Home / ਰੈਗੂਲਰ ਕਾਲਮ / ਕਾਰ ਇੰਸੋਰੈਂਸ ਅਤੇ ਸਟੇਜ਼ਡ ਐਕਸੀਡੈਂਟ ਫਰਾਡ

ਕਾਰ ਇੰਸੋਰੈਂਸ ਅਤੇ ਸਟੇਜ਼ਡ ਐਕਸੀਡੈਂਟ ਫਰਾਡ

ਚਰਨ ਸਿੰਘ ਰਾਏ416-400-9997
ਇਹ ਫਰਾਡ ਰੋਕਣ ਦਾ ਮਹੀਨਾ ਹੈ ਅਤੇ ਇੰਸੋਰੈਂਸ ਬਿਊਰੋ ਆਫ ਕੈਨੇਡਾ ਲੋਕਾਂ ਤੋਂ ਸਹਿਯੋਗ ਮੰਗਦਾ ਹੈ ਕਿ ਲੋਕ ਇਹ ਜਾਨਣ ਕਿ ਇਸ ਫਰਾਡ ਨੂੰ ਪਛਾਨਣਾ ਅਤੇ ਰਿਪੋਰਟ ਕਿਵੇਂ ਕਰਨਾ ਹੈ। ਕਿਉਂਕਿ ਹਰ ਸਾਲ ਉਨਟਾਰੀਓ 1.6 ਬਿਲੀਅਨ ਡਾਲਰ ਇਨ੍ਹਾਂ ਫਰਾਡਾਂ ਕਰਕੇ ਗਵਾਉਂਦਾ ਹੈ ਅਤੇ ਇਹ ਸਾਰੀ ਰਕਮ ਮੁੜਕੇ ਉਨਟਾਰੀਓ ਦੇ ਸਾਰੇ ਇਮਾਨਦਾਰ ਡਰਾਈਵਰਾਂ ਨੂੰ ਦੇਣੀ ਪੈਂਦੀ ਹੈ। ਉਨਟਾਰੀਓ ਵਿਚ ਇੰਸੋਰੈਂਸ ਇੰਡਸਟਰੀ ਬਹੁਤ ਵੱਡੀ ਹੈ ਅਤੇ ਇਥੇ ਇਕ ਐਵਰੇਜ ਕਲੇਮ 28978 ਡਾਲਰ ਦਾ ਹੈ ਜਦਕਿ ਅਲਬਰਟਾ ਵਿਚ ਇਹ ਸਿਰਫ 3568 ਡਾਲਰ ਦਾ ਹੈ। ਇਸ ਇੰਡਸਟਰੀ ਨੇ ਉਨਟਾਰੀਓ ਵਿਚ 63000 ਲੋਕਾਂ ਨੂੰ ਰੋਜਗਾਰ ਦਿਤਾ ਹੈ ਅਤੇ 2.2 ਬਿਲੀਅਨ ਡਾਲਰ ਦਾ ਟੈਕਸ ਦੇ ਕੇ ਉਨਟਾਰੀਓ ਦੀ ਆਰੀਥਕਤਾ ਵਿਚ ਹਿੱਸਾ ਪਾਇਆ ਅਤੇ 14.5 ਬਿਲੀਅਨ ਦੇ ਕਲੇਮ ਵੀ ਪੇ ਕੀਤੇ।
ਪਰ ਜਦੋਂ ਤੋਂ ਉਨਟਾਰੀਓ ਵਿਚ ਨੋ-ਫਾਲਟ ਇੰਸੋਰੈਂਸ ਸੁਰੂ ਹੋਈ ਤਾਂ ਕਈ ਗਲਤ ਸੋਚ ਵਾਲੇ ਲੋਕਾਂ ਨੇ ਫਰਾਡ ਕਰਕੇ ਇਸ ਦਾ ਬਹੁਤ ਵੱਡੀ ਪੱਧਰ ਤੇ ਗਲਤ ਇਸਤੇਮਾਲ ਕੀਤਾ। ਅਸੀਂ ਇਸ ਵਿਚ ਸਰਕਾਰ ਦਾ ਸਹਿਯੋਗ ਦੇ ਸਕਦੇ ਹਾਂ, ਜਿੰਨਾ ਵੱਧ ਤੋਂ ਵੱਧ ਵਿਅਕਤੀ ਰਿਪੋਰਟ ਕਰਨਗੇ,ਉਨਾ ਹੀ ਫਰਾਡ ਕਰਨ ਵਾਲਿਆਂ ਨੂੰ ਔਖਾ ਹੋ ਜਾਵੇਗਾ। ਆਮ ਤੌਰ ਤੇ ਇਹ ਗਰੁਪਾਂ ਦਾ ਕੰਮ ਹੁੰਦਾ ਹੈ । ਇੰਸੋਰੈਂਸ ਬਿਊਰੋ ਆਫ ਕੈਨੇਡਾ, ਸਰਕਾਰ, ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਇੰਸੋਰੈਂਸ ਕੰਪਨੀਆ ਪੂਰੀ ਤਰ੍ਹਾਂ ਵਚਨਵੱਧ ਹਨ ਕਿ ਇਨ੍ਹਾਂ ਫਰਾਡਾਂ ਦੀ ਪੂਰੀ ਤਹਿਕੀਕਾਤ ਕਰਕੇ ਅਤੇ ਕੈਨੇਡੀਅਨ ਨੂੰ ਇੰਨਾਂ ਬਾਰੇ ਸਿੱਖਿਆ ਦੇ ਕੇ, ਇਨ੍ਹਾਂ ਨੂੰ ਖਤਮ ਕੀਤਾ ਜਾ ਸਕੇ। ਸਰਕਾਰ ਵਲੋਂ ਵੀ ਇਸ ਸਬੰਧੀ ਸਖਤ ਕਨੂੰਨ ਬਣਾਕੇ ਵੱਧ ਸਜਾ ਦਾ ਪ੍ਰਬੰਧ ਹੋਵੇ। ਇੰਸੋਰੈਂਸ ਬਿਊਰੋ ਆਫ ਕੈਨੇਡਾ ਅਨੁਸਾਰ ਹੇਠ ਲਿਖੇ ਪੰਜ ਤਰ੍ਹਾਂ ਦੇ ਫਰਾਡ ਹਨ ਜੋ ਆਮ ਤੌਰ ਤੇ ਕੀਤੇ ਜਾਂਦੇ ਹਨ।
1-ਘੱਟ ਨੁਕਸਾਨ ਨੂੰ ਵਧਾ ਕੇ ਜਾਂ ਪਹਿਲਾਂ ਹੀ ਹੋਏ ਨੁਕਸਾਨ ਨੂੰ ਐਕਸੀਡੈਂਟ ਵਿਚ ਹੋਇਆ ਦੱਸ ਕੇ ਇੰਸੋਰੈਂਸ ਕੰਪਨੀ ਤੋਂ ਵੱਧ ਕਲੇਮ ਕਰਨਾ।
2-ਮੈਡੀਕਲ ਕਲਿਨਿਕਾਂ ਵਾਲੇ ਖਾਲੀ ਐਕਸੀਡੈਂਟ ਬੇਨੀਫਿਟ ਫਾਰਮ ਤੇ ਦਸਤਖਤ ਕਰਵਾਕੇ ਫਿਰ ਇੰਸੋਰੈੰਸ ਕੰਪਨੀ ਤੋਂ ਉਹ ਮਹਿੰਗੀਆਂ ਸਰਵਿਸਾਂ ਬਾਰੇ ਕਲੇਮ ਲੈਂਦੇ ਹਨ ਜਿਹੜੀਆਂ ਮਰੀਜ ਨੂੰ ਕਦੇ ਦਿੱਤੀਆਂ ਹੀ ਨਹੀਂ ਗਈਆਂ ।
3-ਕਈ ਵਿਅਕਤੀ ਚੋਰੀ ਕੀਤੇ ਵਾਹਨ ਉਹਨਾਂ ਦੇ ਵਿੰਨ ਨੰਬਰ ਬਦਲਕੇ ਸਿੱਧੇ-ਸਾਧੇ ਲੋਕਾਂ ਨੂੰ ਵੇਚਦੇ ਹਨ ।
