Breaking News
Home / ਭਾਰਤ / ਨੋਟਬੰਦੀ ਆਰਬੀਆਈ ਜਾਂ ਜੇਤਲੀ ਦਾ ਨਹੀਂ, ਆਰ ਐਸ ਐਸ ਦਾ ਫੈਸਲਾ : ਰਾਹੁਲ ਗਾਂਧੀ

ਨੋਟਬੰਦੀ ਆਰਬੀਆਈ ਜਾਂ ਜੇਤਲੀ ਦਾ ਨਹੀਂ, ਆਰ ਐਸ ਐਸ ਦਾ ਫੈਸਲਾ : ਰਾਹੁਲ ਗਾਂਧੀ

ਕਿਹਾ, 2019 ‘ਚ ਜਿੱਤੇ ਤਾਂ ਜੀਐਸਟੀ ਨਿਯਮਾਂ ਵਿਚ ਕਰਾਂਗੇ ਬਦਲਾਅ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਰਨਾਟਕ ਦੇ ਕਲਬੁਰਗੀ ਵਿਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਆਰ ਬੀ ਆਈ, ਅਰੁਣ ਜੇਤਲੀ ਜਾਂ ਵਿੱਤ ਮੰਤਰਾਲਾ ਦਾ ਨਹੀਂ, ਇਹ ਤਾਂ ਆਰ ਐਸ ਐਸ ਦਾ ਫੈਸਲਾ ਸੀ। ਆਰ ਐਸ ਐਸ ਨੇ ਇਸ ਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦਬਾਅ ਪਾਇਆ ਸੀ। ਚੇਤੇ ਰਹੇ ਕਿ ਕਰਨਾਟਕ ਵਿਚ ਇਸੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਾਹੁਲ ਨੇ ਜੀਐਸਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ 2019 ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਜੀਐਸਟੀ ਦੇ ਨਿਯਮਾਂ ਵਿਚ ਬਦਲਾਅ ਕੀਤਾ ਜਾਵੇਗਾ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਿਨਾ ਤਿਆਰੀ ਤੋਂ ਜੀਐਸਟੀ ਲਾਗੂ ਕਰਕੇ 130 ਕਰੋੜ ਲੋਕਾਂ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ।

Check Also

ਤਾਮਿਲਨਾਡੂ ਦੇ ਤਟ ਨਾਲ ਟਕਰਾਇਆ ਚੱਕਰਵਾਤੀ ਤੂਫਾਨ ‘ਗਾਜ਼ਾ’

23 ਵਿਅਕਤੀਆਂ ਦੀ ਮੌਤ, 81 ਹਜ਼ਾਰ ਵਿਅਕਤੀਆਂ ਨੂੰ ਰਾਹਤ ਕੈਂਪਾਂ ‘ਚ ਭੇਜਿਆ ਚੇਨਈ/ਬਿਊਰੋ ਨਿਊਜ਼ ਚੱਕਰਵਾਤੀ …