Home / ਮੁੱਖ ਲੇਖ / ਗਰੀਬੀ ਦੇ ਭਾਰਹੇਠ ਦੱਬਿਆ ਭਾਰਤ

ਗਰੀਬੀ ਦੇ ਭਾਰਹੇਠ ਦੱਬਿਆ ਭਾਰਤ

ਗੁਰਮੀਤ ਸਿੰਘ ਪਲਾਹੀ
ਜਿਹੜੇ ਪੇਂਡੂਭਾਰਤੀ ਰੋਜ਼ਾਨਾ 32 ਰੁਪਏ ਅਤੇ ਸ਼ਹਿਰੀ ਰੋਜ਼ਾਨਾਭਾਰਤੀ 47 ਰੁਪਏ ਖਰਚਦੇ ਹਨ, ਉਹਨਾ ਨੂੰ ਗਰੀਬਨਹੀਂ ਮੰਨਿਆ ਜਾ ਸਕਦਾ।ਜਦੋਂ ਇਹ ਤੱਥਪੇਸ਼ਕਰਦੀਰਿਪੋਰਟਭਾਰਤੀਰਿਜ਼ਰਵਬੈਂਕ ਦੇ ਸਾਬਕਾ ਗਵਰਨਰ ਰੰਗਾਰਾਜਨ ਨੇ ਮੋਦੀਸਰਕਾਰ ਨੂੰ ਪੇਸ਼ਕੀਤੀ ਤਾਂ ਚਾਰੇ ਪਾਸੇ ਹਾਹਾਕਾਰਮਚ ਗਈ। ਕਿਉਂਕਿ ਇੰਨੀਰਕਮਨਾਲ ਤਾਂ ਇੱਕ ਵਿਅਕਤੀ ਨੂੰ ਅਤਿਦੀਮਹਿੰਗਾਈ ਦੇ ਸਮੇਂ ‘ਚ ਦੋ ਡੰਗ ਦੀਸਧਾਰਨਰੋਟੀਵੀਨਹੀਂ ਮਿਲਦੀ ਤਾਂ ਫਿਰ ਉਹ ਗਰੀਬਕਿਵੇਂ ਨਾ ਹੋਏ?
ਭਾਰਤਦੀਕੁਲਸਵਾਅਰਬਅਬਾਦੀਦਾ 29.5 ਪ੍ਰਤੀਸ਼ਤ ਗਰੀਬੀਰੇਖਾ ਤੋਂ ਥੱਲੇ ਰਹਿੰਦਾ ਹੈ। ਗਰੀਬਾਂ ਦੀਗਿਣਤੀਦੇਸ਼ ‘ਚ ਹਰਵਰ੍ਹੇ ਵਧਦੀ ਹੀ ਜਾ ਰਹੀ ਹੈ। ਸਾਲ 2011-12 ਵਿੱਚਸਰਕਾਰੀਅੰਕੜਿਆਂ ਅਨੁਸਾਰਦੇਸ਼ਵਿੱਚ ਗਰੀਬਾਂ ਦੀਗਿਣਤੀ 27 ਕਰੋੜ ਸੀ, ਜੋ ਹੁਣਵਧਕੇ 36 ਕਰੋੜ 30 ਲੱਖਤੱਕ ਪੁੱਜ ਗਈ ਹੈ। ਗਰੀਬੀਰੇਖਾ ਤੋਂ ਹੇਠਰਹਿਣਵਾਲੇ ਲੋਕਾਂ ਵਿੱਚ, ਪੇਂਡੂਆਂ ਦੇ ਮੁਕਾਬਲੇ ਸ਼ਹਿਰੀਆਂ ‘ਚ, ਵਧੇਰੇ ਵਾਧਾਦਰਜ਼ ਹੋਇਆ ਹੈ। ਇਹ ਗਰੀਬੀ ਦੇ ਕਾਰਨ ਹੀ ਹੈ ਕਿ ਭਾਰਤਵਿੱਚ ਭੁੱਖਮਰੀ ਗੰਭੀਰਸਮੱਸਿਆਬਣਦੀ ਜਾ ਰਹੀ ਹੈ। ਭੁੱਖ ਸਬੰਧੀਵਿਸ਼ਵ ਸੂਚੀ 2017 ਵਿੱਚਭਾਰਤਦਾ 119 ਦੇਸ਼ਾਂ ਵਿਚੋਂ 100 ਵਾਂ ਸਥਾਨ ਹੈ। ਇਸ ਸੂਚੀ ਵਿੱਚਭਾਰਤ, ਉਤਰੀਕੋਰੀਆ, ਇਰਾਨਅਤੇ ਬੰਗਲਾਦੇਸ਼ ਤੋਂ ਵੀਪੱਛੜ ਗਿਆ ਹੈ ਪਰਪਾਕਿਸਤਾਨਅਤੇ ਅਫਗਾਨਿਸਤਾਨ ਤੋਂ ਰਤਾਮਾਸਾ ਕੁ ਅੱਗੇ ਹੈ। ਪਿਛਲੇ ਸਾਲਦੀ ਇਸ ਸੂਚੀ ਵਿੱਚਭਾਰਤਦਾ 97 ਵਾਂ ਸਥਾਨ ਸੀ। ਭਾਰਤ ਇਸ ਸਾਲਦੀ ਸੂਚੀ ਵਿੱਚ ਇਸ ਖੇਤਰਦਾਸਭ ਤੋਂ ਮਾੜੀਕਾਰਗੁਜ਼ਾਰੀਦਿਖਾਉਣਵਾਲੀਸ਼੍ਰੇਣੀਵਿੱਚਸ਼ਾਮਲਹੋਣਵਾਲਾਦੇਸ਼ਬਣ ਗਿਆ ਹੈ। ਅੰਤਰਰਾਸ਼ਟਰੀਖੁਰਾਕਨੀਤੀ ਖੋਜ਼ ਸੰਸਥਾ (ਇਫਪਰੀ) ਨੇ ਤਾਂ ਇਸ ਰਿਪੋਰਟਵਿੱਚਦੱਸਿਆ ਹੈ ਕਿ ਭਾਰਤਵਿੱਚਵਧੇਰੇ ਬੱਚੇ ਕੁਪੋਸ਼ਣਦਾਸ਼ਿਕਾਰਹਨਅਤੇ ਇਸ ਦਾਕਾਰਨਦੇਸ਼ਵਿੱਚ ਭੁੱਖ ਦਾਪੱਧਰ ਗੰਭੀਰਹਾਲਤਵਿੱਚ ਪੁੱਜਣਾ ਹੈ।
ਸਾਲ 2016 ਵਿੱਚਵਿਸ਼ਵਬੈਂਕ ਨੇ ਸੋਧੀ ਹੋਈ ਮੁਲਾਂਕਣਵਿਧੀਵਰਤਦਿਆਂ ਇੱਕ ਰਿਪੋਰਟਛਾਪੀ ਹੈ। ਇਸ ਅਨੁਸਾਰਵਿਸ਼ਵਭਰਵਿੱਚ 87 ਕਰੋੜ 23 ਲੱਖਲੋਕ ਗਰੀਬਹਨ, ਗਰੀਬੀਰੇਖਾ ਤੋਂ ਹੇਠਲੇ ਪੱਧਰਦਾਜੀਵਨ ਜੀਊਂਦੇ ਹਨ।ਇਹਨਾਂ ਕੁਲਦੁਨੀਆਂ ਦੇ ਗਰੀਬਾਂ ਵਿਚੋਂ ਪੰਜਵਾਂ ਹਿੱਸਾ ਭਾਰਤੀਆਂ ਦਾ ਹੈ। ਇਹਨਾਭਾਰਤੀ ਗਰੀਬਾਂ ਦੀਹਰ ਰੋਜ਼ ਦੀਖਰੀਦਸ਼ਕਤੀਸਵਾਡਾਲਰਭਾਵਪਝੱਤਰਰੁਪਏ ਹੈ। ਉਂਜ ਦੇਸ਼ਦੀ 58 ਫੀਸਦੀਆਬਾਦੀ ਰੋਜ਼ਾਨਾਤਿੰਨਡਾਲਰਦਸਸੈਂਟ (190 ਰੁਪਏ) ਤੋਂ ਘੱਟਆਮਦਨਦਰਉਤੇ ਗੁਜਾਰਾਕਰਦੀ ਹੈ।
ਅੰਗਰੇਜ਼ਾਂ ਦੇ ਦੇਸ਼ਉਤੇ ਰਾਜਵੇਲੇ ਗਰੀਬੀ ਨੇ ਦੇਸ਼ ਨੂੰ ਆਪਣੇ ਸ਼ਿਕੰਜੇ ਵਿੱਚ ਕੱਸਿਆ ਹੋਇਆ ਸੀ। ਉਨੀਵੀਂ ਸਦੀ ਦੇ ਸ਼ੁਰੂ ‘ਚ ਗੰਭੀਰਬੀਮਾਰੀਅਤੇ ਭੁੱਖਮਰੀਕਾਰਨਲੱਖਾਂ ਲੋਕਮਾਰੇ ਗਏ। ਸਾਲ 1876-1879 ਦੌਰਾਨ 6 ਤੋਂ 10 ਮਿਲੀਅਨ (60 ਲੱਖ ਤੋਂ ਇੱਕ ਕਰੋੜ), 1876 ਤੇ 1896 ‘ਚ 19 ਮਿਲੀਅਨ (ਇੱਕ ਕਰੋੜ 90 ਲੱਖ) ਲੋਕ ਭੁੱਖ ਨਾਲਮਰੇ।