4-ਸਟੇਜਡ ਐਕਸੀਡੈਂਟ ਕਰਨ ਵਾਲੇ ਜਾਣ-ਬੁਝ ਕੇ ਐਕਸੀਡੈਂਟ ਕਰਦੇ ਹਨ ਅਤੇ ਬੇਕਸੂਰ ਡਰਾਈਵਰਾਂ ਨੂੰ ਐਟ-ਫਾਲਟ ਦਰਸਾ ਕੇ ਕਲੇਮ ਲੈਂਦੇ ਹਨ।
5-ਮੈਡੀਕਲ ਕਲਿਨਿਕਾਂ, ਡਾਕਟਰ ਦੇ ਦਸਤਖਤ ਐਕਸੀਡੈਂਟ ਬੇਨੀਫਿਟ ਫਾਰਮ ਤੇ ਆਪ ਹੀ ਕਰਕੇ ਅਤੇ ਉਨ੍ਹਾਂ ਦੇ ਰਜਿਸਟਰੇਸਨ ਨੰਬਰ ਲਿਖਕੇ ਇੰਸੋਰੈਂਸ ਕੰਪਨੀਆਂ ਤੋਂ ਮਹਿੰਗੀਆਂ ਸੇਵਾਵਾਂ ਦੇ ਬਿਲ ਕਲੇਮ ਕਰਦੇ ਹਨ ਜਿਹੜੀਆਂ ਨਾਂ ਤਾਂ ਡਾਕਟਰ ਵਲੋਂ ਸਿਫਾਰਸ ਕੀਤੀਆਂ ਗਈਆਂ ਨਾਂ ਹੀ ਮਰੀਜ ਨੂੰ ਦਿੱਤੀਆਂ ਗਈਆਂ। ਇੰਸੋਰੈਂਸ ਬਿਊਰੋ ਆਫ ਕੈਨੇਡਾ ਨੇ ਹੇਠ ਲਿਖੇ ਸੁਝਾਅ ਵੀ ਦਿੱਤੇ ਹਨ
1-ਕਦੇ ਵੀ ਖਾਲੀ ਐਕਸੀਡੈਂਟ ਬੇਨੀਫਿਟ ਫਾਰਮ ਤੇ ਦਸਤਖਤ ਨਾ ਕਰੋ।
2-ਜੇ ਕਿਸੇ ਵਿਅਕਤੀ ਤੋਂ ਕੋਈ ਵਾਹਨ ਪ੍ਰਾਈਵੇਟ ਤੌਰ ਤੇ ਖਰੀਦਦੇ ਹੋ ਤਾਂ ਵਾਹਨ ਦੀ ਫੁਲ ਹਿਸਟਰੀ ਜਰੂਰ ਸਰਚ ਕਰੋ ਅਤੇ ਕਿਸੇ ਮਨਜੂਰ ਸੁਦਾ ਮਕੈਨਿਕ ਤੋਂ ਜਰੂਰ ਚੈਕ ਕਰਵਾਓ। ਇੰਸੋਰੈਂਸ ਬਿਊਰੋ ਆਫ ਕੈਨੇਡਾ ਸਿਫਾਰਸ਼ ਕਰਦਾ ਹੈ ਕਿ ਵਾਹਨ ਹਮੇਸ਼ਾ ਹੀ ਮਨਜੂਰ ਸ਼ੁਦਾ ਡੀਲਰਸ਼ਿਪ ਤੋਂ ਹੀ ਖਰੀਦੋ।
3-ਜੇ ਐਕਸੀਡੈਂਟ ਹੋ ਗਿਆ ਹੈ ਤਾਂ ਇੰਸੋਰੈਂਸ ਕੰਪਨੀ ਦੇ ਸਿਫਾਰਸ ਕੀਤੀ ਰਿਪੇਅਰ ਸ਼ਾਪ ਤੋਂ ਹੀ ਗੱਡੀ ਠੀਕ ਕਰਵਾਓ।
