Breaking News
Home / ਦੁਨੀਆ / ਕਾਮਾਗਾਟਾਮਾਰੂ ਕਾਂਡ ਅਤੇ ਕੈਨੇਡਾ ਸਰਕਾਰ ਦੀ ਮੁਆਫੀ ਦੇ ਸੰਘਰਸ਼ ਨੂੰ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਜਾਵੇ : ਜਸਵਿੰਦਰ ਤੂਰ

ਕਾਮਾਗਾਟਾਮਾਰੂ ਕਾਂਡ ਅਤੇ ਕੈਨੇਡਾ ਸਰਕਾਰ ਦੀ ਮੁਆਫੀ ਦੇ ਸੰਘਰਸ਼ ਨੂੰ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਜਾਵੇ : ਜਸਵਿੰਦਰ ਤੂਰ

ਮੋਗਾ : ਕੇਂਦਰ ਸਰਕਾਰ ਨੂੰ ਕਾਮਾਗਾਟਾਮਾਰੂ ਕਾਂਡ ਅਤੇ ਕੈਨੇਡਾ ਸਰਕਾਰ ਵਲੋਂ ਦੋ ਵਾਰ ਮੁਆਫੀ ਮੰਗਵਾਉਣ ਨੂੰ ਲੈ ਕੇ ਹੋਏ ਸੰਘਰਸ਼ ਨੂੰ ਯੂਨੀਵਰਸਿਟੀਆਂ ਦੇ ਸਿਲੇਬਸ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਮੰਗ 8 ਸਾਲ ਦੇ ਸੰਘਰਸ਼ ਤੋਂ ਬਾਅਦ ਕੈਨੇਡਾ ਸਰਕਾਰ ਕੋਲੋਂ ਦੋ ਵਾਰ ਮੁਆਫੀ ਮੰਗਵਾ ਚੁੱਕੇ ਜਸਵਿੰਦਰ ਸਿੰਘ ਨੇ ਕੀਤੀ ਹੈ। ਤੂਰ ਮੋਗਾ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾਂ ਵਿਚ ਨੌਜਵਾਨਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਆਏ ਸਨ। ਡਿਸਡੈਂਟਸ ਆਫ ਕਾਮਾਗਾਟਾਮਾਰੂ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਤੂਰ ਨੇ ਦੱਸਿਆ ਕਿ ਕਾਮਾਗਾਟਾਮਾਰੂ ਜਹਾਜ਼ ਵਿਚ ਸਵਾਰ ਸਿੱਖਾਂ ਦੇ ਕਰੀਬ 1200 ਪਰਿਵਾਰ ਹੁਣ ਕੈਨੇਡਾ ਵਿਚ ਰਹਿੰਦੇ ਹਨ। ਕੈਨੇਡਾ ਦੀ ਆਰਥਿਕ ਸਥਿਤੀ ਵਿਚ ਪੰਜਾਬੀਆਂ ਦੇ ਵੱਡੇ ਯੋਗਦਾਨ ਨੂੰ ਦੇਖਦੇ ਹੋਏ 2008 ਵਿਚ ਸਿੱਖਾਂ ਨੇ ਤੱਤਕਾਲੀਨ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਕਾਮਾਗਾਟਾਮਾਰੂ ਸਮੁੰਦਰੀ ਜਹਾਜ਼ ਵਿਚ ਸਵਾਰ ਪੰਜਾਬੀਆਂ ਨੂੰ ਉਥੋਂ ਦੀ ਧਰਤੀ ‘ਤੇ ਨਹੀਂ ਉਤਰਨ ਦੇਣਾ, ਉਸ ਸਮੇਂ ਦੀ ਸਰਕਾਰ ਦੀ ਸਭ ਤੋਂ ਵੱਡੀ ਭੁੱਲ ਸੀ ਅਤੇ ਇਸ ਲਈ ਸਰਕਾਰ ਮੁਆਫੀ ਮੰਗੇ। ਕੈਨੇਡਾ ਸਰਕਾਰ ਦੀ ਇਸੇ ਭੁੱਲ ਦੇ ਕਾਰਨ ਸਮੁੰਦਰੀ ਜਹਾਜ਼ ਜਦ ਭਾਰਤ ਵਾਪਸ ਆਇਆ ਤਾਂ ਕੋਲਕਾਤਾ ਦੇ ਬਜਬਜਘਾਟ ‘ਤੇ ਬ੍ਰਿਟਿਸ਼ ਹਕੂਮਤ ਨੇ ਅੰਧਾਧੁੰਦ ਫਾਇਰਿੰਗ ਕਰਕੇ 250 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਲਈ ਉਸ ਸਮੇਂ ਦੀ ਕੈਨੇਡਾ ਸਰਕਾਰ ਜ਼ਿੰਮੇਵਾਰ ਹੈ, ਜਿਸਦੀ ਮੁਆਫੀ ਮੰਗਣੀ ਚਾਹੀਦੀ ਹੈ।
ਤੂਰ ਦੇ ਨਾਨਾ ਵੀ ਸਨ ਜਹਾਜ਼ ‘ਚ ਸਵਾਰ
ਕਾਮਾਗਾਟਾਮਾਰੂ ਸਮੁੰਦਰੀ ਜਹਾਜ਼ ਵਿਚ ਜਸਵਿੰਦਰ ਸਿੰਘ ਤੂਰ ਦੇ ਨਾਨਾ ਪੂਰਨ ਸਿੰਘ 1914 ਵਿਚ ਜਵਾਨੀ ਸਮੇਂ ਕੈਨੇਡਾ ਵਿਚ ਪੜ੍ਹਨ ਦੀ ਇੱਛਾ ਨੂੰ ਲੈ ਕੇ ਗਏ ਸਨ। ਉਨ੍ਹਾਂ ਦੀ ਇੱਛਾ ਅਧੂਰੀ ਰਹਿ ਗਈ । ਉਨ੍ਹਾਂ ਨੇ ਵਾਪਸ ਆ ਕੇ ਜੰਗੇ ਅਜ਼ਾਦੀ ਵਿਚ ਹਿੱਸਾ ਲਿਆ ਅਤੇ 1946 ਵਿਚ ਕੈਨੇਡਾ ਆ ਕੇ ਵਸ ਗਏ ਸਨ।
ਮੇਲੇ ਵਿਚ ਮੁਆਫੀ ਨੂੰ ਸਿੱਖਾਂ ਨੇ ਨਹੀਂ ਮੰਨਿਆ ਤਾਂ ਸੰਸਦ ਵਿਚ ਮੰਗੀ ਮੁਆਫੀ
ਤੂਰ ਨੇ ਦੱਸਿਆ ਕਿ ਇਸ ਸੰਘਰਸ਼ ਨੂੰ ਉਨ੍ਹਾਂ ਦੀ ਸੁਸਾਇਟੀ ਨੂੰ ਅੱਗੇ ਵਧਾਇਆ ਤਾਂ ਕੈਨੇਡਾ ਦੇ ਤਤਕਾਲੀਨ ਪ੍ਰਧਾਨ ਮੰਤਰੀ ਹਾਰਪਰ ਨੇ ਪੰਜਾਬੀਆਂ ਦੇ ਇਕ ਮੇਲੇ ਵਿਚ ਸਰਵਜਨਕ ਤੌਰ ‘ਤੇ ਇਸ ਕਾਂਡ ‘ਤੇ ਮੁਆਫੀ ਮੰਗ ਲਈ, ਪਰ ਸਿੱਖਾਂ ਦੀ ਮੰਗ ਸੀ ਕਿ ਇਸ ਨੂੰ ਸੰਸਦ ਵਿਚ ਮੰਗਿਆ ਜਾਵੇ। 2017 ਦੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਮਈ, 2017 ਨੂੰ ਇਸ ਕਾਂਡ ‘ਤੇ ਸੰਸਦ ਵਿਚ ਮੁਆਫੀ ਮੰਗੀ ਸੀ।
ਕੈਨੇਡਾ ਦੀ ਸਾਈਮਨ ਫ੍ਰੇਜਰ ਯੂਨੀਵਰਸਿਟੀ ‘ਚ ਇਸ ਵਿਸ਼ੇ ‘ਤੇ ਕਾਰਵਾਈ ਜਾਂਦੀ ਹੈ ਪੀਐਚਡੀ
ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਤੂਰ ਨੇ ਕਿਹਾ ਕਿ ਹੁਣ ਸਿੱਖਾਂ ਅਤੇ ਪੰਜਾਬੀਆਂ ਨੇ ਇਸ ਸੰਘਰਸ਼ ਨੂੰ ਸਾਈਮਨ ਫ੍ਰੇਜਰ ਯੂਨੀਵਰਸਿਟੀ (ਐਸਐਫਯੂ) ਨੇ ਆਪਣੇ ਸਿਲੇਬਸ ਵਿਚ ਸ਼ਾਮਲ ਕਰ ਲਿਆ ਹੈ। ਇਸ ਯੂਨੀਵਰਸਿਟੀ ਵਿਚ ਦੁਨੀਆ ਭਰ ਦੇ ਲੋਕ ਇਸ ਵਿਸ਼ੇ ‘ਤੇ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਅਤੇ ਪੀਐਚਡੀ ਦੀ ਡਿਗਰੀ ਕਰ ਸਕਦੇ ਹਨ ਅਤੇ ਕਰ ਰਹੇ ਹਨ। ਇਸ ਲਈ ਯੂਨੀਵਰਸਿਟੀ ਨੂੰ ਟਰੂਡੋ ਸਰਕਾਰ ਨੇ 3 ਲੱਖ ਡਾਲਰ ਦੀ ਸਹਾਇਤਾ ਦਿੱਤੀ ਹੈ। ਕੇਂਦਰ ਸਰਕਾਰ ਨੂੰ ਵੀ ਅਜਿਹੇ ਕੋਰਸ ਯੂਨੀਵਰਸਿਟੀ ਵਿਚ ਸ਼ੁਰੂ ਕਰਨੇ ਚਾਹੀਦੇ ਹਨ।

Check Also

ਅਮਰੀਕਾ ‘ਚ 50 ਭਾਰਤੀ ਉਤਪਾਦਾਂ ‘ਤੇ ਡਿਊਟੀ ਫ੍ਰੀ ਸਹੂਲਤ ਖਤਮ

ਡੋਨਾਲਡ ਟਰੰਪ ਦੇ ਇਸ ਫੈਸਲੇ ਨਾਲ ਹੈਂਡਲੂਮ ਤੇ ਖੇਤੀਬਾੜੀ ਉਤਪਾਦ ਪ੍ਰਭਾਵਿਤ ਜੀਐਸਪੀ ਤਹਿਤ ਦਿੱਤੀ ਜਾ …