Breaking News
Home / ਭਾਰਤ / ਭਾਰਤ ਦੀ ਤਰੱਕੀ ‘ਚ ਭਾਈਵਾਲ ਬਣਨ ਪਰਵਾਸੀ ਭਾਰਤੀ : ਮੋਦੀ

ਭਾਰਤ ਦੀ ਤਰੱਕੀ ‘ਚ ਭਾਈਵਾਲ ਬਣਨ ਪਰਵਾਸੀ ਭਾਰਤੀ : ਮੋਦੀ

ਭਾਰਤ ਕਿਸੇ ਦੇਸ਼ ਦੇ ਇਲਾਕੇ ਤੇ ਸੋਮਿਆਂ ‘ਤੇ ਨਹੀਂ ਰੱਖਦਾ ਨਜ਼ਰ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਕਿਸੇ ਦੇਸ਼ ਦੇ ਇਲਾਕੇ ਅਤੇ ਸੋਮਿਆਂ ‘ਤੇ ਨਜ਼ਰ ਨਹੀਂ ਰੱਖਦਾ ਅਤੇ ਉਸ ਦੇ ਵਿਕਾਸ ਦਾ ਮਾਡਲ ‘ਇਕ ਹੱਥ ਲਓ ਤੇ ਦੂਜੇ ਹੱਥ ਦਿਓ’ ਦੀ ਧਾਰਨਾ ‘ਤੇ ਆਧਾਰਿਤ ਨਹੀਂ ਹੈ। ਮੰਗਲਵਾਰ ਇੱਥੇ ਪਹਿਲੇ ਪਰਵਾਸੀ ਭਾਰਤੀ ਸੰਸਦ ਮੈਂਬਰਾਂ ਦੇ ਸੰਮੇਲਨ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਪਰਵਾਸੀ ਭਾਰਤੀ ਸੰਸਦ ਮੈਂਬਰਾਂ ਨੂੰ ਭਾਰਤ ਦੀ ਤਰੱਕੀ ਵਿਚ ਭਾਈਵਾਲ ਬਣਨ ਅਤੇ ਦੇਸ਼ ਦੇ ਆਰਥਿਕ ਵਿਕਾਸ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਦਾ ਸਪੱਸ਼ਟ ਸੰਕੇਤ ਇਸ ਉਪ ਮਹਾਦੀਪ ਵਿਚ ਚੀਨ ਵਲੋਂ ਪ੍ਰਭਾਵ ਵਧਾਉਣ ਦੇ ਯਤਨਾਂ ਦੇ ਸੰਦਰਭ ਵਿਚ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਦੁਨੀਆ ਦੀਆਂ ਵੱਖ-ਵੱਖ ਸਟੇਜਾਂ ‘ਤੇ ਹਮੇਸ਼ਾ ਉਸਾਰੂ ਭੂਮਿਕਾ ਨਿਭਾਈ ਹੈ। ਮਹਾਤਮਾ ਗਾਂਧੀ ਦੇ ਅਹਿੰਸਾ ਦੇ ਦਰਸ਼ਨ ਰਾਹੀਂ ਕੱਟੜਪੰਥ ਦਾ ਮੁਕਾਬਲਾ ਕੀਤਾ ਜਾ ਰਿਹਾ ਹੈ। ਭਾਰਤ ਇਸ ਸਾਲ ਮਹਾਤਮਾ ਗਾਂਧੀ ਦੇ ਦੱਖਣੀ ਅਫਰੀਕਾ ਤੋਂ ਵਾਪਸ ਆਉਣ ਦੀ 102ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਮੋਦੀ ਨੇ ਕਿਹਾ ਕਿ ਸਾਡਾ ਨਾ ਤਾਂ ਕਿਸੇ ਦੇਸ਼ ਦੇ ਸੋਮਿਆਂ ਦੇ ਦੋਹਨ ਵੱਲ ਧਿਆਨ ਹੁੰਦਾ ਹੈ ਅਤੇ ਨਾ ਹੀ ਅਸੀ ਕਿਸੇ ਦੇ ਇਲਾਕੇ ‘ਤੇ ਨਜ਼ਰ ਰੱਖਦੇ ਹਾਂ। ਦੇਸ਼ ਵਿਚ ਆਉਣ ਵਾਲੇ ਨਿਵੇਸ਼ ਵਿਚੋਂ ਅੱਧਾ ਹਿੱਸਾ ਪਿਛਲੇ ਤਿੰਨ ਸਾਲਾਂ ਦੌਰਾਨ ਹੀ ਆਇਆ ਹੈ। ਪਿਛਲੇ ਸਾਲ ਭਾਰਤ ਵਿਚ ਰਿਕਾਰਡ 16 ਅਰਬ ਡਾਲਰ ਦਾ ਨਿਵੇਸ਼ ਆਇਆ। ਮੋਦੀ ਨੇ ਕਿਹਾ ਕਿ ਭਾਰਤੀ ਮੂਲ ਦੇ ਲੋਕ ਜਿਥੇ ਵੀ ਗਏ, ਉਥੇ ਘੁਲ-ਮਿਲ ਗਏ। ਉਨ੍ਹਾਂ ਉਸ ਥਾਂ ਨੂੰ ਆਪਣਾ ਘਰ ਬਣਾ ਲਿਆ ਅਤੇ ਉਥੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹਿਆ।

Check Also

ਪੱਛਮੀ ਬੰਗਾਲ ‘ਚ ਡਾਕਟਰ ਨਾਲ ਹੋਈ ਕੁੱਟਮਾਰ ਦੇ ਵਿਰੋਧ ਵਿਚ ਦੇਸ਼ ਭਰ ‘ਚ ਡਾਕਟਰਾਂ ਨੇ ਕੀਤੀ 24 ਘੰਟੇ ਲਈ ਹੜਤਾਲ

ਅੱਤ ਦੀ ਗਰਮੀ ‘ਚ ਮਰੀਜ਼ ਹੋਏ ਖੱਜਲ ਖੁਆਰ ਨਵੀਂ ਦਿੱਲੀ/ਬਿਊਰੋ ਨਿਊਜ਼ ਪੱਛਮੀ ਬੰਗਾਲ ਵਿਚ ਹਸਪਤਾਲ …