Breaking News
Home / ਭਾਰਤ / ਅਦਾਲਤ ਨੇ ਚੁੰਨੀ ਲਾਲ ਗਾਬਾ ਦੇ ਗੈਰ ਜ਼ਮਾਨਤੀ ਵਾਰੰਟ ਕੀਤੇ ਜਾਰੀ

ਅਦਾਲਤ ਨੇ ਚੁੰਨੀ ਲਾਲ ਗਾਬਾ ਦੇ ਗੈਰ ਜ਼ਮਾਨਤੀ ਵਾਰੰਟ ਕੀਤੇ ਜਾਰੀ

ਨਸ਼ਾ ਤਸਕਰੀ ਦੇ ਮਾਮਲੇ ਵਿਚ ਘਿਰਿਆ ਹੈ ਚੁੰਨੀ ਲਾਲ ਗਾਬਾ
ਮੁਹਾਲੀ/ਬਿਊਰੋ ਨਿਊਜ਼
ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਨਸ਼ਾ ਤਸਕਰੀ ਕੇਸ ਵਿਚ ਮੁਲਜ਼ਮ ਚੁੰਨੀ ਲਾਲ ਗਾਬਾ ਦੇ ਪੇਸ਼ ਨਾ ਹੋਣ ਮਗਰੋਂ ਵਿਸ਼ੇਸ਼ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਜਲੰਧਰ ਦੇ ਕਾਰੋਬਾਰੀ ਚੁੰਨੀ ਲਾਲ ਗਾਬਾ ਨੂੰ ਈਡੀ ਨੇ ਭੋਲਾ ਨਸ਼ਾ ਤਸਕਰੀ ਮਾਮਲੇ ਵਿੱਚ ਮੁਲਜ਼ਮ ਬਣਾਇਆ ਸੀ। ਗਾਬੇ ਖਿਲਾਫ ਪੇਸ਼ ਕੀਤੀ ਚਾਰਜਸ਼ੀਟ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਗਾਬੇ ਨੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੂੰ ਚੋਣਾਂ ਦੌਰਾਨ ਪੈਸੇ ਦਿੱਤੇ ਸੀ। ਇਸ ਦਾ ਹਿਸਾਬ ਉਹ ਈਡੀ ਦੇ ਸਾਹਮਣੇ ਪੇਸ਼ ਨਹੀਂ ਕਰ ਸਕਿਆ।
ਈਡੀ ਦੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਚੁੰਨੀ ਲਾਲ ਗਾਬਾ ਤੇ ਵਰਿੰਦਰ ਰਾਜਾ ਦੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਮੂਲੀਅਤ ਸੀ। ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਕਿ ਚੁੰਨੀ ਲਾਲ ਗਾਬਾ ਫਾਰਮਾਸਿਊਟੀਕਲ ਕੰਪਨੀ ਦਾ ਮਾਲਕ ਸੀ ਜਿਸ ਦੀ ਆੜ ਵਿੱਚ ਉਹ ਰਾਜੇ ਨੂੰ ਸੂਡੋਐਫਡ੍ਰਿਨ ਸਪਲਾਈ ਕਰਦਾ ਸੀ। ਕੇਸ ਦੌਰਾਨ ਅਦਾਲਤ ਨੇ ਗਾਬਾ ਦੀ 500 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ।

Check Also

ਦਿੱਲੀ ‘ਚ ਮੁੱਖ ਸਕੱਤਰ ਨਾਲ ਹੋਈ ਕੁੱਟਮਾਰ ‘ਤੇ ਬੋਲੇ ਕੇਜਰੀਵਾਲ

ਕਿਹਾ, ਕੀ ਲੋਯਾ ਮਾਮਲੇ ਵਿਚ ਅਮਿਤ ਸ਼ਾਹ ਕੋਲੋਂ ਵੀ ਹੋਵੇਗੀ ਪੁੱਛਗਿੱਛ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ …