Breaking News
Home / ਹਫ਼ਤਾਵਾਰੀ ਫੇਰੀ / ਅਮਰੀਕਾ ਦੇ ਸਕੂਲ ‘ਚ ਵਿਦਿਆਰਥੀ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ 17 ਬੱਚਿਆਂ ਦੀ ਲਈ ਜਾਨ

ਅਮਰੀਕਾ ਦੇ ਸਕੂਲ ‘ਚ ਵਿਦਿਆਰਥੀ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ 17 ਬੱਚਿਆਂ ਦੀ ਲਈ ਜਾਨ

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਫਲੋਰੀਡਾ ਸਥਿਤ ਇਕ ਸਕੂਲ ਵਿਚ ਸਾਬਕਾ ਵਿਦਿਆਰਥੀ ਨੇ ਅਚਾਨਕ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ 17 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 14 ਜ਼ਖ਼ਮੀ ਹੋ ਗਏ ਹਨ। ਦੋਸ਼ੀ ਵਿਦਿਆਰਥੀ ਦੀ ਪਛਾਣ 19 ਸਾਲ ਦੇ ਨਿਕੋਲਸ ਕਰੂਜ਼ ਦੇ ਰੂਪ ਵਿਚ ਕੀਤੀ ਗਈ ਹੈ। ਚੇਤੇ ਰਹੇ ਕਿ ਨਿਕੋਲਸ ਨੂੰ ਬ੍ਰੋਵਾਰਡ ਕੰਟਰੀ ਸਕੂਲ ਵਿਚੋਂ ਗਲਤ ਆਦਤਾਂ ਕਾਰਨ ਕੱਢ ਦਿੱਤਾ ਗਿਆ ਸੀ। ਪੁਲਿਸ ਮੁਤਾਬਕ ਦੋਸ਼ੀ ਨੇ ਪਹਿਲਾਂ ਸਕੂਲ ਦਾ ਫਾਇਰ ਅਲਾਰਮ ਵਜਾਇਆ, ਜਿਸ ਤੋਂ ਬਾਅਦ ਸਕੂਲ ਵਿਚ ਹਫੜਾ-ਦਫੜੀ ਮਚ ਗਈ ਤੇ ਉਸ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਅਮਰੀਕਾ ਦੇઠਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਘਟਨਾ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਹੁਣ ਬਰਤਾਨਵੀ ਫੌਜ ‘ਚ ਭਰਤੀ ਹੋ ਸਕਣਗੇ ਕੈਨੇਡੀਅਨ ਤੇ ਭਾਰਤੀ

ਲੰਡਨ : ਯੂਕੇ ਸਰਕਾਰ ਨੇ ਆਪਣੀ ਫੌਜ ਵਿਚ ਕੈਨੇਡੀਅਨਾਂ ਅਤੇ ਭਾਰਤੀਆਂ ਸਮੇਤ ਰਾਸ਼ਟਰਮੰਡਲ ਦੇ 53 …