Breaking News
Home / ਭਾਰਤ / ਬੀਐਸਐਫ ਨੇ ਪਾਕਿ ਦੀਆਂ ਕਈ ਚੌਕੀਆਂ ਕੀਤੀਆਂ ਤਬਾਹ

ਬੀਐਸਐਫ ਨੇ ਪਾਕਿ ਦੀਆਂ ਕਈ ਚੌਕੀਆਂ ਕੀਤੀਆਂ ਤਬਾਹ

ਪਾਕਿ ਦੇ 10 ਰੇਂਜਰ ਮਾਰਨ ਦਾ ਦਾਅਵਾ
ਸ੍ਰੀਨਗਰ/ਬਿਊਰੋ ਨਿਊਜ਼
ਕਸ਼ਮੀਰ ਦੇ ਆਰਐਸ ਪੁਰਾ ਸੈਕਟਰ ਦੇ ਅਨਰੀਆ ਇਲਾਕੇ ਵਿਚ ਬੀਐਸਐਫ ਨੇ ਅੱਜ ਇਕ ਘੁਸਪੈਠੀਆ ਮਾਰ ਮੁਕਾਇਆ। ਇਹ ਘੁਸਪੈਠੀਆ ਅੰਤਰਰਾਸ਼ਟਰੀ ਸਰਹੱਦ ਤੋਂ ਭਾਰਤ ਵਾਲੇ ਪਾਸੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਐਸਐਫ ਨੇ ਲੰਘੀ ਰਾਤ ਪਾਕਿਸਤਾਨ ਦੀਆਂ ਕਈ ਚੌਕੀਆਂ ਤਬਾਹ ਕਰ ਦਿੱਤੀਆਂ ਹਨ। ਮੀਡੀਆ ਦੀ ਜਾਣਕਾਰੀ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਬੀਐਸਐਫ ਨੇ 10 ਪਾਕਿ ਰੇਂਜਰਾਂ ਨੂੰ ਮਾਰ ਮੁਕਾਇਆ ਹੈ। ਚੇਤੇ ਰਹੇ ਕਿ ਲੰਘੇ ਕੱਲ੍ਹ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬੰਦੀ ਦੀ ਉਲੰਘਣਾ ਕਾਰਨ ਇਕ ਭਾਰਤੀ ਜਵਾਨ ਸ਼ਹੀਦ ਹੋ ਗਿਆ ਸੀ।

Check Also

ਕਠੂਆ ‘ਚ ਪਹਿਲਾਂ ਅਗਵਾ, ਫਿਰ ਰੇਪ ਤੇ ਫਿਰ ਕਤਲ ਦੀ ਵਾਰਦਾਤ

8 ਸਾਲ ਦੀ ਆਸਿਫਾ ਮਨੁੱਖੀ ਦਰਿੰਦਿਆਂ ਕੋਲੋਂ ਨਾ ਬਚ ਸਕੀ, ਘੱਟ ਗਿਣਤੀਆਂ ਨੂੰ ਡਰਾਉਣ ਲਈ …