Breaking News
Home / ਪੰਜਾਬ / ਚਿੱਟਾ ਸਪਲਾਈ ਕਰਨ ਦਾ ਨਵਾਂ ਤਰੀਕਾ ਆਇਆ ਸਾਹਮਣੇ

ਚਿੱਟਾ ਸਪਲਾਈ ਕਰਨ ਦਾ ਨਵਾਂ ਤਰੀਕਾ ਆਇਆ ਸਾਹਮਣੇ

ਮੱਛੀਆਂ ਦੇ ਪੇਟ ‘ਚ ਛੁਪਾ ਕੇ ਨਸ਼ਾ ਲਿਜਾ ਰਹੀ ਅਫਰੀਕੀ ਮੂਲ ਦੀ ਔਰਤ ਗ੍ਰਿਫਤਾਰ
ਚੰਡੀਗੜ੍ਹ/ਬਿਊਰੋ ਨਿਊਜ਼
ਨਸ਼ਾ ਤਸਕਰਾਂ ‘ਤੇ ਪੁਲਿਸ ਦੀ ਸਖ਼ਤੀ ਤੋਂ ਬਾਅਦ ਨਸ਼ੇ ਦੇ ਕਾਰੋਬਾਰੀ ਨਵੇਂ-ਨਵੇਂ ਤਰੀਕਿਆਂ ਨਾਲ ਨਸ਼ੇ ਦੀ ਸਪਲਾਈ ਕਰ ਰਹੇ ਹਨ। ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਲੁਧਿਆਣਾ ਦੇ ਜਗਰਾਵਾਂ ਕੋਲੋਂ ਅਜਿਹੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਮੱਛੀਆਂ ਦੇ ਪੇਟ ਵਿੱਚ ਨਸ਼ਾ ਰੱਖ ਕੇ ਮੋਗਾ ਵਿਖੇ ਦੇਣ ਜਾ ਰਹੀ ਸੀ। ਦੱਖਣੀ ਅਫ਼ਰੀਕੀ ਮੁਲਕ ਯੁਗਾਂਡਾ ਦੀ ਔਰਤ 6 ਮੱਛੀਆਂ ਵਿੱਚ ਡੇਢ ਕਿੱਲੋ ਚਿੱਟਾ ਲੈ ਕੇ ਦਿੱਲੀ ਤੋਂ ਮੋਗਾ ਡਿਲਿਵਰੀ ਦੇਣ ਜਾ ਰਹੀ ਹੈ।
ਔਰਤ ਮੈਡੀਕਲ ਵੀਜ਼ੇ ‘ਤੇ ਇੰਡੀਆ ਆਈ ਹੈ ਤੇ ਦਿੱਲੀ ਦੇ ਉੱਤਮ ਨਗਰ ਵਿੱਚ ਰਹਿੰਦੀ ਹੈ। ਉਸ ਨੇ ਦੋ ਨਾਂ ਦੱਸੇ ਹਨ। ਪੁਲਿਸ ਦੀ ਹੁਣ ਤੱਕ ਦੀ ਪੁੱਛਗਿੱਛ ਵਿੱਚ ਇਹ ਨਹੀਂ ਪਤਾ ਲੱਗਿਆ ਹੈ ਕਿ ਔਰਤ ਖ਼ੁਦ ਨਸ਼ਾ ਤਸਕਰ ਹੈ ਜਾਂ ਸਿਰਫ਼ ਕੋਰੀਅਰ ਦਾ ਕੰਮ ਕਰਦੀ ਹੈ।

Check Also

ਆਮ ਆਦਮੀ ਪਾਰਟੀ ‘ਚ ਦੂਰੀਆਂ ਵਧੀਆਂ

ਹਰਪਾਲ ਚੀਮਾ ਵਲੋਂ ਸੱਦੀ ਮੀਟਿੰਗ ‘ਚ ਨਹੀਂ ਜਾਵੇਗਾ ਖਹਿਰਾ ਧੜਾ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ …