Breaking News
Home / ਭਾਰਤ / ਡੇਰਾ ਸਿਰਸਾ ‘ਚ ਹੋਈਆਂ ਆਤਮ ਹੱਤਿਆਵਾਂ ‘ਚ ਵੀ ਘਿਰਿਆ ਰਾਮ ਰਹੀਮ

ਡੇਰਾ ਸਿਰਸਾ ‘ਚ ਹੋਈਆਂ ਆਤਮ ਹੱਤਿਆਵਾਂ ‘ਚ ਵੀ ਘਿਰਿਆ ਰਾਮ ਰਹੀਮ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਭੇਜਿਆ ਨੋਟਿਸ
ਪੰਚਕੂਲਾ/ਬਿਊਰੋ ਨਿਊਜ਼
ਬਲਾਤਕਾਰ ਦੇ ਦੋਸ਼ ਤਹਿਤ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ઠਦੇ ਅਪਰਾਧਾਂ ਦੀ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਰਾਮ ਰਹੀਮ ਖਿਲਾਫ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਹੁਣ ਰਾਮ ਰਹੀਮ ‘ਤੇ ਸਿਰਸਾ ਡੇਰੇ ਵਿਚ ਹੋਈਆਂ ਆਤਮ-ਹੱਤਿਆਵਾਂ ਦੇ ਮਾਮਲੇ ਵਿਚ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਦੋਸ਼ ਹੈ ਕਿ ਰਾਮ ਰਹੀਮ ਨੇ ਡੇਰੇ ਵਿਚ ਕਈ ਵਿਅਕਤੀਆਂ ਨੂੰ ਆਤਮ-ਹੱਤਿਆ ਲਈ ਮਜਬੂਰ ਕੀਤਾ। ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਲਈ ਦਾਇਰ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਇਸੇ ਦੌਰਾਨ ਰਾਮ ਰਹੀਮ ਨੂੰ ਮਿਲਣ ਲਈ ਉਸਦਾ ਪਰਿਵਾਰ ਲੰਘੇ ਕੱਲ੍ਹ ਸੁਨਾਰੀਆ ਜੇਲ੍ਹ ਪਹੁੰਚਿਆ। ਰਾਮ ਰਹੀਮ ਨੂੰ ਮਿਲਣ ਵਾਲਿਆਂ ਵਿਚ ਉਸਦੀ ਪਤਨੀ ਹਰਜੀਤ ਕੌਰ, ਬੇਟੀ ਅਮਰਪ੍ਰੀਤ, ਜਵਾਈ ਅਤੇ ਨੂੰਹ ਵੀ ਸੀ। ਜਾਣਕਾਰੀ ਮਿਲੀ ਹੈ ਰਾਮ ਰਹੀਮ ਨੇ ਪਰਿਵਾਰ ਕੋਲੋਂ ਡੇਰੇ ਅਤੇ ਹਨੀਪ੍ਰੀਤ ਬਾਰੇ ਜਾਣਕਾਰੀ ਲਈ ਹੈ।

Check Also

ਸ੍ਰੀਨਗਰ ‘ਚ ਸੁਰੱਖਿਆ ਬਲਾਂ ਨੇ ਮਾਰੇ ਤਿੰਨ ਅੱਤਵਾਦੀ

ਇਕ ਪੁਲਿਸ ਕਰਮੀ ਵੀ ਹੋਇਆ ਸ਼ਹੀਦ ਸ੍ਰੀਨਗਰ/ਬਿਊਰੋ ਨਿਊਜ਼ ਸ੍ਰੀਨਗਰ ਵਿਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ …