Breaking News
Home / ਪੰਜਾਬ / ਈ ਡੀ ਵੱਲੋਂ ਰਾਣਾ ਇੰਦਰਪ੍ਰਤਾਪ ਕੋਲੋਂ ਛੇ ਘੰਟੇ ਪੁੱਛਗਿੱਛ

ਈ ਡੀ ਵੱਲੋਂ ਰਾਣਾ ਇੰਦਰਪ੍ਰਤਾਪ ਕੋਲੋਂ ਛੇ ਘੰਟੇ ਪੁੱਛਗਿੱਛ

ਜਲੰਧਰ/ਬਿਊਰੋ ਨਿਊਜ਼ : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਕੋਲੋਂ ਸਾਢੇ ਛੇ ਘੰਟੇ ਪੁੱਛਗਿੱਛ ਕੀਤੀ। ਇੰਦਰਪ੍ਰਤਾਪ ਬੁੱਧਵਾਰ ਦੁਪਹਿਰੇ 12.35 ਵਜੇ ਦੇ ਕਰੀਬ ਆਪਣੇ ਵਕੀਲ ਅਤੇ ਅਕਾਊਟੈਂਟ ਨਾਲ ਈਡੀ ਦਫ਼ਤਰ ਪਹੁੰਚਿਆ।
ਜਾਣਕਾਰੀ ਅਨੁਸਾਰ ਇਸ ਦੌਰਾਨ ਈਡੀ ਦੇ ਅਧਿਕਾਰੀਆਂ ਨੇ ਇੰਦਰਪ੍ਰਤਾਪ ਤੋਂ ਪਹਿਲਾਂ ਤਿਆਰ ਕੀਤੀ ਪ੍ਰਸ਼ਨਾਵਲੀ ਦੇ ਜਵਾਬ ਮੰਗੇ। ਈਡੀ ਦੇ ਡਿਪਟੀ ਡਾਇਰੈਕਟਰ ਡਾ. ਰਾਹੁਲ ਸੋਹੂ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਹੀ ਇਸ ਸਬੰਧੀ ਸੰਮਨ ਜਾਰੀ ਕੀਤੇ ਸਨ। ਪੁੱਛਗਿੱਛ ਵਿਚ ਸਹਾਇਕ ਜਾਂਚ ਅਫਸਰ ਪ੍ਰਿਅੰਕਾ ਸ਼ਰਮਾ ਵੀ ਸ਼ਾਮਲ ਸਨ। ਰਾਣਾ ਸ਼ੂਗਰ ਲਿਮਟਿਡ ਵੱਲੋਂ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀ ਉਲੰਘਣਾ ਕੀਤੇ ਜਾਣ ਦੇ ਸ਼ੱਕ ਤਹਿਤ ਹੀ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਸੰਮਨ ਕੀਤਾ ਗਿਆ ਸੀ। ਦੇਰ ਸ਼ਾਮ ਕਰੀਬ 7 ਵਜੇ ਰਾਣਾ ਇੰਦਰਪ੍ਰਤਾਪ ਸਿੰਘ ਈਡੀ ਦੇ ਦਫ਼ਤਰ ‘ਚੋਂ ਬਾਹਰ ਆਏ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਈਡੀ ਨੂੰ ਸਭ ਕੁਝ ਲਿਖਤੀ ਰੂਪ ਵਿੱਚ ਦੇ ਦਿੱਤਾ ਹੈ।ઠਉਨ੍ਹਾਂ ਨੇ 80 ਕਰੋੜ ਦੇ ਕਰੀਬ ਫੰਡ ਆਟੋਮੈਟਿਕ ਰੂਪ ਰਾਹੀਂ ਇਕੱਠਾ ਕੀਤਾ ਸੀ। ਇਸ ਦੀ ਆਰ.ਬੀ.ਆਈ. ਕੋਲੋਂ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਨੂੰ ਸਿਰਫ ਜਾਣਕਾਰੀ ਦੇਣੀ ਹੁੰਦੀ ਹੈ ਤੇ ਜਿਹੜੀ ਜਾਣਕਾਰੀ ਉਨ੍ਹਾਂ ਆਰ.ਬੀ.ਆਈ. ਨੂੰ ਦਿੱਤੀ ਸੀ ਉਸ ਦੀ ਕਾਪੀ ਉਨ੍ਹਾਂ ਈਡੀ ਨੂੰ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਕੋਲੋਂ 10 ਚੀਜ਼ਾਂ ਪੁੱਛੀਆਂ ਗਈਆਂ ਸਨ ਜਿਨ੍ਹਾਂ ਵਿਚੋਂ 5-6 ਦਾ ਉਨ੍ਹਾਂ ਜਵਾਬ ਦੇ ਦਿੱਤਾ ਸੀ ਤੇ ਬਾਕੀ ਗੱਲਾਂ ਦਾ ਜਵਾਬ ਦੇ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਰ.ਬੀ.ਆਈ. ਦੇ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕੀਤੀ ਹੈ। ਇਹ ਮਾਮਲਾ 12 ਸਾਲ ਪੁਰਾਣਾ ਹੈ ਤੇ ਇਸ ਦੀਆਂ ਅਸੈੱਸਮੈਂਟਾਂ ਵੀ ਹੋ ਚੁੱਕੀਆਂ ਹਨ।

Check Also

ਸੰਨੀ ਦਿਓਲ ਨੂੂੰ ਰਾਜਨੀਤੀ ਬਾਰੇ ਕੁਝ ਪਤਾ ਨਹੀਂ, ਪਰ ਜਿੱਤਣ ਦੀ ਆਸ

ਸੰਨੀ ਨੇ ਹਾਈਕੋਰਟ ‘ਚ ਪਾਈ ਪਟੀਸ਼ਨ – ਗੁਰਦਾਸਪੁਰ ਨੂੰ ਅਤਿ ਸੰਵੇਦਨਸ਼ੀਲ ਹਲਕਾ ਐਲਾਨਿਆ ਜਾਵੇ ਚੰਡੀਗੜ੍ਹ/ਬਿਊਰੋ …