Breaking News
Home / ਜੀ.ਟੀ.ਏ. ਨਿਊਜ਼ / ਮੇਰਾਪੰਜ ਨੁਕਾਤੀ ਪ੍ਰੋਗਰਾਮਓਨਟਾਰੀਓ ਨੂੰ ਮੁੜ ਲੀਹਾਂ ‘ਤੇ ਲਿਆਏਗਾ :ਪੈਟਰਿਕਬਰਾਊਨ

ਮੇਰਾਪੰਜ ਨੁਕਾਤੀ ਪ੍ਰੋਗਰਾਮਓਨਟਾਰੀਓ ਨੂੰ ਮੁੜ ਲੀਹਾਂ ‘ਤੇ ਲਿਆਏਗਾ :ਪੈਟਰਿਕਬਰਾਊਨ

‘ਪਰਵਾਸੀਅਦਾਰੇ ਦੇ ਮੁਖੀ ਰਜਿੰਦਰਸੈਣੀ ਵੱਲੋਂ ਪੈਟਰਿਕਬਰਾਊਨਨਾਲਵਿਸ਼ੇਸ਼ ਗੱਲਬਾਤ’
ਮਿਸੀਸਾਗਾ/ਪਰਵਾਸੀਬਿਊਰੋ :ਬੀਤੇ ਬੁੱਧਵਾਰ ਨੂੰ ਪਰਵਾਸੀਅਦਾਰਾ ਦੇ ਮੁਖੀ ਰਜਿੰਦਰ ਸੈਣੀ ਨੇ ਓਨਟਾਰੀਓ ਦੇ ਵਿਰੋਧੀਧਿਰ ਦੇ ਲੀਡਰਪੈਟਰਿਕਬਰਾਊਨਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀਅਤੇ ਕਈ ਮਹੱਤਵਪੂਰਣ ਵਿਸ਼ਿਆਂ ਬਾਰੇ ਸਵਾਲ ਪੁੱਛੇ। ਪੇਸ਼ਹਨ ਇਸ ਇੰਟਰਵਿਊ ਦੇ ਕੁਝ ਵਿਸ਼ੇਸ਼ ਅੰਸ਼:
1. ਬੀਤੇ ਹਫਤੇ ਤੁਸੀਂ ਪੀਸੀਪਾਰਟੀਦੀ ਕੰਨਵੈਨਸ਼ਨ ਦੌਰਾਨ ਆਪਣਾ’ਪੀਪਲਸ ਗਾਰੰਟੀ’ ਨਾਮਕ ਪੰਜ ਨੁਕਾਤੀਪ੍ਰੋਗਰਾਮਦਾਐਲਾਨਕੀਤਾ, ਇਸ ਬਾਰੇ ਜਾਣਕਾਰੀਦਿਓ?
ਪੈਟਰਿਕ: ਮੇਰਾ ਇਹ ਪਲੈਨਓਨਟਾਰੀਓ ਨੂੰ ਮੁੜ ਲੀਹਾਂ ‘ਤੇ ਲੈ ਕੇ ਆਵੇਗਾ। ਇਸ ਵਿੱਚ ਮੈਂ ਓਨਟਾਰੀਓ ਦੇ ਲੋਕਾਂ ਨਾਲ ਪੰਜ ਵਾਅਦੇ ਕੀਤੇ ਹਨ। ਅਸੀਂ ਮੱਧਵਰਗੀ ਪਰਿਵਾਰਾਂ ਲਈ 22% ਆਮਦਨਕਰ ਵਿੱਚ ਕਟੌਤੀ ਕਰਾਂਗੇ। ਅਸੀਂ ਚਾਈਲਡਕੇਅਰ’ਤੇ ਆਏ ਖਰਚ ਨੂੰ 75% ਤੱਕ ਰਿਫੰਡ ਕਰਦਿਆਂਗੇ। ਅਸੀਂ ਹਾਈਡਰੋ ਬਿੱਲਾਂ ਵਿੱਚ ਔਸਤਨ 12% ਹੋਰ ਕਟੌਤੀ ਕਰਾਂਗੇ। ਅਸੀਂ ਕੈਨੇਡਾ ਦੇ ਇਤਿਹਾਸ ਵਿੱਚ ਕਿਸੇ ਵੀ ਪ੍ਰੋਵਿੰਸ ਵਿੱਚ ਮੈਂਟਲਹੈਲਥਕੇਅਰਲਈ ਦਿੱਤੇ ਜਾਂਦੇ ਫੰਡ ਵਿੱਚ ਸੱਭ ਤੋਂ ਵੱਡਾ ਇਜ਼ਾਫਾਕਰਾਂਗੇ ਅਤੇ ਪਾਰਦਰਸ਼ਤਾ ਨੂੰ ਵੀਤਰਜੀਹਦਿਆਂਗੇ।
