Breaking News
Home / ਦੁਨੀਆ / ਵਿਜੇ ਮਾਲਿਆ ਨੂੰ ਝਟਕਾ

ਵਿਜੇ ਮਾਲਿਆ ਨੂੰ ਝਟਕਾ

ਯੂ ਕੇ ‘ਚ ਕਿੰਗਫਿਸ਼ਰ ਹਾਰੀ ਕੇਸ, ਭਰਨੇ ਪੈਣਗੇ 579 ਕਰੋੜ ਰੁਪਏ
ਲੰਡਨ/ਬਿਊਰੋ ਨਿਊਜ਼
ਭਾਰਤ ਵਿਚ ਅਦਾਲਤ ਦੁਆਰਾ ਭਗੌੜਾ ਐਲਾਨੇ ਗਏ ਵਿਜੇ ਮਾਲਿਆ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਮਾਲਿਆ ਦੀ ਕਿੰਗਫਿਸ਼ਰ ਏਅਰਲਾਈਜ਼ ਯੂਕੇ ਵਿਚ ਇਕ ਕੇਸ ਹਾਰ ਗਈ ਹੈ। ਇਸ ਵਿਚ ਮਾਲਿਆ ਨੂੰ ਲਗਭਗ 579 ਕਰੋੜ ਰੁਪਏ ਹਰਜਾਨੇ ਵਜੋਂ ਇਕ ਕੰਪਨੀ ਨੂੰ ਦੇਣੇ ਪੈਣਗੇ। ਇਹ ਮਾਮਲਾ ਹੁਣ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨੀਜ਼ ਨਾਲ ਜੁੜਿਆ ਸੀ। ਮਾਲਿਆ ਦੀ ਕੰਪਨੀ ਖਿਲਾਫ ਸਿੰਗਾਪੁਰ ਦੀ ਬੀ.ਓ.ਸੀ. ਐਵੀਏਸ਼ਨ ਨਾਮ ਦੀ ਕੰਪਨੀ ਨੇ ਇਹ ਮਾਮਲਾ ਦਰਜ ਕਰਵਾਇਆ ਸੀ। ਦੋਵਾਂ ਕੰਪਨੀਆਂ ਵਿਚਕਾਰ ਚਾਰ ਜਹਾਜ਼ਾਂ ਨੂੰ ਲੈ ਕੇ ਡੀਲ ਹੋਈ ਸੀ। ਚੇਤੇ ਰਹੇ ਕਿ ਮਾਲਿਆ ਸਿਰ ਭਾਰਤੀ ਬੈਂਕਾਂ ਦਾ ਵੀ 9 ਹਜ਼ਾਰ ਕਰੋੜ ਰੁਪਏ ਬਕਾਇਆ ਹੈ।

Check Also

ਦਸਤਾਰ ਸਬੰਧੀ ਅਮਰੀਕਾ ਦੀ ਨੀਤੀ ਬਦਲਵਾਉਣ ਵਾਲੇ ਸਿੱਖ ‘ਤੇ ਬਣੀ ਫਿਲਮ ‘ਸਿੰਘ’

ਵਾਸ਼ਿੰਗਟਨ : ਅਮਰੀਕਾ ਵਿਚ 18 ਸਾਲਾ ਮੁਟਿਆਰ ਨੇ ‘ਸਿੰਘ’ ਨਾਂ ਦੇ ਸਿਰਲੇਖ ਹੇਠ ਇੱਕ ਲਘੂ …