Breaking News
Home / ਕੈਨੇਡਾ / ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਬਰੈਂਪਟਨ ਵੱਲੋਂ ਕੈਨੇਡਾ ਡੇਅ 150 ਅਤੇ ਓਨਟਾਰੀਓ 150 ਬੜੀ ਧੂਮ-ਧਾਮ ਨਾਲ ਮਨਾਇਆ ਗਿਆ

ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਬਰੈਂਪਟਨ ਵੱਲੋਂ ਕੈਨੇਡਾ ਡੇਅ 150 ਅਤੇ ਓਨਟਾਰੀਓ 150 ਬੜੀ ਧੂਮ-ਧਾਮ ਨਾਲ ਮਨਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ : ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਬਰੈਂਪਟਨ ਨੇ ਕੈਨੇਡਾ ਡੇਅ 150 ਅਤੇ ਓਨਟਾਰੀਓ 150 ਦੀ ਸੈਲੀਬ੍ਰੇਸ਼ਨ 3 ਪੜਾਵਾਂ ਵਿਚ ਮਨਾਇਆ ਗਿਆ। ਪਹਿਲੇ ਪੜ੍ਹਾਅ ਵਿਚ ਮਿਤੀ ਜੁਲਾਈ 2, 2017 ਨੂੰ ਟਿੰਬਰਲੇਨ ਪਾਰਕ, ਬਰੈਂਪਟਨ ਵਿਚ ਇਕ ਵਿਸ਼ਾਲ ਸੀਨੀਅਰ ਫਨ ਫੇਅਰ ਕਰਵਾਇਆ। ਜਿਸ ਵਿਚ ਸੋਨੀਆ ਸਿੱਧੂ ਐਮ ਪੀ ਅਤੇ ਵਿੱਕ ਢਿੱਲੋਂ ਐਮ ਪੀ ਪੀ ਬਰੈਂਪਟਨ ਵੈਸਟ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਕੈਨੇਡਾ ਡੇਅ ਬਾਰੇ ਵਿਸਥਾਰ ਪੂਰਵਕ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ। ਇਸ ਤੋਂ ਇਲਾਵਾ ਬੀਬੀਆਂ ਨੇ ਲੋਕ ਗੀਤ ਅਤੇ ਗਿੱਧਾ ਪਾਇਆ। ਬਜ਼ੁਰਗਾਂ ਅਤੇ ਛੋਟੇ ਬੱਚਿਆਂ ਦੀਆਂ ਦੌੜਾਂ ਵੀ ਲਗਵਾਈਆਂ। ਗਿੱਧੇ ਵਿਚ ਚੰਗੇ ਪ੍ਰਦਰਸ਼ਨ ਲਈ ਬੀਬੀਆਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਸਾਰਾ ਦਿਨ ਲੰਗਰ, ਚਾਹ ਪਾਣੀ ਅਟੁੱਟ ਵਰਤਾਇਆ ਗਿਆ। ਇਸ ਮੇਲੇ ਵਿਚ ਤਕਰੀਬਨ 3000 ਲੋਕਾਂ ਨੇ ਸ਼ਮੂਲੀਅਤ ਕੀਤੀ। ਜਿਸ ਬਜ਼ੁਰਗਾਂ ਨੇ ਲੰਗਰ ਵਿਚ ਸੇਵਾ ਕੀਤੀ ਉਹਨਾਂ ਨੂੰ ਵੀ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।
ਦੂਜੇ ਪੜ੍ਹਾਅ ਵਿਚ ਨਿਆਗਰਾ ਫਾਲਜ਼ ਦਾ ਟੂਰ 25-26 ਸਤੰਬਰ, 2017 ਨੂੰ ਕਰਵਾਇਆ ਗਿਆ। ਟਰਿਪ ਦੀ ਰਵਾਨਗੀ ਵੇਲੇ ਐਮ ਪੀ ਪੀ ਵਿੱਕ ਢਿੱਲੋਂ ਬਰੈਂਪਟਨ ਵੈਸਟ ਨੇ ਆਪ ਦੇ ਸ਼ੁਭ ਹੱਥਾਂ ਨਾਲ ਹਰੀ ਝੰਡੀ ਦੇ ਕੇ ਰਵਾਨਗੀ ਕੀਤੀ। ਨਿਆਗਰਾ ਫਾਲਜ਼ ਜਾ ਕੇ ਸ਼ੇਰੇ ਪੰਜਾਬ ਰੈਸਟੋਰੈਂਟ ਅਤੇ ਹੋਟਲ ਵਿਚ ਰਿਹਾਇਸ਼ ਦਾ ਇੰਤਜਾਮ ਕੀਤਾ ਹੋਇਆ ਸੀ। ਇਸ ਦਾ ਪ੍ਰਬੰਧ ਸੋਹਣ ਸਿੰਘ ਪਰਮਾਰ, ਕਲੱਬ ਦੇ ਜਨਰਲ ਸੈਕਟਰੀ ਨੇ ਕੀਤਾ। ਬਜ਼ੁਰਗਾਂ ਨੇ ਨਿਆਗਰਾ ਫਾਲਜ਼ ਦੀਆਂ ਰਾਤ ਦੀ ਲਾਈਟਾਂ ਦਾ ਨਜ਼ਾਰਾ ਮਾਣਿਆ। ਦੂਸਰੇ ਦਿਨ ਫਲਾਵਰ ਕਲਾਕ ਨੂੰ ਵੀ ਦੇਖਿਆ ਗਿਆ ਅਤੇ ਉਸ ਤੋਂ ਬਾਅਦ ਅਫਰੀਕਨ ਲਾਇਨ ਸਫ਼ਾਰੀ, ਹੈਮਿਲਟਨ ਵੱਲ ਰਵਾਨਗੀ ਕੀਤੀ ਗਈ। ਸਫ਼ਾਰੀ ਦਾ ਆਨੰਦ ਸਾਰੇ ਬਜ਼ੁਰਗਾਂ ਨੇ ਬੱਸ ਦੇ ਟੂਰ ਰਾਹੀਂ ਲਿਆ। ਬੱਸ ਦਾ ਸਾਰਾ ਪ੍ਰਬੰਧ ਮਰਦਾਨ ਸਿੰਘ ਗਰੇਵਾਲ, ਮੀਤ ਪ੍ਰਧਾਨ ਅਤੇ ਗੁਰਦਰਸ਼ਨ ਸਿੰਘ ਸੋਮਲ, ਖਜ਼ਾਨਚੀ ਨੇ ਰਲ ਕੇ ਕੀਤਾ।
ਤੀਜੇ ਪੜ੍ਹਾਅ ਵਿਚ 25 ਅਕਤੂਬਰ, 2017 ਨੂੰ ਕਲੱਬ ਦੇ ਸਾਰੇ ਮੈਂਬਰਾਂ ਨੂੰ ਮੇਨਡਰਿਨ ਰੈਸਟਰੈਂਟ ਬਰੈਂਪਟਨ ਵਿਚ ਦੁਪਹਿਰ ਦਾ ਲੰਚ ਕਰਵਾਇਆ ਗਿਆ। ਸਭ ਨੇ ਖਾਣੇ ਦਾ ਪੂਰਾ ਆਨੰਦ ਮਾਣਿਆ। ਇਹ ਸਾਰਾ ਪ੍ਰੋਗਰਾਮ ਓਨਟਾਰੀਓ ਸਰਕਾਰ ਅਤੇ ਕਲੱਬ ਦੇ ਸਹਿਯੋਗ ਨਾਲ ਨੇਪਰੇ ਚੜ੍ਹਾਇਆ ਗਿਆ। ਆਖਿਰ ਵਿਚ ਪ੍ਰਦੁਮਨ ਸਿੰਘ ਬੋਪਾਰਾਏ, ਚੇਅਰਮੇਨ ਅਤੇ ਮੱਘਰ ਸਿੰਘ ਹੰਸਰਾ, ਪ੍ਰਧਾਨ ਨੇ ਸਮੂਹ ਮੈਂਬਰਾਨ ਦੇ ਸਹਿਯੋਗ ਦਾ ਧੰਨਵਾਦ ਕੀਤਾ।

Check Also

ਸੋਨੀਆ ਸਿੱਧੂ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਬਰੈੱਸਟ-ਕੈਂਸਰ ਵਿਰੁੱਧ ਲੜਾਈਲਈਸਰਕਾਰਦੀ ਵਚਨਬੱਧਤਾ ਲਈਕੀਤਾ ਸੁਆਲ 

ਬਰੈਂਪਟਨ/ਬਿਊਰੋ ਨਿਊਜ਼ : ਅੱਠਾਂ ਵਿੱਚੋਂ ਇਕ ਔਰਤ ਨੂੰ ਜੀਵਨਵਿਚਬਰੈੱਸਟਕੈਂਸਰ ਦੇ ਲੱਛਣ ਪੈਦਾਹੋਣ ਸਬੰਧੀ ਅੰਕੜਿਆਂ ਦਾਹਵਾਲਾ …