”ਮੈਨੂੰਪਤਾ ਹੈ ਕਿ ਰਾਜਨੀਤਕਲੋਕ ਵੱਡੇ ਵੱਡੇ ਵਾਅਦੇ ਕਰਦੇ ਹਨਅਤੇ ਮੁਕਰ ਜਾਂਦੇ ਹਨ।ਡਾਲਟਨ ਮਗੰਟੀ ਅਤੇ ਕੈਥਲਿਨ ਵਿੰਨ ਨੇ ਵੀ ਅਜਿਹਾ ਹੀ ਕੀਤਾ। ਪਰੰਤੂ ਮੈਂ ਓਨਟਾਰੀਓ ਦੇ ਲੋਕਾਂ ਨਾਲਵਾਅਦਾਕਰਦਾ ਹਾਂ ਕਿ ਜੇਕਰਮੈਂ ਇਨ੍ਹਾਂ ਨੂੰ ਪੂਰਾਨਾਕਰ ਸਕਿਆ ਤਾਂ ਮੈਂ ਮੁੜ ਚੋਣਨਹੀਂ ਲੜਾਂਗਾ। ਮੈਂ ਇਸ ਲਈਆਪਣਾਕੈਰੀਅਰਦਾਅ ਤੇ ਲਗਾ ਦਿੱਤਾ ਹੈ।”
2. ਟਰਾਂਸਪੋਰਟ ਮੰਤਰੀ ਸਟੀਵਨਡੈਲਡੂਕਾ ਨੇ ਦੋਸ਼ਲਗਾਇਆ ਹੈ ਕਿ ਇਸ ਪਲੈਨ ਨੂੰ ਲਾਗੂਕਰਨਲਈਪੈਸਾ ਕਿੱਥੋਂ ਆਏਗਾ?
ਪੈਟਰਿਕ: ਮੈਂ ਲਿਬਰਲਵਲੋਂ ਕੀਤੀਜਾਂਦੀਫਿਜ਼ੂਲਖਰਚੀ ਨੂੰ ਬੰਦ ਕਰਾਂਗਾ। ਇੱਕ ਲੱਖ ਡਾਲਰਦੀਕੀਮਤਵਾਲੀਟੈਸਲਾਕਾਰਬਨਾਉਣਵਾਲੀ ਕੰਪਨੀ ਨੂੰ ਮਿਲੀਅਨਡਾਲਰਾਂ ਦੀ ਫੰਡਿੰਗ ਦੇਣਦਾ ਕੀ ਮਕਸਦ ਹੈ?
ਅੱਠ ਬਿਲੀਅਨਡਾਲਰ ਈ ਹੈਲਥਲਈਅਤੇ ਦੋ ਬਿਲੀਅਨਡਾਲਰ ਗੈਸ ਪਲਾਂਟਲਈਵਿਅਰਥਕੀਤੇ ਗਏ।
3. 905 ਇਲਾਕੇ ਵਿੱਚ ਹਸਪਤਾਲਾਂ ਵਿੱਚ ਭੀੜ ਹੈ। ਅਗਲੇ ਕਈ ਸਾਲਾਂ ਤੱਕ ਕੋਈ ਨਵਾਂ ਹਸਪਤਾਲਬਨਾਉਣਦੀਤਜਵੀਜ਼ ਨਹੀਂ ਹੈ। ਤੁਹਾਡੇ ਕੋਲ ਇਸ ਦਾ ਕੀ ਹੱਲ ਹੈ?
ਪੈਟਰਿਕ: ਵੈਸੇ ਤਾਂ ਸਾਰੇ ਓਨਟਾਰੀਓ ਵਿੱਚ ਹੀ ਹਸਪਤਾਲਾਂ ਵਿੱਚ ਭੀੜ ਹੈ, ਪਰੰਤੁ ਬਰੈਂਪਟਨਸਿਵਿਕਹਸਪਤਾਲ ਵਿੱਚ ਸੱਭ ਤੋਂ ਬੁਰਾ ਹਾਲ ਹੈ। ਮੈਂ ਤੀਹਹਜ਼ਾਰਨਵੇਂ ਲਾਂਗ ਟਰਮਹੈਲਥਕੇਅਰਬੈਡਜੋੜਾਂਗਾ ਤਾਂਕਿ ਅਜਿਹੇ ਲੋਕਾਂ ਨੂੰ ਹਸਪਤਾਲ ਚੋਂ ਕੱਢ ਕੇ ਹਸਪਤਾਲਾਂ ਦੇ ਬੈਡ ਨੂੰ ਖ਼ਾਲੀਕੀਤਾ ਜਾ ਸਕੇ। ਮੈਂ ਮੈੰਟਲ ਹੈਲਥਕੇਅਰਲਈਵੀਕਾਫ਼ੀਪੈਸਾ ਰੱਖਿਆ ਹੈ, ਜੋ ਹਸਪਤਾਲਾਂ ਨੂੰ ਸਹਾਇਕ ਸਾਬਤ ਹੋਏਗਾ।
