Breaking News
Home / Special Story / ਹਵਾ ਪ੍ਰਦੂਸ਼ਣ ਮਾਮਲਾ  ਏਕਿਊਆਈ 345 ‘ਤੇ ਪੁੱਜਾ, ਸਥਿਤੀ ਚਿੰਤਾਜਨਕ 

ਹਵਾ ਪ੍ਰਦੂਸ਼ਣ ਮਾਮਲਾ  ਏਕਿਊਆਈ 345 ‘ਤੇ ਪੁੱਜਾ, ਸਥਿਤੀ ਚਿੰਤਾਜਨਕ 

ਹਵਾ ਪ੍ਰਦੂਸ਼ਣ ਮਾਮਲਾ  ਏਕਿਊਆਈ 345 ‘ਤੇ ਪੁੱਜਾ, ਸਥਿਤੀ ਚਿੰਤਾਜਨਕ ਸੂਬੇ ‘ਚ 41 ਹਜ਼ਾਰ 679 ਥਾਵਾਂ ‘ਤੇ ਸਾੜੀ ਗਈ ਪਰਾਲੀ, ਧੂੰਏਂ ਦੇ ਗੁਬਾਰ ਕਾਰਨ ਚੜ੍ਹਿਆ ਸੂਰਜ ਵੀ ਨਹੀਂ ਦਿਸਦਾਪਿਛਲੇ ਦਿਨਾਂ ਤੋਂ ਚੱਲ ਰਹੇ ਪੰਜਾਬ ਵਿਚ ਹਵਾ ਪ੍ਰਦੂਸ਼ਣ ਦਾ ਖਤਰਾ ਹੋਰ ਵਧ ਗਿਆ ਹੈ। ਇਸ ਸਮੇਂ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 345 ਦੇ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਕੁਝ ਦਿਨ ਪਹਿਲਾਂ ਏਕਿਊਆਈ 340 ਸੀ। ਸ਼ਨਿੱਚਰਵਾਰ ਰਾਤ ਤੱਕ ਸੂਬੇ ਅੰਦਰ 41 ਹਜ਼ਾਰ 679 ਥਾਵਾਂ ‘ਤੇ ਪਰਾਲੀ ਨੂੰ ਅੱਗ ਲਾਈ ਜਾ ਚੁੱਕੀ ਹੈ। ਧੂੰਏਂ ਦੇ ਗੁਬਾਰ ਕਾਰਨ ਆਸਮਾਨ ‘ਚ ਛਾਏ ਹਨੇਰੇ ਨਾਲ ਇਨ੍ਹੀਂ ਦਿਨੀਂ ਸੂਰਜ ਦੇਵਤਾ ਦੇ ਦਰਸ਼ਨ ਵੀ ਨਹੀਂ ਹੋ ਰਹੇ। ਕਿਸਾਨਾਂ ਵਲੋਂ ਪਰਾਲੀ ਨੂੰ ਲਾਈ ਜਾ ਰਹੀ ਅੱਗ, ਉਡ ਰਹੇ ਮਿੱਟੀ-ਧੂੜ ਅਤੇ ਕਾਰਖਾਨਿਆਂ ਵਿਚੋਂ ਨਿਕਲਦੇ ਧੂੰਏਂ ਕਾਰਨ ਪਿਛਲੇ ਦਿਨਾਂ ਤੋਂ ਪੰਜਾਬ ਅੰਦਰ ਚੱਲ ਰਹੇ ਹਵਾ ਪ੍ਰਦੂਸ਼ਣ ਨਾਲ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਹੈ। ਸੂਬੇ ਅੰਦਰ ਪਰਾਲੀ ਨੂੰ ਅੱਗ ਲਾਉਣ ਦੀ ਮਨਾਹੀ ਦੇ ਬਾਵਜੂਦ ਸ਼ਨਿੱਚਰਵਾਰ 11 ਨਵੰਬਰ ਰਾਤ ਤੱਕ ਵੱਖ-ਵੱਖ ਥਾਵਾਂ ‘ਤੇ 41 ਹਜ਼ਾਰ 679 ਥਾਵਾਂ ‘ਤੇ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਰਾਤ ਤੱਕ ਸੰਗਰੂਰ ਜ਼ਿਲ੍ਹੇ ਵਿਚ 6799, ਪਟਿਆਲਾ ਵਿਚ 3770, ਬਠਿੰਡਾ ਵਿਚ 3500, ਫਿਰੋਜ਼ਪੁਰ ਵਿਚ 2837, ਲੁਧਿਆਣਾ ਵਿਚ 3124, ਮਾਨਸਾ ਵਿਚ 3072, ਸ੍ਰੀ ਮੁਕਤਸਰ ਸਾਹਿਬ ਵਿਚ 2476, ਬਰਨਾਲਾ ਵਿਚ 2200, ਫਰੀਦਕੋਟ ਵਿਚ 2169, ਮੋਗਾ ਵਿਚ 2050, ਤਰਨਤਾਰਨ ਵਿਚ 1673, ਜਲੰਧਰ ਵਿਚ 1518, ਗੁਰਦਾਸਪੁਰ ਵਿਚ 1177, ਫਤਹਿਗੜ੍ਹ ਸਾਹਿਬ ਵਿਚ 1159, ਕਪੂਰਥਲਾ ਵਿਚ 1145, ਅੰਮ੍ਰਿਤਸਰ ਵਿਚ 808, ਫਾਜ਼ਿਲਕਾ ਵਿਚ 735, ਸ਼ਹੀਦ ਭਗਤ ਸਿੰਘ ਨਗਰ ‘ਚ 511, ਹੁਸ਼ਿਆਰਪੁਰ ਵਿਚ 354, ਰੂਪਨਗਰ ਵਿਚ 238, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਚ 157 ਅਤੇ ਪਠਾਨਕੋਟ ਵਿਚ 7 ਥਾਵਾਂ ‘ਤੇ ਪਰਾਲੀ ਨੂੰ ਅੱਗ ਲਾਈ ਗਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਮੰਡੀ ਗੋਬਿੰਦਗੜ੍ਹ, ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਸੂਬੇ ਦੇ ਵਾਤਾਵਰਨ ‘ਤੇ ਦਿਨ ਰਾਤ ਲਗਾਤਾਰ ਨਜ਼ਰ ਰੱਖਣ ਲਈ ਲੱਗੀਆਂ ਮਸ਼ੀਨਾਂ ਤੋਂ ਹਵਾ ਪ੍ਰਦੂਸ਼ਣ ਦੀ ਦਿੱਤੀ ਜਾ ਰਹੀ ਰਿਪੋਰਟ ਅਨੁਸਾਰ ਔਸਤਨ ਏਅਰ ਕੁਆਲਿਟੀ ਇੰਡੈਕਸ 345 ਦੇ ਖਤਰਨਾਕ ਪੱਧਰ ‘ਤੇ ਪਹੁੰਚ ਚੁੱਕਿਆ ਹੈ। ਕੁਝ ਦਿਨ ਪਹਿਲਾਂ ਇਹ ਪੱਧਰ 340 ਸੀ। ਤੈਅ ਮਾਪਦੰਡ ਮੁਤਾਬਕ ਏਕਿਊਆਈ 345 ਪੱਧਰ ਬਹੁਤ ਘਟੀਆ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਇਹ ਮਨੁੱਖੀ ਸਿਹਤ, ਪਸ਼ੂਆਂ, ਪੰਛੀਆਂ, ਕੀਟ ਪਤੰਗਾਂ ਅਤੇ ਬਨਸਪਤੀ ਲਈ ਬਹੁਤ ਖਤਰਨਾਕ ਹੈ। ਪਰਾਲੀ ਨੂੰ ਅੱਗ ਲਾਉਣ ਨਾਲ ਹਵਾ ਵਿਚ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋ ਆਕਸਾਈਡ, ਸਲਫਰ ਡਾਇਆਕਸਾਈਡ ਅਤੇ ਪਾਰਟੀਕੁਲੇਟ ਮੈਟਰ ਜਿਹੀਆਂ ਜ਼ਹਿਰਲੀਆਂ ਗੈਸਾਂ ਮਿਲਣ ਨਾਲ ਵੱਖ-ਵੱਖ ਰੋਗਾਂ ਦੇ ਫੈਲਣ ਦਾ ਖਤਰਾ ਮੰਡਰਾਅ ਰਿਹਾ ਹੈ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੂਬੇ ਦੀ ਹਵਾ ਦਿੱਲੀ ਨਾਲੋਂ ਸਾਫ਼ ਹੋਣ ਦਾ ਦਾਅਵਾਪਟਿਆਲਾ : ਪੰਜਾਬ ਤੋਂ ਦਿੱਲੀ ਤੱਕ ਹਵਾ ਪ੍ਰਦੂਸ਼ਣ ਦੀ ਮਾਰ ਦੇ ਮਸਲੇ ‘ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪੰਜਾਬ ਪ੍ਰਤੀ ਦਿੱਲੀ ਵਾਲਿਆਂ ਦੇ ਤੌਖ਼ਲੇ ਤੇ ਸ਼ਿਕਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਉਲਟਾ ਦਿੱਲੀ ਦੇ ਪ੍ਰਦੂਸ਼ਣ ਤੋਂ ਪੰਜਾਬ ਨੂੰ ਖ਼ਤਰਾ ਦੱਸਿਆ ਹੈ। ਬੋਰਡ ਦਾ ਦਾਅਵਾ ਹੈ ਕਿ ਪੰਜਾਬ ਦੀ ਹਵਾ ਦਿੱਲੀ ਮੁਕਾਬਲੇ ਕਿਤੇ ਸਾਫ਼ ਹੈ ਤੇ ਪੰਜਾਬ ਵਿੱਚ ਏਅਰ ਕੁਆਲਿਟੀ ਇੰਡੈਕਸ (ਹਵਾ ਦੇ ਮਿਆਰ ਦੀ ਦਰ) ਦਿੱਲੀ ਤੋਂ ਕਰੀਬ ਸਵਾ ਸੌ ਅੰਕੜਾ ਘੱਟ ਹੈ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਤਰਕ ਹੈ ਕਿ ਹਵਾ ਦਾ ਰੁਖ਼ ਪੰਜਾਬ ਤੋਂ ਕਦੇ ਵੀ ਦਿੱਲੀ ਵੱਲ ਨਹੀਂ ਹੋਇਆ ਤੇ ਨਾ ਹੀ ਹਵਾ ਦੀ ਰਫ਼ਤਾਰ ਐਨੀ ਤੇਜ਼ ਰਹੀ ਹੈ ਕਿ ਪੰਜਾਬ ਦਾ ਧੂੰਆਂ ਢਾਈ ਸੌ ਕਿਲੋਮੀਟਰ ਦੂਰ ਦਿੱਲੀ ਤੱਕ ਮਾਰ ਕਰਨ ਦੇ ਸਮੱਰਥ ਹੋਵੇ। ਬੋਰਡ ਨੇ ਦੱਸਿਆ ਕਿ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ 490 ਅੰਕੜੇ ‘ਤੇ ਪੁੱਜਦਾ ਰਿਹਾ ਹੈ, ਜਦੋਂਕਿ ਪੰਜਾਬ ਵਿੱਚ ਇੰਨਾ ਅੰਕੜਾ ਕਦੇ ਵੀ ਨਹੀਂ ਹੋਇਆ। ਪੰਜਾਬ ਵਿੱਚ ਪਰਾਲੀ ਸਾੜੇ ਜਾਣ ਦੌਰਾਨ ਵੀ ਇਹ ਅੰਕੜਾ ਇੱਕ-ਦੋ ਥਾਵਾਂ ‘ਤੇ ਵੱਧ ਤੋਂ ਵੱਧ 370 ਤੱਕ ਅੱਪੜਿਆ ਸੀ ਤੇ ਬਹੁਤ ਸਾਰੀਆਂ ਥਾਵਾਂ ‘ਤੇ ਇਹ ਦਰ ਦੋ ਸੌ ਤੋਂ ਤਿੰਨ ਸੌ ਅੰਕੜੇ ਤੱਕ ਹੀ ਰਹੀ ਹੈ। ਅਜਿਹੇ ਵਿੱਚ ਕਿਵੇਂ ਸੰਭਵ ਹੈ ਕਿ ਪੰਜਾਬ ਦੀ ਹਵਾ ਦਿੱਲੀ ਤੱਕ ਮਾਰ ਕਰ ਰਹੀ ਹੈ। ਬੋਰਡ ਦੇ ਡਿਪਟੀ ਡਾਇਰੈਕਟਰ ਤੇ ਉਘੇ ਵਿਗਿਆਨੀ ਡਾ. ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਵਿੱਚ ਸਪਸ਼ਟ ਹੈ ਕਿ ਪੰਜਾਬ ਨੂੰ ਦਿੱਲੀ ਦੇ ਹਵਾ ਪ੍ਰਦੂਸ਼ਣ ਤੋਂ ਵੱਧ ਖ਼ਤਰਾ ਹੈ। ਚਰਨਜੀਤ ਸਿੰਘ ਮੁਤਾਬਕ ਪੰਜਾਬ ਤੋਂ ਹਵਾ ਦਾ ਕੁਦਰਤੀ ਰੁਖ਼ ਪਾਕਿਸਤਾਨ ਜਾਂ ਰਾਜਸਥਾਨ ਵੱਲ ਤਾਂ ਹੋ ਸਕਦਾ ਹੈ, ਪਰ ਦਿੱਲੀ ਵੱਲ ਕਦੇ ਨਹੀਂ ਰਿਹਾ। ਜਾਣਕਾਰੀ ਮੁਤਾਬਕ ਇਸ ਮੁੱਦੇ ‘ਤੇ ਪੰਜਾਬ ਨੇ ਆਪਣਾ ਤਰਕ ਹੁਣ ਤੱਕ ਕਈ ਵਾਰ ਕੌਮੀ ਗਰੀਨ ਟ੍ਰਿਬਿਊਨਲ, ਸੁਪਰੀਮ ਕੋਰਟ ਤੇ ਹਾਈਕੋਰਟ ਵਿੱਚ ਹੋਈਆਂ ਸੁਣਵਾਈਆਂ ਦੌਰਾਨ ਦਿੱਤਾ ਹੈ, ਪਰ ਅਜੇ ਤੱਕ ਪੰਜਾਬ ਦੀ ਦਲੀਲ ‘ਤੇ ਗ਼ੌਰ ਨਹੀਂ ਹੋਈ। ਪੰਜਾਬ ਹੁਣ ਮੰਗਲਵਾਰ ਨੂੰ ਕੌਮੀ ਗਰੀਨ ਟ੍ਰਿਬਿਊਨਲ ਕੋਲ ਹੋਣ ਵਾਲੀ ਸੁਣਵਾਈ ਦੌਰਾਨ ਵੀ ਇਸ ਪੱਖ ਨੂੰ ਮੁੜ ਉਭਾਰਨ ਦੀ ਕੋਸ਼ਿਸ਼ ਵਿੱਚ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕਹਿਣਾ ਹੈ ਕਿ ਹਵਾ ਦੀ ਰਫ਼ਤਾਰ ਅਜਿਹੀ ਨਹੀਂ ਹੈ ਕਿ 250 ਕਿਲੋਮੀਟਰ ਦੂਰ ਦਿੱਲੀ ਤੱਕ ਪੰਜਾਬ ਦੇ ਧੂੰਏਂ ਦੀ ਮਾਰ ਪੈਂਦੀ ਹੋਵੇ।ਪ੍ਰਦੂਸ਼ਣ ਮਾਮਲੇ ‘ਚ ਕੇਂਦਰ ਤੇ ਰਾਜਾਂ ਸਰਕਾਰਾਂ ਨੂੰ ਨੋਟਿਸਨਵੀਂ ਦਿੱਲੀ : ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਵਿੱਚ ਪ੍ਰਦੂਸ਼ਣ ਦੀ ਸਮੱਸਿਆ ‘ਤੇ ਕਾਬੂ ਪਾਉਣ ਦੀ ਮੰਗ ਕਰਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਸਮੇਤ ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਦੀਆਂ ਰਾਜ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਏ.ਐਮ.ਖਾਨਵਿਲਕਰ ਤੇ ਡੀ.ਵਾਈ. ਚੰਦਰਚੂੜ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਸਾਫ਼ ਕਰ ਦਿੱਤਾ ਹੈ ਕਿ ਪ੍ਰਦੂਸ਼ਣ ਨੂੰ ਲੈ ਕੇ ਹੋਰਨਾਂ ਅਦਾਲਤਾਂ ਵਿੱਚ ਵਿਚਾਰ ਅਧੀਨ ਕਿਸੇ ਵੀ ਮਾਮਲੇ ‘ਤੇ ਰੋਕ ਨਹੀਂ ਲੱਗੇਗੀ। ਵਕੀਲ ਆਰ.ਕੇ.ਕਪੂਰ ਵੱਲੋਂ ਦਾਇਰ ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਸੀ ਕਿ ਹਰਿਆਣਾ ਤੇ ਪੰਜਾਬ ਜਿਹੇ ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜੇ ਜਾਣ ਤੇ ਸੜਕਾਂ ‘ਤੇ ਘੱਟਾ ਮਿੱਟੀ ਦੇ ਕਣ ਵਧਣ ਨਾਲ ਐਨਸੀਆਰ ਤੇ ਨਾਲ ਲਗਦੇ ਖੇਤਰਾਂ ‘ਚ ਪ੍ਰਦੂਸ਼ਣ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਟੱਪ ਗਿਆ ਹੈ। ਪਰਾਲੀ ਦਾ ਵਧੀਆ ਉਪਰਾਲਾ7 ਬਾਇਓਮਾਸ ਪਾਵਰ ਪਲਾਂਟ ਦੇ ਕਾਰਨ ਸੜਨ ਤੋਂ ਬਚੀ 2.5 ਲੱਖ ਹੈਕਟੇਅਰ ਦੀ ਪਰਾਲੀ, 40 ਪਲਾਂਟ ਬਣ ਜਾਣ ਤਾਂ ਕਿਤੇ ਨਾ ਸੜਨ ਖੇਤਇਸ ਸਾਲ ਝੋਨੇ ਦਾ ਕੁਲ ਰਕਬਾ 29.72 ਲੱਖ ਹੈਕਟੇਅਰ, ਇਸ ਨਾਲ 200 ਲੱਖ ਟਨ ਹੋਈ ਪਰਾਲੀਮੁਕਤਸਰ, ਹੁਸ਼ਿਆਰਪੁਰ, ਪਟਿਆਲਾ : ਪਰਾਲੀ ਸੜਨ ਨਾਲ ਵਧਦੇ ਧੂੰਏਂ ਦੀ ਵਜ੍ਹਾ ਨਾਲ ਆ ਰਹੀਆਂ ਦਿੱਕਤਾਂ ਦੇ ਵਿਚ ਇਕ ਵਧੀਆ ਖਬਰ ਹੈ। ਸੂਬੇ ‘ਚ ਕਿਸਾਲਾਂ ਦਾ ਇਕ ਵਰਗ ਹੈ ਜੋ ਪਰਾਲੀ ਜਲਾਉਣ ਦੀ ਬਜਾਏ ਬਾਇਓਮਾਸ ਬੇਸਡ ਪਾਵਰ ਪਲਾਂਟ ਨੂੰ ਦੇ ਰਿਹਾ ਹੈ।