Breaking News
Home / ਭਾਰਤ / ਤਰਨਤਾਰਨ ‘ਚ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਤਰਨਤਾਰਨ ‘ਚ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਕਿਸਾਨ ਸਿਰ ਚੜ੍ਹਿਆ ਸੀ 19 ਲੱਖ ਦਾ ਕਰਜ਼ਾ
ਤਰਨਤਾਰਨ/ਬਿਊਰੋ ਨਿਊਜ਼
ਪੰਜਾਬ ਵਿਚ ਕਿਸਾਨ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਕੋਨੋ ਵਿਚੋਂ ਕਿਸਾਨ ਵਲੋਂ ਕੀਤੀ ਖੁਦਕੁਸ਼ੀ ਦੀ ਖਬਰ ਆ ਜਾਂਦੀ ਹੈ। ਅੱਜ ਤਰਨਤਾਰਨ ਜ਼ਿਲ੍ਹੇ ਵਿਚ ਪੈਂਦੇ ਪਿੰਡ ਬੈਰੋਵਾਲ ਵਿਚ ਇੱਕ ਹੋਰ ਕਿਸਾਨ ਕਰਜ਼ੇ ਦੀ ਬਲੀ ਚੜ ਗਿਆ। ਕਿਸਾਨ ਸਤਨਾਮ ਸਿੰਘ ਇਸ ਕਰਕੇ ਜ਼ਿੰਦਗੀ ਤੋਂ ਹਾਰ ਗਿਆ, ਕਿਉਂਕਿ ਉਸਦੇ ਸਿਰ 19 ਲੱਖ ਰੁਪਏ ਦਾ ਕਰਜ਼ਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਆਉਣ ‘ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਪਰ ਕਿਸਾਨਾਂ ਵੱਲੋਂ ਲਗਾਤਾਰ ਖੁਦਕੁਸ਼ੀਆਂ ਕਰਨ ਦੇ ਮਾਮਲੇ ਸਾਹਮਣਾ ਆਉਣਾ ਸਰਕਾਰ ਦੀ ਨਾਕਾਮੀ ਲੱਗਦੀ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਇਸ ਲਈ ਜਿੰਮੇਵਾਰ ਠਹਿਰਾਇਆ ਹੈ।

Check Also

ਪੱਛਮੀ ਬੰਗਾਲ ‘ਚ ਡਾਕਟਰ ਨਾਲ ਹੋਈ ਕੁੱਟਮਾਰ ਦੇ ਵਿਰੋਧ ਵਿਚ ਦੇਸ਼ ਭਰ ‘ਚ ਡਾਕਟਰਾਂ ਨੇ ਕੀਤੀ 24 ਘੰਟੇ ਲਈ ਹੜਤਾਲ

ਅੱਤ ਦੀ ਗਰਮੀ ‘ਚ ਮਰੀਜ਼ ਹੋਏ ਖੱਜਲ ਖੁਆਰ ਨਵੀਂ ਦਿੱਲੀ/ਬਿਊਰੋ ਨਿਊਜ਼ ਪੱਛਮੀ ਬੰਗਾਲ ਵਿਚ ਹਸਪਤਾਲ …