4-ਜੇ ਤੁਹਾਨੂੰ ਸੱਕ ਹੈ ਕਿ ਐਕਸੀਡੈਂਟ ਜਾਣ ਬੁਝਕੇ ਕੀਤਾ ਗਿਆ ਹੈ ਤਾਂ ਪੁਲੀਸ ਨੂੰ ਅਤੇ ਆਪਣੀ ਇੰਸੋਰੈਂਸ ਕੰਪਨੀ ਨੂੰ ਇਸ ਬਾਰੇ ਜਰੂਰ ਦੱਸੋ ਤਾਂਕਿ ਉਹ ਇਸ ਗੱਲ ਨੂੰ ਧਿਆਨ ਵਿਚ ਰੱਖਕੇ ਤੱਹਿਕੀਕਾਤ ਕਰ ਸਕਣ। ਇੰਸੋਰੈਂਸ ਬਿਊਰੋ ਆਫ ਕੈਨੇਡਾ ਨੇ ਹੇਠ ਲਿਖੇ ਫਰਾਡਾਂ ਦੀਆਂ ਕਹਾਣੀਆਂ ਬਕਾਇਦਾ ਦੋਸ਼ੀਆਂ ਦੇ ਨਾਮ ਦੱਸਕੇ ਆਮ ਪਬਲਿਕ ਦੀ ਜਾਣਕਾਰੀ ਵਾਸਤੇ ਨਸ਼ਰ ਕੀਤੀਆਂ ਹਨ।
1-ਕੈਨੇਡਾ ਵਿਚ ਹਰ ਸਾਲ 20000 ਕਾਰਾਂ ਚੋਰੀ ਕਰਕੇ ਵਿੰਨ ਨੰਬਰ ਬਦਲਕੇ ਬਾਹਰਲੇ ਦੇਸਾਂ ਨੂੰ ਭੇਜੀਆਂ ਜਾਂਦੀਆਂ ਹਨ। ਇਕ ਵਿਅਕਤੀ ਨੇ ਦੋਨਾਂ ਪਾਸਿਆਂ ਤੋਂ ਪੈਸੇ ਬਣਾਉਣ ਲਈ ਆਪਣੀ ਨਵੀਂ ਮਹਿੰਗੀ ਕਾਰ ਯੂਰਪ ਦੇ ਇਕ ਦੇਸ ਵਿਚ ਗਲਤ ਢੰਗ ਨਾਲ ਭੇਜ ਦਿਤੀ ਅਤੇ ਬਾਅਦ ਵਿਚ ਚੋਰੀ ਹੋਈ ਦੱਸਕੇ ਇੰਸੋਰੈਂਸ ਕੰਪਨੀ ਕੋਲ ਕਲੇਮ ਫਾਈਲ ਕੀਤਾ। ਪਰ ਉਹ ਫੜਿਆ ਉਥੇ ਗਿਆ ਜਦ ਉਸਦੀ ਕਾਰ ਪਹਿਲਾਂ ਹੀ ਇਕ ਦੇਸ ਵਿਚ ਫੜੀ ਗਈ ਸੀ।
2-ਫੈਡਰ-ਬੈਂਡਰ ਫਰਾਡ ਵਿਚ ਇਕ ਬਾਡੀ ਸ਼ਾਪ ਨੇ ਛੋਟੇ ਨੁਕਸਾਨ ਨੂੰ ਜਾਣ-ਬੁਝ ਕੇ ਵੱਡਾ ਕਰਕੇ ਬਹੁਤ ਵੱਡਾ ਬਿਲ ਇੰਸੋਰੈਂਸ ਕੰਪਨੀ ਨੂੰ ਭੇਜਿਆ ਅਤੇ ਸੱਕ ਪੈਣ ਤੇ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਜੋ ਪਾਰਟ ਇਸ ਕਾਰ ਵਿਚੋਂ ਕੱਢੇ ਹੋਏ ਦਿਖਾਏ ਗਏ ਉਹ ਕਿਸੇ ਹੋਰ ਹੀ ਗੱਡੀ ਦੇ ਸਨ।
