Breaking News
Home / ਪੰਜਾਬ / ਰਾਵੀਂ ਦਰਿਆ ਰਾਹੀਂ ਪਾਕਿ ਦੀਆਂ ਦੋ ਕਿਸ਼ਤੀਆਂ ਪਹੁੰਚੀਆਂ ਭਾਰਤ ਵਾਲੇ ਪਾਸੇ

ਰਾਵੀਂ ਦਰਿਆ ਰਾਹੀਂ ਪਾਕਿ ਦੀਆਂ ਦੋ ਕਿਸ਼ਤੀਆਂ ਪਹੁੰਚੀਆਂ ਭਾਰਤ ਵਾਲੇ ਪਾਸੇ

ਬੀਐਸਐਫ ਕਰ ਰਹੀ ਹੈ ਜਾਂਚ
ਗੁਰਦਾਸਪੁਰ/ਬਿਊਰੋ ਨਿਊਜ਼
ਗੁਰਦਾਸਪੁਰ ਸੈਕਟਰ ਦੀ ਨਗਲੀ ਪੋਸਟ ‘ਤੇ ਲੰਘੀ ਰਾਤ ਰਾਵੀ ਦਰਿਆ ਰਾਹੀਂ ਪਾਕਿਸਤਾਨ ਵਾਲੇ ਪਾਸਿਓਂ ਦੋ ਕਿਸ਼ਤੀਆਂ ਪਹੁੰਚ ਗਈਆਂ। ਇੱਕ ਛੋਟੀ ਕਿਸ਼ਤੀ ਦੇਰ ਰਾਤ ਨਗਲੀ ਪੋਸਟ ‘ਤੇ ਪਹੁੰਚੀ ਜਦਕਿ ਅੱਜ ਸਵੇਰੇ ਇੱਕ ਵੱਡੀ ਕਿਸ਼ਤੀ ਧਰਮਕੋਟ ਪੱਤਣ ਨੇੜੇ ਆ ਪਹੁੰਚੀ। ਦੋਵੇਂ ਕਿਸ਼ਤੀਆਂ ਨੂੰ ਬੀਐਸਐਫ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਰਾਵੀ ਦਰਿਆ ‘ਤੇ ਨੌਕਰੀ ਕਰਦੇ ਮਾਝੀ ਨੇ ਦੱਸਿਆ ਕਿ ਉਸ ਨੇ ਸਵੇਰੇ 5 ਵਜੇ ਦੇ ਕਰੀਬ ਪਾਕਿਸਤਾਨ ਵੱਲੋਂ ਆਉਂਦੀ ਕਿਸ਼ਤੀ ਦੇਖੀ ਜਿਸ ‘ਤੇ ਪਾਕਿਸਤਾਨ ਦੇ ਨਰੋਵਾਲ ਦਾ ਪਤਾ ਲਿਖਿਆ ਹੋਇਆ ਸੀ।
ਕਿਸ਼ਤੀਆਂ ‘ਤੇ ਉਰਦੂ ਭਾਸ਼ਾ ਵਿੱਚ ਵੀ ਕੁਝ ਉਕਰਿਆ ਹੋਇਆ ਹੈ ਅਤੇ ਪਾਕਿਸਤਾਨ ਦਾ ਝੰਡਾ ਵੀ ਛਪਿਆ ਹੈ। ਬੀ.ਐੱਸ.ਐੱਫ. ਇਸ ਬਾਰੇ ਪੜਤਾਲ ਕਰ ਰਹੀ ਹੈ ਕਿ ਇਹ ਬੇੜੀਆਂ ਰੁੜ੍ਹ ਕੇ ਆਈਆਂ ਹਨ ਜਾਂ ਇਨ੍ਹਾਂ ਨੂੰ ਕਿਸੇ ਮੰਤਵ ਨਾਲ ਭੇਜਿਆ ਗਿਆ ਹੈ। ਇਨ੍ਹਾਂ ਕਿਸ਼ਤੀਆਂ ਵਿੱਚੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ।

Check Also

ਆਮ ਆਦਮੀ ਪਾਰਟੀ ਕੋਲੋਂ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਦਾ ਖਤਰਾ ਟਲਿਆ

ਪੰਜ ਬਾਗੀ ਵਿਧਾਇਕਾਂ ਨੇ ਅਸਤੀਫਾ ਦੇਣ ਤੋਂ ਕੀਤਾ ਇਨਕਾਰ ਚੰਡੀਗੜ੍ਹ/ਬਿਊਰੋ ਨਿਊਜ਼ ਐਚ ਐਸ ਫੂਲਕਾ, ਸੁਖਪਾਲ …