Breaking News
Home / ਕੈਨੇਡਾ / ਫੰਡ ਰੇਜਿੰਗ ਸਮਾਗਮ ‘ਇਕ ਸ਼ਾਮ ਰਮੇਸ਼ ਸੰਘਾ ਦੇ ਨਾਮ’ ਕਰਵਾਇਆ ਗਿਆ

ਫੰਡ ਰੇਜਿੰਗ ਸਮਾਗਮ ‘ਇਕ ਸ਼ਾਮ ਰਮੇਸ਼ ਸੰਘਾ ਦੇ ਨਾਮ’ ਕਰਵਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸੈਂਟਰ ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ 1 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ਼ਾਮ 7:30 ਤੋਂ 9:30 ਵਜੇ ਤੱਕ, ਪ੍ਰਧਾਨ ਗੈਰੀ ਸਿੰਘ ਦੀ ਅਗਵਾਈ ਵਿੱਚ ‘ਇੱਕ ਸ਼ਾਮ ਰਮੇਸ਼ ਸੰਘਾ ਦੇ ਨਾਮ’ ਲਿਬਰਲ ਪਾਰਟੀ ਫੰਡਰੇਜਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਲਿਬਰਲ ਪਾਰਟੀ ਅਤੇ ਐਮ ਪੀ ਸੰਘਾ ਦੇ ਚਹੇਤਿਆਂ ਸਮੇਤ ਕਾਫੀ ਬਿਜਨਸਮੈਨ,510 ਡੀਅਰਹਰਸਟ ਡਰਾਈਵ ਵਿਖੇ ਸਪੈਰਾਂਜਾ ਬੈਂਕਟ ਹਾਲ ਵਿੱਚ ਕਾਫੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਸ਼ੁੱਕਰਵਾਰ ਦੀ ਇਹ ਸ਼ਾਮ ਹਾਸਿਆਂ,
ਡਾਂਸ ਅਤੇ ਗੀਤ-ਸੰਗੀਤ ਨਾਲ ਭਰਪੂਰ ਸੀ ਜਿਸਦਾ ਸੈਂਕੜੇ ਲੋਕਾਂ ਨੇ ਆਨੰਦ ਮਾਣਿਆਂ। ਪ੍ਰੋਗਰਾਮ ਦੇ ਅੰਤ ਵਿੱਚ ਐਮ ਪੀ ਰਮੇਸ਼ ਸੰਘਾ ਨੇ ਸਾਰੇ ਵਾਲੰਟੀਅਰਾਂ, ਬਿਜਨਸਪਰਸਨਸ ਅਤੇ ਮੁੱਖ ਮਹਿਮਾਨ ਐਮ ਪੀ ਸਲੀਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਦੇ ਸਦਕਾਂ ਇਹ ਪ੍ਰੋਗਰਾਮ ਸਫਲ ਹੋ ਸਕਿਆ।

Check Also

ਤਰਕਸ਼ੀਲ ਸੁਸਾਇਟੀ ਵਲੋਂ ਆਯੋਜਿਤ ਡਾ. ਨਵਸ਼ਰਨ ਕੌਰ ਨਾਲ ਪਬਲਿਕ ਮੀਟਿੰਗ 22 ਅਪਰੈਲ ਨੂੰ

ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਆਯੋਜਿਤ ਪੰਜਾਬੀ ਦੇ ਮਹਾਨ ਨਾਟਕਕਾਰ ਭਾਅ …