Breaking News
Home / ਕੈਨੇਡਾ / ਅਲੂਣਾ ਤੋਲ਼ਾ ਨਿਵਾਸੀਆਂ ਵਲੋਂ ਅਖੰਡ ਪਾਠ ਸਾਹਿਬ ਦੇ ਭੋਗ 19 ਨਵੰਬਰ ਨੂੰ

ਅਲੂਣਾ ਤੋਲ਼ਾ ਨਿਵਾਸੀਆਂ ਵਲੋਂ ਅਖੰਡ ਪਾਠ ਸਾਹਿਬ ਦੇ ਭੋਗ 19 ਨਵੰਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਅਲੂਣਾ ਤੋਲ਼ਾ (ਜ਼ਿਲ੍ਹਾ ਲੁਧਿਆਣਾ) ਦੇ ਟੋਰਾਂਟੋ ਨਿਵਾਸੀਆਂ ਵਲੋਂ ਸਾਲਾਨਾ ਸ਼੍ਰੀ ਅਖੰਡ ਪਾਠ ਸਾਹਿਬ 17 ਨਵੰਬਰ ਦਿਨ ਸ਼ੁਕਰਵਾਰ ਨੂੰ ਗੁਰਦਵਾਰਾ ਸਿੱਖ ਸੰਗਤ (32 ਰੀਗਨ ਰੋਡ, ਬਰੈਂਪਟਨ) ਵਿਖੇ ਪ੍ਰਾਰੰਭ ਕਰਵਾਏ ਜਾਣਗੇ। ਅਖੰਡ ਪਾਠ ਦੇ ਭੋਗ 19 ਨਵੰਬਰ ਦਿਨ ਐਤਵਾਰ ਨੂੰ ਪਾਏ ਜਾਣਗੇ। ਸਮੂਹ ਪਿੰਡ ਅਲੂਣਾ ਤੋਲ਼ਾ ਨਾਲ਼ ਸਬੰਧਤ ਨਜ਼ਦੀਕੀਆਂ, ਸਕੇ ਸਬੰਧੀਆ ਅਤੇ ਬਾਕੀ ਸਭ ਸੰਗਤ ਨੂੰ ਪਰਿਵਾਰਾਂ ਸਮੇਤ ਇਸ ਅਖੰਡ ਪਾਠ ਅਤੇ ਭੋਗ ਵਿੱਚ ਸ਼ਾਮਲ ਹੋਣ ਦੀ ਹੱਥ ਜੋੜ ਕੇ ਪੁਰਜ਼ੋਰ ਬੇਨਤੀ ਕੀਤੀ ਜਾਂਦੀ ਹੈ ਜੀ। ਇਹ ਅਖੰਡ ਪਾਠ ਹਰੇਕ ਸਾਲ ਸਮੂਹ ਅਲੂਣਾ ਤੋਲ਼ਾ ਦੇ ਟੋਰਾਂਟੋ ਨਿਵਾਸੀਆਂ ਵਲੋ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਣ, ਨਵੇਂ ਸਾਲ ਨੂੰ ਜੀ ਆਇਆਂ ਆਖਣ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਕਰਵਾਏ ਜਾਂਦੇ ਹਨ। ਹੋਰ ਜਾਣਕਾਰੀ ਲਈ ਜਰਨੈਲ ਸਿੰਘ ਸਵੈਚ ਨਾਲ 647-924-1255 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਤਰਕਸ਼ੀਲ ਸੁਸਾਇਟੀ ਵਲੋਂ ਆਯੋਜਿਤ ਡਾ. ਨਵਸ਼ਰਨ ਕੌਰ ਨਾਲ ਪਬਲਿਕ ਮੀਟਿੰਗ 22 ਅਪਰੈਲ ਨੂੰ

ਬਰੈਂਪਟਨ/ਬਿਊਰੋ ਨਿਊਜ਼ ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਆਯੋਜਿਤ ਪੰਜਾਬੀ ਦੇ ਮਹਾਨ ਨਾਟਕਕਾਰ ਭਾਅ …