Breaking News
Home / ਭਾਰਤ / ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਖਿਲਾਫ ਗ੍ਰਿਫ਼ਤਾਰੀ ਵਰੰਟ ਜਾਰੀ

ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਖਿਲਾਫ ਗ੍ਰਿਫ਼ਤਾਰੀ ਵਰੰਟ ਜਾਰੀ

ਵਿਪਾਸਨਾ ਖਿਲਾਫ ਪੁਲਿਸ ਕੋਲ ਕਈ ਸਬੂਤ
ਪੰਚਕੂਲਾ/ਬਿਊਰੋ ਨਿਊਜ਼
ਪੰਚਕੂਲਾ ਹਿੰਸਾ ਮਾਮਲੇ ਵਿਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਖਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਗਏ ਹਨ। ਵਾਰੰਟ ਜਾਰੀ ਹੁੰਦੇ ਹੀ ਵਿਪਾਸਨਾ ਵੀ ਰੂਪੋਸ਼ ਹੋ ਗਈ ਹੈ। ਪੁਲਿਸ ਵਲੋਂ ਛਾਪੇਮਾਰੀ ਕਰਨ ਦੇ ਬਾਵਜੂਦ ਵੀ ਵਿਪਾਸਨਾ ਨਹੀਂ ਮਿਲੀ। ਵਿਪਾਸਨਾ ਨੂੰ ਪੁਲਿਸ ਨੇ ਕਈ ਵਾਰ ਪੁੱਛਗਿੱਛ ਲਈ ਨੋਟਿਸ ਭੇਜਿਆ, ਜਿਸ ਵਿਚ ਉਹ ਕੇਵਲ ਇਕ ਵਾਰ ਹੀ ਪੁਲਿਸ ਅੱਗੇ ਪੇਸ਼ ਹੋਈ ਹੈ। ਜਿਸ ਦੇ ਚੱਲਦਿਆਂ ਪੁਲਿਸ ਨੇ ਜ਼ਿਲ੍ਹਾ ਅਦਾਲਤ ਤੋਂ ਵਿਪਾਸਨਾ ਖਿਲਾਫ ਗ੍ਰਿਫ਼ਤਾਰੀ ਵਰੰਟ ਲਿਆ ਹੈ। ਵਿਪਾਸਨਾ ਖਿਲਾਫ ਪੁਲਿਸ ਕੋਲ ਕਈ ਸਬੂਤ ਹਨ। ਜਿਸ ਵਿਚ 17 ਅਗਸਤ ਨੂੰ ਸਿਰਸਾ ਵਿਚ ਹੋਈ ਮੀਟਿੰਗ ਵਿਚ ਵਿਪਾਸਨਾ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ।

Check Also

ਡੇਰਾ ਮੁਖੀ ਨੂੰ ਮਾਫੀ ਦੇਣ ਦੇ ਮਾਮਲੇ ‘ਚ ਘਿਰੇ ਅਕਸ਼ੇ ਕੁਮਾਰ ਨੇ ਤੋੜੀ ਚੁੱਪ

ਕਿਹਾ – ਮੈਂ ਕਦੇ ਕਿਸੇ ਰਾਮ ਰਹੀਮ ਨੂੰ ਮਿਲਿਆ ਹੀ ਨਹੀਂ ਮੁੰਬਈ/ਬਿਊਰੋ ਨਿਊਜ਼ ਬੇਅਦਬੀ ਮਾਮਲਿਆਂ …