Breaking News
Home / ਭਾਰਤ / ਵਕੀਲ ਤੋਂ ਸਿੱਧਾ ਸੁਪਰੀਮ ਕੋਰਟ ਦੀ ਜੱਜ ਬਣੇਗੀ ਇੰਦੂ ਮਲਹੋਤਰਾ

ਵਕੀਲ ਤੋਂ ਸਿੱਧਾ ਸੁਪਰੀਮ ਕੋਰਟ ਦੀ ਜੱਜ ਬਣੇਗੀ ਇੰਦੂ ਮਲਹੋਤਰਾ

ਇਹ ਅਹੁਦਾ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਵਕੀਲ ਹੋਵੇਗੀ ਇੰਦੂ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਕਾਲਜੀਅਮ ਨੇ ਸੀਨੀਅਰ ਵਕੀਲ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਹੈ। ਉਹ ਸੁਪਰੀਮ ਕੋਰਟ ਦਾ ਸਿੱਧੇ ਤੌਰ ‘ਤੇ ਜੱਜ ਨਿਯੁਕਤ ਹੋਣ ਵਾਲੀ ਪਹਿਲੀ ਮਹਿਲਾ ਵਕੀਲ ਹੋਵੇਗੀ। ਉਨ੍ਹਾਂ ਦੇ ਨਾਲ ਉੱਤਰਾਖੰਡ ਹਾਈਕੋਰਟ ਦੇ ਚੀਫ ਜਸਟਿਸ ਕੇ. ਐਮ. ਜੋਸਫ. ਜਿਹੜੇ 2016 ਵਿਚ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਫ਼ੈਸਲੇ ਨੂੰ ਰੱਦ ਕਰਨ ਵਾਲੇ ਬੈਂਚ ਦਾ ਹਿੱਸਾ ਸੀ, ਦੇ ਨਾਮ ਨੂੰ ਵੀ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇੰਦੂ ਮਲਹੋਤਰਾ ਜਿਨ੍ਹਾਂ ਨੂੰ 2007 ਵਿਚ ਸੀਨੀਅਰ ਵਕੀਲ ਮਨੋਨੀਤ ਕੀਤਾ ਗਿਆ ਸੀ ਹਾਈਕੋਰਟ ਤੋਂ ਤਰੱਕੀ ਦੇ ਕੇ ਸੁਪਰੀਮ ਕੋਰਟ ਵਿਚ ਭੇਜਣ ਦੀ ਬਜਾਏ ਸੁਪਰੀਮ ਕੋਰਟ ਦੀ ਸਿੱਧੀ ਜੱਜ ਬਣਨ ਵਾਲੀ ਪਹਿਲੀ ਮਹਿਲਾ ਵਕੀਲ ਹੋਵੇਗੀ।

Check Also

ਤਾਮਿਲਨਾਡੂ ਦੇ ਤਟ ਨਾਲ ਟਕਰਾਇਆ ਚੱਕਰਵਾਤੀ ਤੂਫਾਨ ‘ਗਾਜ਼ਾ’

23 ਵਿਅਕਤੀਆਂ ਦੀ ਮੌਤ, 81 ਹਜ਼ਾਰ ਵਿਅਕਤੀਆਂ ਨੂੰ ਰਾਹਤ ਕੈਂਪਾਂ ‘ਚ ਭੇਜਿਆ ਚੇਨਈ/ਬਿਊਰੋ ਨਿਊਜ਼ ਚੱਕਰਵਾਤੀ …