ਅਸੀਂ ਸੀਨੀਅਰਾਂ ਲਈ ਡੈੰਟਲ ਪਲੈਨਵੀਫ੍ਰੀਕਰਾਂਗੇ। ਇਸਤੋਂ ਇਲਾਵਾਮੈਂ 124 ਮਿਲੀਅਨਡਾਲਰਨਵੀਆਂ ਗਰਾਉਂਡਾਂ ਅਤੇ ਖੇਡਾਂ ਲਈ ਰੱਖੇ ਹਨਤਾਂਕਿ ਬੱਚਿਆਂ ਦੀਸਿਹਤਵਧੀਆਹੋਵੇ ਅਤੇ ਉਹ ਬਿਮਾਰੀਆਂ ਤੋਂ ਬੱਚ ਸਕਣ।
4. ਤੁਸੀਂ ਆਪਣੇ ਪਲੈਨ ਵਿੱਚ ਡਰਾਈਵਰਾਂ ਲਈਸਹੂਲਤਾਂ ਦੀ ਗੱਲ ਕੀਤੀ ਹੈ। 905 ਇਲਾਕੇ ਵਿੱਚ ਸਭ ਤੋਂ ਵੱਡੀ ਸਮੱਸਿਆ ਆਟੋ ਇਨਸ਼ੋਰੈਂਸ ਹੈ। ਤੁਹਾਡੇ ਕੋਲਇਸਦਾ ਕੀ ਹੱਲ ਹੈ?
ਪੈਟਰਿਕ: ਮੈਂ ਇਨਸ਼ੋਰੈਂਸਰੈਗੁਲੇਟਰਬਾਡੀ ਨੂੰ ਕਹਾਂਗਾ ਕਿ ਉਹ ਕਿਸੇ ਵਿਅਕਤੀ ਦੇ ਪਤੇ ਦੇ ਆਧਾਰ’ਤੇ ਇਨਸ਼ੋਰੈਂਸਰਾਹੀਂ ਕੀਤੇ ਜਾਂਦੇ ਵਿਤਕਰੇ ਨੂੰ ਬੰਦ ਕਰਵਾਉਣ।
ਅਸੀਂ ਵਿੰਟਰ ਟਾਇਰਟੈਕਸਕ੍ਰੈਡਿਟਵੀਦਵਾਂਗੇ ਤਾਂਕਿ ਅਜਿਹੇ ਟਾਇਰਪਵਾਉਣਨਾਲਇਨਸ਼ੋਰੈਂਸ ਦੇ ਰੇਟ ਘੱਟ ਸਕਣ।
ਉਨ੍ਹਾਂ ਅੱਗੇ ਦੱਸਿਆ ਕਿ ਉਹ ਹੁਣਅਗਲੇ ਛੇ ਮਹੀਨਿਆਂ ਦੇ ਦੌਰਾਨ ਸਾਰੇ ਓਨਟਾਰੀਓਦਾ ਦੌਰਾ ਕਰਕੇ ਲੋਕਾਂ ਨੂੰ ਮਿਲਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਗੇ। ਉਨ੍ਹਾਂ ਬੜੇ ਮਾਣਨਾਲ ਕਿਹਾ ਕਿ ਉਹ ਹੁਣ ਤੱਕ 17 ਵਾਰਭਾਰਤ ਜਾ ਚੁੱਕੇ ਹਨਅਤੇ ਭਾਰਤੀਮੂਲ ਦੇ ਲੋਕਾਂ ਨਾਲਉਨ੍ਹਾਂ ਦਾ ਇੱਕ ਖਾਸ ਰਿਸ਼ਤਾ ਹੈ।

Check Also

55 ਸਾਲਾਂ ਦੇ ਇਤਿਹਾਸ ਵਿਚ ਕੈਨੇਡਾ ਦੀ ਡੋਨਾ ਸਰਟਿਕਲੈਂਡ ਨੋਬਲ ਸਨਮਾਨ ਜਿੱਤਣ ਵਾਲੀ ਪਹਿਲੀ ਮਹਿਲਾ ਵਿਗਿਆਨੀ

ਟੋਰਾਂਟੋ/ਬਿਊਰੋ ਨਿਊਜ਼ : ਇਸ ਵਾਰ ਭੌਤਿਕ ਵਿਗਿਆਨ ਲਈ ਐਲਾਨੇ ਗਏ ਇਨਾਮਾਂ ਵਿੱਚ ਕੈਨੇਡਾ ਦੀ ਵਾਟਰਲੂ …