Breaking News
Home / ਭਾਰਤ / 2019 ਵਿਚ ਭਾਜਪਾ ਨਾਲ ਚੋਣ ਨਹੀਂ ਲੜੇਗੀ ਸ਼ਿਵ ਸੈਨਾ

2019 ਵਿਚ ਭਾਜਪਾ ਨਾਲ ਚੋਣ ਨਹੀਂ ਲੜੇਗੀ ਸ਼ਿਵ ਸੈਨਾ

ਪਾਰਟੀ ਦੀ ਮੀਟਿੰਗ ‘ਚ ਸਰਬਸੰਮਤੀ ਨਾਲ ਹੋਇਆ ਫੈਸਲਾ
ਮੁੰਬਈ/ਬਿਊਰੋ ਨਿਊਜ਼
ਸ਼ਿਵ ਸੈਨਾ ਦੇ ਮੁਖੀ ਬਾਲ ਠਾਕਰੇ ਦੇ ਜਨਮ ਦਿਨ ਮੌਕੇ ‘ਤੇ ਸ਼ਿਵ ਸੈਨਾ ਨੇ ਅਗਲੀਆਂ ਲੋਕ ਸਭਾ ਸਬੰਧੀ ਵੱਡਾ ਐਲਾਨ ਕੀਤਾ ਹੈ। ਸ਼ਿਵ ਸੈਨਾ 2019 ਵਿਚ ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਐਨਡੀਏ ਤੋਂ ਵੱਖ ਹੋ ਕੇ ਲੜੇਗੀ। ਇਸਦਾ ਫੈਸਲਾ ਅੱਜ ਪਾਰਟੀ ਦੀ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਲਿਆ ਗਿਆ। ਚੇਤੇ ਰਹੇ ਕਿ 2014 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸ਼ਿਵ ਸੈਨਾ ਦਾ ਭਾਜਪਾ ਨਾਲੋਂ ਗਠਜੋੜ ਟੁੱਟ ਗਿਆ ਪਰ ਚੋਣਾਂ ਤੋਂ ਬਾਅਦ ਦੋਵਾਂ ਨੇ ਮਿਲ ਕੇ ਸਰਕਾਰ ਬਣਾਈ ਸੀ। ਉਦਵ ਠਾਕਰੇ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਜ਼ਿਆਦਾਤਰ ਵਿਦੇਸ਼ਾਂ ਵਿਚ ਘੁੰਮਦੇ ਹਨ। ਮੋਦੀ ਕਦੀ ਸ੍ਰੀਨਗਰ ਦੇ ਲਾਲ ਚੌਕ ਕਿਉਂ ਨਹੀਂ ਜਾਂਦੇ। ਉਹਨਾਂ ਸ੍ਰੀਨਗਰ ਵਿਚ ਕਦੀ ਰੋਡ ਸ਼ੋਅ ਕਿਉਂ ਨਹੀਂ ਕੀਤਾ।

Check Also

ਕਰਨਾਟਕ ਦੇ ਮੁੱਖ ਮੰਤਰੀ ਵਜੋਂ ਕੁਮਾਰਸਵਾਮੀ ਨੇ ਚੁੱਕੀ ਸਹੁੰ

ਸ਼ੁੱਕਰਵਾਰ ਨੂੰ ਕਰਨਾ ਪਵੇਗਾ ਬਹੁਮਤ ਸਾਬਤ, ਫਿਰ ਬਣਾਏ ਜਾਣਗੇ ਮੰਤਰੀ ਬੰਗਲੌਰ/ਬਿਊਰੋ ਨਿਊਜ਼ ਜਨਤਾ ਦਲ (ਐਸ) …