Breaking News
Home / ਜੀ.ਟੀ.ਏ. ਨਿਊਜ਼ / ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਦੀ ਗੁਰਕਿਰਨ ਕੌਰ ਨਾਲ ਹੋਈ ਕੁੜਮਾਈ

ਐਨ.ਡੀ.ਪੀ. ਨੇਤਾ ਜਗਮੀਤ ਸਿੰਘ ਦੀ ਗੁਰਕਿਰਨ ਕੌਰ ਨਾਲ ਹੋਈ ਕੁੜਮਾਈ

ਟੋਰਾਂਟੋ/ਡਾ. ਝੰਡ : ਐੱਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਦੇ ਰੋਕੇ ਅਤੇ ਮੰਗਣੀ ਦੇ ਅੰਦਰਖ਼ਾਤੇ ਚੱਲ ਰਹੇ ਚਰਚਿਆਂ ਦਾ ਪਰਦਾ ਅਖ਼ੀਰ ਲੰਘੇ ਮੰਗਲਵਾਰ ਦੀ ਰਾਤ ਨੂੰ ਹਟ ਗਿਆ ਜਦੋਂ ਟੋਰਾਂਟੋ ਦੇ ਇਕ ਸ਼ਾਕਾਹਾਰੀ ਹੋਟਲ ਵਿਚ ਉਸ ਨੇ ਗੁਰਕਿਰਨ ਕੌਰ ਨਾਲ ਕੁਝ ਦੋਸਤਾਂ, ਪਰਿਵਾਰ ਦੇ ਮੈਂਬਰਾਂ ਅਤੇ ਚੋਣਵੇਂ ਪੱਤਰਕਾਰਾਂ ਦੀ ਹਾਜ਼ਰੀ ਵਿਚ ਬਾ-ਕਾਇਦਾ ਮੰਗਣੀ ਦੀ ਰਸਮ ਨਿਭਾਈ। ਉਸ ਨੇ ਆਪਣੀ ਜੈਕਟ ਵਿੱਚੋਂ ਮੁੰਦਰੀ ਕੱਢ ਕੇ ਗੁਰਕਿਰਨ ਦੀ ਉਂਗਲੀ ਵਿਚ ਪਾਈ ਅਤੇ ਫਿਰ ਗੁਰਕਿਰਨ ਨੇ ਵੀ ਉਸ ਦੀ ਉਂਗਲੀ ਵਿਚ ਮੁੰਦਰੀ ਪਾ ਦਿੱਤੀ। ਉਪਰੰਤ, ਜਗਮੀਤ ਨੇ ਉਤਸ਼ਾਹਿਤ ਹੋ ਕੇ ਉੱਚੀ ਆਵਾਜ਼ ਵਿਚ ਕਿਹਾ,”ਆਈ ਐਮ ਐੱਨਗੇਜਡ ਨਾਓ।” ਜ਼ਿਕਰਯੋਗ ਹੈ ਕਿ ਉਹ ਦੋਵੇਂ ਏਸੇ ਹੀ ਰੈਸਟੋਰੈਂਟ ਵਿਚ ਪਹਿਲੀ ਵਾਰ ਮਿਲੇ ਸਨ ਅਤੇ ਫਿਰ ਹੌਲੀ-ਹੌਲੀ ਉਨ੍ਹਾਂ ਵਿਚਕਾਰ ਹੋਰ ਨੇੜਤਾ ਹੁੰਦੀ ਗਈ। ਇਸ ਤੋਂ ਪਹਿਲਾਂ ਦਸੰਬਰ ਮਹੀਨੇ ਵਿਚ ਏਥੇ ਹੋਈ ਇਕ ਮਿਲਣੀ ਨੂੰ ‘ਰੋਕੇ’ ਦਾ ਨਾਂ ਦਿੱਤਾ ਗਿਆ ਸੀ। 27 ਸਾਲਾ ਗੁਰਕਿਰਨ ਕੌਰ ਕਿੱਤੇ ਵਜੋਂ ਫ਼ੈਸ਼ਨ ਡੀਜ਼ਾਈਨਰ ਹੈ ਜਦ ਕਿ 38 ਸਾਲਾ ਜਗਮੀਤ ਸਿੰਘ ਮੁੱਢਲੇ ਤੌਰ ‘ਤੇ ਇਕ ਫ਼ੌਜਦਾਰੀ ਵਕੀਲ ਹੈ ਪਰ ਬਾਅਦ ਵਿਚ ਉਸ ਨੇ ਰਾਜਨੀਤੀ ਵਿਚ ਹੌਲੀ ਹੌਲੀ ਡੂੰਘੇ ਪੈਰ ਪਸਾਰ ਰਹੇ ਹਨ। ਪਹਿਲਾਂ ਉਹ ਓਨਟਾਰੀਓ ਅਸੈਂਬਲੀ ਵਿਚ 6 ਸਾਲ ਐੱਮ.ਪੀ.ਪੀ. ਵਜੋਂ ਵਿਰੋਧੀ ਧਿਰ ਐੱਨ.ਡੀ.ਪੀ. ਦੇ ਡਿਪਟੀ ਲੀਡਰ ਵਜੋਂ ਖ਼ੂਬਸੂਰਤ ਭੂਮਿਕਾ ਨਿਭਾਉਂਦਾ ਰਿਹਾ ਹੈ ਅਤੇ ਪਿਛਲੇ ਸਾਲ 2017 ਦੇ ਅਖ਼ੀਰ ਵਿਚ ਇਸ ਪਾਰਟੀ ਦਾ ਕੌਮੀ ਨੇਤਾ ਚੁਣਿਆਂ ਗਿਆ ਹੈ। ਉਸ ਦੀ ਪਾਰਟੀ ਦੇ ਮੈਂਬਰ ਅਤੇ ਕਈ ਹੋਰ ਲੋਕ ਉਸ ਨੂੰ ਅਗਲੇ ਸੰਭਾਵੀ ਪ੍ਰਧਾਨ ਮੰਤਰੀ ਵਜੋਂ ਵੀ ਵੇਖ ਰਹੇ ਹਨ।

Check Also

ਉਨਟਾਰੀਓ ‘ਚ 1 ਅਪ੍ਰੈਲ ਤੋਂ ਖੁੱਲ੍ਹ ਸਕਦੀਆਂ ਹਨ ਭੰਗ ਦੀਆਂ ਦੁਕਾਨਾਂ

ਟੋਰਾਂਟੋ : ਉਨਟਾਰੀਓ ਸਰਕਾਰ ਨੇ ਸੂਬੇ ਵਿਚ ਭੰਗ ਦੀ ਵਿਕਰੀ ਲਈ ਕੈਨਾਬਿਜ਼ ਸਟੋਰਾਂ ਨੂੰ ਖੋਲ੍ਹਣ …