ਪੰਜਾਬ ‘ਚ ਅਜਿਹੇ 7 ਪਲਾਂਟ ਦੇ ਕਾਰਨ ਇਸ ਸਾਲ 2.5 ਲੱਖ ਹੈਕਟੇਅਰ ਦੀ ਪਰਾਲੀ ਸੜਨ ਤੋਂ ਬਚ ਗਈ। ਇਹ ਸਿਲਸਿਲਾ 10 ਸਾਲ ਪਹਿਲਾਂ ਮੁਕਤਸਰ ਪਲਾਂਟ ਤੋਂ ਸ਼ੁਰੂ ਹੋਇਆ ਸੀ ਅਤੇ ਸਾਲ ਦਰ ਸਾਲ ਵਧ ਰਿਹਾ ਹੈ। ਹੁਸ਼ਿਆਰਪੁਰ ‘ਚ ਹੀ 220 ਪਿੰਡਾਂ ਦੇ ਕਿਸਾਨ ਪਰਾਲੀ ਪਲਾਂਟ ਨੂੰ ਦੇ ਰਹੀ ਹੈ। 5 ਸਾਲ ‘ਚ ਇਨ੍ਹਾਂ ਪਲਾਂਟਾ ‘ਚ ਪਰਾਲੀ ਦੀ ਆਮਦ ਢਾਈ ਗੁਣਾ ਤੱਕ ਵਧੀ ਹੈ। ਹਾਲਾਂਕਿ, ਅਜਿਹਾ ਕਰਨ ਵਾਲੇ ਕਿਸਾਨਾਂ ਦੀ ਗਿਣਤੀ ਅਜੇ ਬਹੁਤ ਘੱਟ ਹੈ। ਇਸ ਸਾਲ ਸੂਬੇ ‘ਚ ਝੋਨੇ ਦਾ ਕੁਲ ਰਕਬਾ 29.72 ਲੱਖ ਹੈਕਟੇਅਰ ਰਿਹਾ ਹੈ। ਇਸ ਨਾਲ ਕੁੱਲ 200 ਲੱਖ ਟਨ ਪਰਾਲੀ ਹੋਈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਪੰਜਾਬ ਨੂੰ ਪਰਾਲੀ ਜਲਾਉਣ ਤੋਂ ਮੁਕਤ ਕਰਨਾ ਚਾਹੁੰਦੀ ਹੈ ਤਾਂ ਮਾਲਵਾ ‘ਚ ਹਰ 40 ਅਤੇ ਮਾਝਾਂ ‘ਚ 50 ਕਿਲੋਮੀਟਰ ‘ਤੇ ਇਕ ਪਲਾਂਟ ਲਗਾਉਣਾ ਚਾਹੀਦਾ ਹੈ। ਯਾਨੀ ਪੰਜਾਬ ਦੀ ਜ਼ਰੂਰਤ ਹੋਵੇਗੀ। ਕਿਸਾਨ ਪਰਾਲੀ ਸਿੱਧੇ ਪਲਾਂਟ ‘ਤੇ ਵੀ ਦੇ ਸਕਦੇ ਹਨ ਅਤੇ ਬਿਚੌਲੀਆ ਦੇ ਰਾਹੀਂ ਵੀ। ਪਲਾਂਟ ਮਾਲਿਕ ਸਿਰਫ਼ ਗੱਠਾਂ ਹੀ ਖਰੀਦੇ ਹਨ, ਖੁੱਲ੍ਹੀ ਪਰਾਲੀ ਨਹੀਂ। ਇਹ ਗੱਠ 130 ਤੋਂ 140 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਜਾਰੀ ਹੈ।