨਾਂਦੀਕਰਜ਼ਾਮੁਆਫ਼ੀਅਤੇ ਨਾ ਹੀ ਖੁਦਕੁਸ਼ੀਆਂਕਰ ਚੁੱਕੇ ਕਿਸਾਨਾਂ ਦੇ ਪੀੜਤਪਰਿਵਾਰਾਂਨੂੰ ਕੋਈ ਰਾਹਤ ਹੈ। ਸਭ ਤੋਂ ਨਪੀੜੇ ਖੇਤ/ਪੇਂਡੂ ਮਜਦੂਰਾਂਨੂੰਨਜ਼ਰਅੰਦਾਜ਼ ਕਰਦਿੱਤਾ ਗਿਆ ਹੈ। ਬਜਟਬੇਰੁਜ਼ਗਾਰੀ, ਜ਼ਰੱਈ ਤੇ ਸਨਅਤੀਅਤੇ ਸੇਵਾਖੇਤਰ ਦੇ ਸੰਕਟਦੀਆਂਵਿਰਾਟਸਮੱਸਿਆਵਾਂਦਾ ਕੋਈ ਖਾਕਾ ਪੇਸ਼ਨਹੀਂ ਕਰਦਾ। ਅੰਗਰਜ਼ਾਂ ਤੋਂ ਪਹਿਲਾਂਭਾਰਤਵਿੱਚਖੇਤੀਬਾੜੀਅਤੇ ਦਸਤਕਾਰੀਦੀਏਕਤਾਅਤੇ ਕਿਰਤਦੀਸਥਾਈਵੰਡ’ਤੇ ਆਧਾਰਿਤਆਰਥਿਕਪ੍ਰਣਾਲੀ ਸੀ। ਜ਼ਮੀਨਦੀ ਸਾਂਝੀ ਮਾਲਕੀ ਹੁੰਦੀ ਸੀ, ਪਰਖੇਤੀਕਰਨਲਈ ਜ਼ਮੀਨ’ਤੇ ਵਿਅਕਤੀਗਤਕਬਜ਼ਾ ਹੁੰਦਾ ਸੀ। ਜਨਤਕਜਲਸਪਲਾਈ (ਨਹਿਰਾਂ) ਖੇਤੀਲਈਮੁਢਲੀਸ਼ਰਤ ਹੁੰਦੀ ਸੀ। ਪਿੰਡਸਵੈ-ਨਿਰਭਰ ਇਕਾਈਆਂਸਨ। ਬੇਰੁਜ਼ਗਾਰੀਨਹੀਂ ਹੁੰਦੀ ਸੀ, ਪਰਬਰਤਾਨਵੀਹਕੂਮਤ ਨੇ ਆਪਣੀ ਲੁੱਟ ਲਈ ਇਹ ਪ੍ਰਬੰਧਤੋੜਦਿੱਤਾ। ਹੁਣਵੀ ਜ਼ਰੱਈਸੰਕਟਨੂੰਦੂਰਕਰਨਲਈਪੁਰਾਣੀਭਾਰਤੀਪ੍ਰਣਾਲੀ ਤੋਂ ਸਬਕਸਿੱਖਣਦੀਲੋੜ ਹੈ। ਪੇਂਡੂ ਖੇਤਰਵਿੱਚਖੇਤੀਬਾੜੀਆਧਾਰਿਤਐਗਰੋ ਸਨਅਤਾਂਅਤੇ ਖੇਤੀਲਾਗਤਾਂਪੈਦਾਕਰਨਵਾਲੀਆਂਸੂਖ਼ਮ, ਛੋਟੀਆਂਅਤੇ ਦਰਮਿਆਨੀਆਂਕਿਰਤਸੰਘਣਤਾਵਾਲੀਆਂਅਤੇ ਵੱਡੀਆਂਸਨਅਤਾਂਹਰਰਾਜ ਤੇ ਹਰਇਲਾਕੇ ਵਿੱਚਕਾਇਮਹੋਣੀਆਂਚਾਹੀਦੀਆਂਹਨ। ਇਸ ਨਾਲ ਪੇਂਡੂ ਖੇਤਰਦੀ ઠਵਿਹਲੀਬੇਰੁਜ਼ਗਾਰਕਿਰਤਸ਼ਕਤੀਨੂੰਕੰਮਦਿੱਤਾ ਜਾ ਸਕਦਾ ਹੈ। ਇਉਂ ਤੇਜ਼ੀ ਨਾਲ ਪੂੰਜੀ ਨਿਰਮਾਣ ਹੋ ਸਕਦਾ ਹੈ ਅਤੇ ਸਿੱਧੇ ਵਿਦੇਸ਼ੀਨਿਵੇਸ਼ਲਈਸਾਮਰਾਜੀਮੁਲਕਾਂ’ਤੇ ਨਿਰਭਰਤਾਘੱਟਸਕਦੀ ਹੈ।

Check Also

ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ

ਐੱਸ.ਐੱਸ. ਸੋਢੀ ਆਪਣੀ ਪਸੰਦ ਵਾਲੇ ਸਕੂਲਾਂ ਵਿਚ, ਆਪਣੇ ਬੱਚਿਆਂ ਦਾ ਦਾਖਲਾ ਸੁਰੱਖਿਅਤ ਬਣਾ ਸਕਣ ਦੇ …