Breaking News
Home / ਭਾਰਤ / ਹਿਮਾਚਲ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਜੈਰਾਮ ਠਾਕੁਰ ਦੇ ਨਾਮ ‘ਤੇ ਲੱਗੀ ਮੋਹਰ

ਹਿਮਾਚਲ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਜੈਰਾਮ ਠਾਕੁਰ ਦੇ ਨਾਮ ‘ਤੇ ਲੱਗੀ ਮੋਹਰ

ਪ੍ਰੇਮ ਕੁਮਾਰ ਧੂਮਲ ਦੇ ਸਮਰਥਕਾਂ ਵਲੋਂ ਹੰਗਾਮਾ
ਸ਼ਿਮਲਾ/ਬਿਊਰੋ ਨਿਊਜ਼
ਹਿਮਾਚਲ ਦੇ ਮੁੱਖ ਮੰਤਰੀ ਦੀ ਕੁਰਸੀ ‘ਤੇ ਭਾਜਪਾ ਚੁਣੇ ਹੋਏ ਵਿਧਾਇਕਾਂ ਵਿਚੋਂ ਕਿਸੇ ਇਕ ਨੂੰ ਹੀ ਬਿਠਾਏਗੀ। ਹਾਈਕਮਾਨ ਨੇ ਮੰਡੀ ਜ਼ਿਲ੍ਹੇ ਦੇ ਵਿਧਾਇਕ ਜੈਰਾਮ ਠਾਕੁਰ ਦੇ ਨਾਮ ‘ਤੇ ਪੱਕੀ ਮੋਹਰ ਲਗਾ ਦਿੱਤੀ ਹੈ। ਜੈਰਾਮ ਠਾਕੁਰ ਦਾ ਨਾਮ ਸਾਹਮਣੇ ਆਉਂਦੇ ਪ੍ਰੇਮ ਕੁਮਾਰ ਧੂਮਲ ਦੇ ਸਮਰਥਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਨਿਰਮਲਾ ਸੀਤਾਰਮਨ ਅਤੇ ਨਰਿੰਦਰ ਤੋਮਰ ਦੇ ਸਾਹਮਣੇ ਧੂਮਲ ਦੇ ਸਮਰਥਕਾਂ ਨੇ ਹੰਗਾਮਾ ਜਾਰੀ ਰੱਖਿਆ। ਧੂਮਲ ਦੇ ਸਮਰਥਕ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ, ਪਰ ਧੂਮਲ ਤਾਂ ਆਪਣੀ ਸੀਟ ਹੀ ਨਹੀਂ ਜਿੱਤ ਸਕੇ। ਇਥੋ ਤੱਕ ਕਿ ਤਿੰਨ-ਚਾਰ ਵਿਧਾਇਕਾਂ ਨੇ ਤਾਂ ਧੂਮਲ ਲਈ ਆਪਣੀ ਸੀਟ ਖਾਲੀ ਕਰਨ ਲਈ ਵੀ ਕਹਿ ਦਿੱਤਾ ਹੈ। ਪਾਰਟੀ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਹਾਰੇ ਹੋਏ ਵਿਧਾਇਕ ਨੂੰ ਦੁਬਾਰਾ ਚੋਣ ਲੜਾ ਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਾਉਣ ਨਾਲ ਲੋਕਾਂ ਵਿਚ ਗਲਤ ਸੁਨੇਹਾ ਜਾਵੇਗਾ।

Check Also

ਯੂਪੀ ਪੁਲਿਸ ਦਾ ਅਣਮਨੁੱਖੀ ਕਾਰਾ ਆਇਆ ਸਾਹਮਣੇ

ਗੱਡੀ ਗੰਦੀ ਹੋ ਜਾਵੇਗੀ ਕਹਿ ਕੇ ਜ਼ਖ਼ਮੀਆਂ ਨੂੰ ਨਹੀਂ ਲਿਜਾਇਆ ਗਿਆ ਹਸਪਤਾਲ ਦੋ ਲੜਕਿਆਂ ਦੀ …