ਕਿਸਾਨਾਂ ਨੂੰ 2 ਤੋਂ 3 ਹਜ਼ਾਰ ਰੁਪਏ ਦਾ ਫਾਇਦਾ ਇਸ ਤਰ੍ਹਾਂਕਿਸਾਨ ਜੇਕਰ ਪਰਾਲੀ ਜਲਾਉਣ ਦੀ ਜਗ੍ਹਾ ਉਸ ਨੂੰ ਬਿਚੋਲੀਏ ਦੇ ਰਾਹੀਂ ਪਾਵਰ ਪਲਾਂਟ ਨੂੰ ਦਿੰਦਾ ਹੈ ਤਾਂ ਉਸ ਨੂੰ ਸਿੱਧੇ ਤਾਂ ਫਾਇਦਾ ਨਹੀਂ ਹੁੰਦਾ, ਪ੍ਰੰਤੂ ਪ੍ਰਤੀ ਏਕੜ 2000 ਤੋਂ 3000 ਰੁਪਏ ਬਚ ਜਾਂਦੇ ਹਨ।ਜੋ ਕਿਸਾਨ ਪਰਾਲੀ ਜਲਾਉਂਦੇ ਹਨ, ਉਨ੍ਹਾਂ ਨੂੰ ਪਹਿਲਾਂ ਉਸ ਨੂੰ ਰੀਪਰ ਨਾਲ ਬਰੀਕ ਕੱਟਣਾ ਪੈਂਦਾ ਹੈ। ਇਸ ‘ਤੇ ਪ੍ਰਤੀ ਏਕੜ 500 ਰੁਪਏ ਖਰਚ ਆਉਂਦਾ ਹੈ। ਮਜ਼ਦੂਰਾਂ ਦੀ ਮਦਦ ਨਾਲ ਪਰਾਲੀ ਜਲਾਉਂਦੇ ਹਨ। ਅੱਗ ਤੋਂ ਬਾਅਦ ਜ਼ਮੀਨ ਠੰਢੀ ਕਰਨ ਦੇ ਲਈ ਇਕ ਵਾਧੂ ਸਿੰਚਾਈ ਕਰਨੀ ਪੈਂਦੀ ਹੈ। ਜ਼ਮੀਨ ਦੀ ਸ਼ਕਤੀ ਵਾਪਸ ਲਿਆਉਣ ਲਈ ਜ਼ਮੀਨ ‘ਚ ਜ਼ਿਆਦਾ ਖਾਦ ਪਾਉਣੀ ਪੈਂਦੀ ਹੈ, ਜਿਸ ‘ਤੇ ਪ੍ਰਤੀ ਏਕੜ 1100 ਰੁਪਏ ਖਰਚ ਆਉਂਦਾ ਹੈ।ਪਰਾਲੀ ਨਾ ਜਲਾਈਏ ਤਾਂ ਰੀਪਰ ਦਾ ਖਰਚ ਨਹੀਂ ਹੁੰਦਾ। ਬੇਲਰ ਮਸ਼ੀਨ ਮਾਲਿਕ ਫਰੀ ‘ਚ ਪਰਾਲੀ ਲੈ ਜਾਂਦੇ ਹਨ। ਉਰਜਾ ਸ਼ਕਤੀ ਅਤੇ ਮਿੱਤਰ ਕੀਟ ਸੁਰੱਖਿਅਤ ਰਹਿੰਦੇ ਹਨ। ਨਾ ਹੀ ਵਾਧੂ ਸਿੰਚਾਈ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਵਾਧੂ ਖਾਦ ਦੀ। ਫਸਲ ਦਾ ਝਾੜ ਵੀ 2 ਕੁਇੰਟਲ ਜ਼ਿਆਦਾ ਰਹਿੰਦਾ ਹੈ। 2.5 ਗੁਣਾ ਵਧੀ ਆਮਦਪਲਾਂਟ 2013    2017ਮੁਕਤਸਰ 20000 55000ਮੁਕਤਸਰ 40000 100000ਮਾਨਸਾ 30000 50000ਹੁਸ਼ਿਆਰਪੁਰ 6000 11000ਪਟਿਆਲਾ 50000 120000ਨਕੋਦਰ 0 20000ਫਾਜ਼ਿਲਕਾ 30000 70000ਪਰਾਲੀ ਟਨਾਂ ‘ਚ

 

Check Also

ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ

ਤਲਵਿੰਦਰ ਸਿੰਘ ਬੁੱਟਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਜਦ ਸਿੱਖ ਧਰਮ ਪ੍ਰਗਟ …