Breaking News
Home / ਭਾਰਤ / ਲਾਲੂ ਯਾਦਵ ਨੂੰ ਸਾਢੇ ਤਿੰਨ ਦੀ ਹੋਈ ਜੇਲ੍ਹ

ਲਾਲੂ ਯਾਦਵ ਨੂੰ ਸਾਢੇ ਤਿੰਨ ਦੀ ਹੋਈ ਜੇਲ੍ਹ

ਜੇਲ੍ਹ ‘ਚ ਮਿਲੇਗੀ ਰੋਜ਼ਾਨਾ 93 ਰੁਪਏ ਮਜ਼ਦੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਚਾਰਾ ਘੁਟਾਲੇ ਵਿੱਚ ਸੀਬੀਆਈ ਅਦਾਲਤ ਵੱਲੋਂ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਵਾਉਣ ਤੋਂ ਬਾਅਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੂੰ ਹਜਾਰੀਬਾਗ ਦੀ ਖੁੱਲ੍ਹੀ ਜੇਲ੍ਹ ਵਿਚ ਸ਼ਿਫਟ ਕੀਤਾ ਜਾਵੇਗਾ। ਇੱਥੇ ਉਹ ਜੇਲ੍ਹ ਵਿਚ ਮਾਲੀ ਦਾ ਕੰਮ ਕਰਨਗੇ। ਲਾਲੂ ਨੂੰ ਰੋਜ਼ਾਨਾ 93 ਰੁਪਏ ਮਜ਼ਦੂਰੀ ਕਰਨ ਦੇ ਮਿਲਿਆ ਕਰਨਗੇ।
ਚੇਤੇ ਰਹੇ ਕਿ ਵਿਸ਼ੇਸ਼ ਸੀਬੀਆਈ ਅਦਾਲਤ ਨੇ ਲਾਲੂ ਪ੍ਰਸਾਦ ਨੂੰ ਚਾਰਾ ਘੁਟਾਲੇ ਵਿੱਚ ਸਾਢੇ ਤਿੰਨ ਸਾਲ ਕੈਦ ਅਤੇ 10 ਲੱਖ ਰੁਪਏ ਜੁਰਮਾਨਾ ਕੀਤਾ ਹੈ। ਇਹ ਸਜ਼ਾ 21 ਸਾਲ ਪਹਿਲਾਂ ਦਿਓਘਰ ਖ਼ਜ਼ਾਨੇ ਵਿਚੋਂ ਨਜਾਇਜ਼ ਢੰਗ ਨਾਲ 89.27 ਲੱਖ ਰੁਪਏ ਕਢਵਾਉਣ ਦੇ ਦੋਸ਼ ‘ਚ ਹੋਈ ਹੈ। ਲਾਲੂ ਨੂੰ ਆਈਪੀਸੀ ਤੇ ਪੀਸੀਏ ਤਹਿਤ ਪੰਜ-ਪੰਜ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਵਕੀਲ ਨੇ ਦੱਸਿਆ ਕਿ ਜੇਕਰ ਜੁਰਮਾਨਾ ਨਾ ਭਰਿਆ ਤਾਂ ਛੇ ਮਹੀਨੇ ਹੋਰ ਕੈਦ ਕੱਟਣੀ ਪਵੇਗੀ।

Check Also

ਕਲਰਾਜ ਮਿਸ਼ਰਾ ਹਿਮਾਚਲ ਦੇ ਨਵੇਂ ਰਾਜਪਾਲ ਹੋਣਗੇ

ਆਚਾਰੀਆ ਦੇਵ ਵਰਤ ਗੁਜਾਰਾਤ ਦੇ ਰਾਜਪਾਲ ਬਣਾਏ ਗਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਜਪਾ ਦੇ ਸੀਨੀਅਰ ਆਗੂ …