Breaking News
Home / ਦੁਨੀਆ / ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਸਿੱਖ ਬੱਚਾ ਪਟਕਾ ਬੰਨ੍ਹ ਕੇ ਗਿਆ ਸਕੂਲ

ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਸਿੱਖ ਬੱਚਾ ਪਟਕਾ ਬੰਨ੍ਹ ਕੇ ਗਿਆ ਸਕੂਲ

ਮੈਲਬੌਰਨ/ਬਿਊਰੋ ਨਿਊਜ਼ : ਵਿਕਟੋਰੀਆ ਪ੍ਰਸ਼ਾਸਨ ਅਤੇ ਸਿਵਲ ਟ੍ਰਿਬਿਊਨਲ ਵਿਚ ਆਪਣੀ ਦਸਤਾਰ ਲਈ ਕਾਨੂੰਨੀ ਲੜਾਈ ਜਿੱਤਣ ਤੋਂ ਬਾਅਦ ਸਿਦਕ ਸਿੰਘ (ਛੇ ਸਾਲ) ਪਹਿਲੇ ਦਿਨ ਸਕੂਲ ਪੜ੍ਹਨ ਗਿਆ, ਜਿਥੇ ਪਹਿਲਾਂ ਉਸ ਨੂੰ ਸਕੂਲ ਵਲੋਂ ਸਿੱਖ ਹੋਣ ਕਾਰਨ ਪਟਕਾ ਸਜਾਉਣ ਕਾਰਨ ਨਾਂਹ ਕਰ ਦਿੱਤੀ ਗਈ ਸੀ। ਮੱਲਟਨ ਕ੍ਰਿਸਚੀਅਨ ਕਾਲਜ ਨੇ ਨਵੇਂ ਵਿੱਦਿਅਕ ਵਰ੍ਹੇ ‘ਚ ਸਿਦਕ ਸਿੰਘ ਕਾਰਨ ਆਪਣੀ ਇਕਸਾਰ ਨੀਤੀ ਬਦਲ ਦਿੱਤੀ ਹੈ।
ਵੀ-ਕੈਂਟ ਅਦਾਲਤ ਨੇ ਸਿਦਕ ਨੂੰ ਪਟਕਾ ਬੰਨ੍ਹ ਕੇ ਨਾ ਆਉਣ ‘ਤੇ ਨਸਲੀ ਵਿਤਕਰਾ ਕਰਾਰ ਦਿੱਤਾ ਅਤੇ ਕਿਹਾ ਕਿ ਉਸ ਨੂੰ ਦਾਖ਼ਲਾ ਨਾ ਦੇ ਕੇ ਕਾਨੂੰਨ ਦੀ ਉਲੰਘਣਾ ਕੀਤੀ ਸੀ।
ਉਸ ਦੇ ਮਾਪਿਆਂ ਵਲੋਂ ਇਸ ਸਕੂਲ ਖਿਲਾਫ ਅਦਾਲਤ ‘ਚ ਚੁਣੌਤੀ ਦਿੱਤੀ ਗਈ ਸੀ ਅਤੇ ਉਹ ਇਸ ਲੜਾਈ ‘ਚ ਸਫ਼ਲ ਹੋਏ ਅਤੇ ਉਨ੍ਹਾਂ ਦਾ ਬੱਚਾ ਉਸੇ ਹੀ ਸਕੂਲ ‘ਚ ਪਟਕਾ ਬੰਨ੍ਹ ਕੇ ਜਾਣ ਲੱਗ ਪਿਆ ਹੈ। 2018 ਦੇ ਸਕੂਲੀ ਸਾਲ ਦੇ ਸ਼ੁਰੂ ‘ਚ ਇਸ ਕਾਲਜ ਵਲੋਂ ਵਰਦੀ ਸਬੰਧੀ ਆਪਣੇ ਕਾਨੂੰਨ ‘ਚ ਤਬਦੀਲੀ ਕਰ ਦਿੱਤੀ ਗਈ ਹੈ।
ਉਸ ਨੂੰ 2016 ‘ਚ ਦਾਖ਼ਲਾ ਦੇਣ ਤੋਂ ਪਟਕੇ ਕਾਰਨ ਮਨ੍ਹਾ ਕੀਤਾ ਗਿਆ ਸੀ। ਸਕੂਲ ਵੱਲੋਂ ਸਿਦਕ ਦੇ ਨਾਮਜ਼ਦਗੀ ਕਾਰਨ ਹੋਈਆਂ ਮੁਸ਼ਕਿਲਾਂ ‘ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਕਿਹਾ ਕਿ ਉਹ ਉਸ ਦਾ ਇਥੇ ਪੜ੍ਹਨ ਆਉਣ ‘ਤੇ ਸਵਾਗਤ ਕਰਦੇ ਹਨ ਅਤੇ ਇਸ ਵਰਦੀ ਦੀ ਕੀਤੀ ਗਈ ਸੋਧ ਲਈ ਇਸ ਪਰਿਵਾਰ ਦੇ ਸ਼ੁਕਰਗੁਜ਼ਾਰ ਹਨ।

Check Also

ਹੈਰੀ ਸੰਧੂ ਏਨਾਹੀਮ ‘ਚ ਪਹਿਲੇ ਅਮਰੀਕਨ ਸਿੱਖ ਮੇਅਰ ਚੁਣੇ ਗਏ

ਕੈਲੀਫੋਰਨੀਆ : ਦੱਖਣੀ ਕੈਲੀਫੋਰਨੀਆ ਵਿਚ ਪੈਂਦੇ ਏਨਾਹੀਮ ਸ਼ਹਿਰ ਨੇ ਉਸ ਵੇਲੇ ਇਤਿਹਾਸ ਸਿਰਜਿਆ ਜਦੋਂ ਪਹਿਲੀ …