3-ਇਕ ਵਿਅੱਕਤੀ ਜੋ ਗਰਾਜ ਅਤੇ ਬਾਡੀ ਸ਼ਾਪ ਚਲਾ ਰਿਹਾ ਸੀ,ਇਕ ਵਿਚ ਚੋਰੀ ਹੋਈਆਂ ਕਾਰਾਂ ਵਿਚੋਂ ਪਾਰਟ ਕੱਢੇ ਜਾਦੇ ਸਨ ਅਤੇ ਬਾਡੀ ਸ਼ਾਪ ਵਿਚ ਚੋਰੀ ਦੀਆਂ ਕਾਰਾਂ ਦੇ ਵਿੰਨ ਨੰਬਰ ਬਦਲਕੇ ਅੱਗੇ ਵੇਚੀਆਂ ਜਾਦੀਆਂ ਸਨ। ਇਕ ਮਿਲੀਅਨ ਡਾਲਰ ਦੀਆਂ 40 ਕਾਰਾਂ ਚੋਰੀ ਦੀਆਂ ਫੜੀਆਂ ਗਈਆਂ ਅਤੇ ਉਸਨੂੰ 775000 ਡਾਲਰ ਜੁਰਮਾਨਾ ਅਤੇ ਕੈਦ ਹੋਈ।
4-ਸਸਤੀ ਕਾਰ ਇੰਸੋਰੈਂਸ ਦੇਣ ਬਦਲੇ ਹਰ ਇਕ ਤੋਂ 500 ਡਾਲਰ ਕੈਸ਼ ਫੀਸ ਦਾ ਲੈਕੇ ਕਈ ਡੀਲਰਸਿਪਾਂ ਨਾਲ ਲਿੰਕ ਵਾਲੇ ਵਿਅਕਤੀ ਇੰਸੋਰੈਂਸ ਕੰਪਨੀਆਂ ਤੋਂ ਸਸਤੀ ਇੰਸੋਰੈਂਸ ਲੈਣ ਲਈ ਅਰਜੀ ਵਿਚ ਕਾਰ ਬਾਰੇ ਝੂਠੀ ਜਾਣਕਾਰੀ ਦਿੰਦੇ ਸਨ ਤਾਂਕਿ ਵਧੀਆ ਰੇਟ ਗਰੁਪ ਵਿਚ ਆ ਜਾਣ। ਕਿਸੇ ਕਾਰ ਦਾ ਕਲੇਮ ਆਉਣ ਤੇ ਸਾਰੇ ਫੜੇ ਗਏ। ਇਸ ਤਰ੍ਹਾਂ ਉਹਨਾਂ ਨੇ ਭੋਲੇ-ਭਾਲੇ ਲੋਕਾਂ ਤੋਂ ਇਕ ਮਿਲੀਅਨ ਡਾਲਰ ਤੋਂ ਵੱਧ ਡਾਲਰ ਹਥਿਆਏ।
5-ਸਟੇਜ਼ਡ ਐਕਸੀਡੈਂਟ ਕਰਨ ਵਾਲੇ ਗਰੋਹ ਦੇ ਇਕ ਸਰਗਣੇ ਨੇ ਬਹੁਤ ਜਿਆਦਾ ਸਟੇਜਡ ਐਕਸੀਡੈਂਟ ਕਰਵਾਕੇ ਅਣਜਾਣ ਅਤੇ ਨਵੇਂ ਬੇਕਸੂਰ ਡਰਾਈਵਰਾਂ ਨੂੰ ਐਟ ਫਾਲਟ ਸਿਧ ਕਰਕੇ ਇੰਸੋਰੈਂਸ ਕੰਪਨੀਆਂ ਤੋਂ ਕਈ ਮਿਲੀਅਨ ਡਾਲਰ ਲੁਟੇ ਅਤੇ ਇਸ ਵਿਚੋਂ ਕਈ ਮਿਲੀਅਨ ਡਾਲਰਾਂ ਦੀਆਂ ਐਟਰੀਆਂ ਉਸਦੇ ਖਾਤੇ ਵਿਚੋਂ ਮਿਲਣ ਤੋਂ ਬਾਅਦ 17 ਇਹੋ ਜਿਹੇ ਸਟੇਜ਼ਡ ਐਕਸੀਡੈਂਟ ਕਰਵਾਉਣ ਦਾ ਗੁਨਾਹ ਉਸਨੇ ਅਦਾਲਤ ਵਿਚ ਮੰਨਿਆ ਅਤੇ 35 ਅਜਿਹੇ ਹੋਰ ਕੇਸ ਹਾਲੇ ਵੀ ਉਸ ਉਪਰ ਚੱਲ ਰਹੇ ਹਨ।
