Breaking News
Home / ਭਾਰਤ / ਕੈਸ਼ ਵੈਨਾਂ ਦੀ ਹੋ ਰਹੀ ਲੁੱਟ ਤੋਂ ਘਬਰਾਈ ਕੇਂਦਰ ਸਰਕਾਰ

ਕੈਸ਼ ਵੈਨਾਂ ਦੀ ਹੋ ਰਹੀ ਲੁੱਟ ਤੋਂ ਘਬਰਾਈ ਕੇਂਦਰ ਸਰਕਾਰ

ਏਟੀਐਮਜ਼ ਵਿਚ ਪੈਸੇ ਪਾਉਣ ਦਾ ਕੰਮ ਸ਼ਾਮ 9 ਵਜੇ ਤੱਕ ਹੀ ਹੋਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਏ ਟੀ ਐਮਜ਼ ਲਈ ਨਕਦੀ ਲਿਜਾ ਰਹੀਆਂ ਕੈਸ਼ ਵੈਨਾਂ ‘ਤੇ ਹਮਲੇ ਤੇ ਲੁੱਟਾਂ ਦੀਆਂ ਵਾਰਦਾਤਾਂ ਤੋਂ ਘਬਰਾਈ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਏਟੀਐਮ ਵਿੱਚ ਪੈਸੇ ਪਾਉਣ ਦਾ ਕੰਮ ਰਾਤ 9 ਵਜੇ ਤੋਂ ਬਾਅਦ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਨੇ ਨਾਲ ਹੀ ਸਲਾਹ ਦਿੱਤੀ ਗਈ ਹੈ ਕਿ ਨਕਦੀ ਦੀ ਢੋਆ-ਢੁਆਈ ਕਰਨ ਵਾਲੀਆਂ ਏਜੰਸੀਆਂ ਬੈਂਕਾਂ ਤੋਂ ਪੈਸਾ ਦੁਪਿਹਰ ਤੱਕ ਹੀ ਲੈ ਲੈਣ। ਗ੍ਰਹਿ ਮੰਤਰਾਲੇ ਨੇ ਨੋਟਾਂ ਦੀ ਢੁਆਈ ਦਾ ਕੰਮ ਕਰਨ ਵਾਲੀਆਂ ਪ੍ਰਾਈਵੇਟ ਸੁਰੱਖਿਆ ਏਜੰਸੀਆਂ ਨੂੰ ਸੁਝਾਅ ਦਿੱਤਾ ਹੈ ਕਿ ਪੇਂਡੂ ਇਲਾਕਿਆਂ ਵਿੱਚ ਏਟੀਐਮ ਵਿੱਚ ਪੈਸੇ ਪਾਉਣ ਦਾ ਕੰਮ 6 ਵਜੇ ਤੱਕ ਕੀਤਾ ਜਾਵੇ। ਚੇਤੇ ਰਹੇ ਕਿ ਪੰਜਾਬ ਸਮੇਤ ਹੋਰਨਾਂ ਬਹੁਤ ਸਾਰੇ ਰਾਜਾਂ ਵਿਚ ਨਿਤ ਦਿਨ ਕੈਸ਼ ਵੈਨਾਂ ਲੁੱਟਣ ਦੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ।

Check Also

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਤੀ ਸਲਾਹ

ਵਿਆਹਾਂ ‘ਤੇ ਹੋਏ ਖਰਚ ਦਾ ਹਿਸਾਬ-ਕਿਤਾਬ ਦੇਣਾ ਲਾਜ਼ਮੀ ਕਰੇ ਸਰਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਜੇ ਕੇਂਦਰ …