ਇਨ੍ਹਾਂ ਸਾਰੀਆਂ ਮੈਡੀਕਲ ਕਲਿਨਕਾਂ, ਬਾਡੀ ਸ਼ਾਪਾਂ, ਕਾਰ ਚੋਰਾਂ ਅਤੇ ਸਟੇਜ਼ਡ ਐਕਸੀਡੈਂਟ ਕਰਨ ਵਾਲਿਆਂ ਦੇ ਨਾਮ ਜੱਗ-ਜਾਹਰ ਕਰਕੇ ਸਰਕਾਰ ਆਮ ਨਾਗਰਿਕਾਂ ਤੋਂ ਇਹ ਚਾਹੁੰਦੀ ਹੈ ਕਿ ਜਦ ਅਸੀਂ ਕੋਈ ਇਸ ਤਰ੍ਹਾਂ ਦੀ ਕਾਰਵਾਈ ਦੇਖੀਏ ਤਾਂ ਇਸ ਦੀ ਸੂਚਨਾ ਦਈਏ ਤਾਂਕਿ ਜਿੰਨੇ ਵੱਧ ਵਿਅਕਤੀ ਜਾਗਰੂਕ ਹੋਣਗੇ ਉਨੇਂ ਹੀ ਫਰਾਡ ਘਟਣਗੇ ਅਤੇ ਇਹ ਫਰਾਡ ਰੁਕਣ ਨਾਲ ਅੱਜ ਹੀ ਇਹ ਇੰਸੋਰੈਂਸ ਰੇਟ 17% ਘੱਟ ਹੋ ਜਾਣਗੇ।
ਇਸ ਸਬੰਧੀ ਹੋਰ ਜਾਣਾਕਾਰੀ ਲੈਣ ਲਈ ਜਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਜਿਵੇ ਕਾਰ,ਘਰ ਬਿਜ਼ਨੈਸ ਦੀ ਇੰਸ਼ੋਰੈਂਸ ਲਾਈਫ, ਡਿਸਬਿਲਟੀ, ਕਰੀਟੀਕਲ ਇਲਨੈਸ,ਵਿਜਟਰ ਜਾਂ ਸੁਪਰ ਵੀਜਾ ਇੰਸ਼ੋਰੈਂਸ ਜਾਂ ਆਰ ਆਰ ਐਸ ਪੀ ਜਾਂ ਆਰ ਈ ਐਸ ਪੀ ਦੀਆਂ ਸਾਰੀਆਂ ਸੇਵਾਵਾਂ ਇਕੋ ਹੀ ਜਗਾ ਤੋਂ ਲੈਣ ਲਈ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ।

 

Check Also

ਪ੍ਰਸਿੱਧ ਲੇਖਕਾਂ ਤੇ ਕਲਾਕਾਰਾਂ ਨੂੰ ਜਨਮਦਿਨ ਮੌਕੇ ਕੀਤਾ ਗਿਆ ਚੇਤੇ

ਬੋਲ ਬਾਵਾ ਬੋਲ ਨਿੰਦਰਘੁਗਿਆਣਵੀ, 94174-21700 ਸਭਿਆਚਾਰਕਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀਅਗਵਾਈਵਿਚ ਪੰਜਾਬ ਕਲਾਪਰਿਸ਼ਦ ਪੰਜਾਬ …