ਭਾਵੇਂ ਕਿ ਆਜ਼ਾਦੀ ਤੋਂ ਬਾਅਦਦੇਸ਼ ਦੇ ਹਾਕਮਾਂ ਨੇ ਦੇਸ਼ਵਿਚੋਂ ਭੁੱਖਮਰੀਅਤੇ ਗਰੀਬੀ ਤੋਂ ਲੋਕਾਂ ਨੂੰ ਨਿਜ਼ਾਤਦੁਆਉਣਲਈ ਗਰੀਬੀਹਟਾਉ ਜਿਹੇ ਨਾਹਰੇ ਵੀਲਗਾਏ। ਗਰੀਬਾਂ ਲਈਭਲਾਈਸਕੀਮਾਂ ਵੀਸ਼ੁਰੂਕੀਤੀਆਂ।ਉਹਨਾਂ ਦੇ ਰੁਜ਼ਗਾਰਲਈਵੀਸਮੇਂ ਸਮੇਂ ਯਤਨਕੀਤੇ ਪਰ ਇਹ ਨਾਹਰੇ, ਇਹ ਯੋਜਨਾਵਾਂ ਗਰੀਬਾਂ ਦਾ ਕੁਝ ਵੀਸੁਆਰਨਹੀਂ ਸਕੀਆ। ਜੇਕਰਇਹਨਾਯੋਜਨਾਵਾਂ ਨੇ ਗਰੀਬਾਂ ਦਾ ਕੁਝ ਸੁਆਰਿਆ ਹੁੰਦਾ ਤਾਂ ਦੇਸ਼ਵਿੱਚ”ਹਰੇਕਲਈਭੋਜਨ”ਵਾਲਾਕਾਨੂੰਨਪਾਸਨਾਕਰਨਾਪੈਂਦਾਅਤੇ ਉਸ ਵਿੱਚਦੇਸ਼ਦੀਅੱਧ ਤੋਂ ਵੱਧਆਬਾਦੀ ਨੂੰ ਸ਼ਾਮਲਨਾਕਰਨਾਪੈਂਦਾ।ਇਹਨਾਯੋਜਨਾਵਾਂ ਦੇ ਬਾਵਜੂਦਦੇਸ਼ਦਾ ਗਰੀਬਹੋਰ ਗਰੀਬਅਤੇ ਅਮੀਰਹੋਰਅਮੀਰ ਹੁੰਦਾ ਗਿਆ ਅਤੇ ਗਰੀਬਅਮੀਰਦਾ ਇਹ ਪਾੜਾਦਿਨਪ੍ਰਤੀਦਿਨਵਧਦਾ ਹੀ ਜਾ ਰਿਹਾ ਹੈ।
ਕਹਿਣ ਨੂੰ ਤਾਂ ਹੋਰਯੋਜਨਾਵਾਂ ਵਾਂਗਰਮਹਾਤਮਾ ਗਾਂਧੀਰਾਸ਼ਟਰੀ ਰੁਜ਼ਗਾਰ ਗਰੰਟੀਸਕੀਮ ਨੂੰ ਗਰੀਬਾਂ ਨੂੰ ਰੁਜ਼ਗਾਰਦੇਣਅਤੇ ਗਰੀਬੀਹਟਾਉਣਲਈ ਇੱਕ ਰਾਮ-ਬਾਣ ਦੇ ਤੌਰ ਤੇ ਪ੍ਰਚਾਰਿਆ ਜਾ ਰਿਹਾ ਹੈ ਪਰ ਇਹ ਸਮਾਜ ਦੇ ਸਭ ਤੋਂ ਵੱਧਸ਼ੋਸ਼ਿਤਵਰਗ ਲਈਲਾਹੇਬੰਦਸਾਬਤਨਹੀਂ ਹੋ ਰਹੀ।ਉਦਾਹਰਨਵਜੋਂ ਅਨੁਸੂਚਿਤਕਬੀਲਿਆਂ ਦੇ ਲੋਕ, ਜਿਹੜੇ ਬਹੁ ਗਿਣਤੀ ਗਰੀਬੀਦੀਰੇਖਾ ਤੋਂ ਹੇਠਰਹਿੰਦੇ ਹਨ, ਜਿਹਨਾਕੋਲਆਪਣੀ ਜ਼ਮੀਨਦਾ ਕੋਈ ਟੁੱਕੜਾ ਸੀ ਅਤੇ ਉਸ ਵਿੱਚਖੇਤੀਕਰਦੇ ਹਨਉਹਨਾਦੀਫੀਸਦੀ 44.7 ਸੀ ਜੋ 2011 ਵਿੱਚਘਟਕੇ 34.5 ਫੀਸਦੀਰਹਿ ਗਈ। ਇਹੀ ਹਾਲਅਨੁਸੂਚਿਤਜਾਤੀ ਦੇ ਲੋਕਾਂ ਦਾ ਹੋਇਆ ਜਿਹਨਾਦੀਖੇਤੀਕਰਦਿਆਂ ਦੀਫੀਸਦੀ 20 ਫੀਸਦੀ ਤੋਂ ਘਟਕੇ 14.8 ਫੀਸਦੀਰਹਿ ਗਈ। ਇਹ ਲੋਕਆਪਣੀਆਂ ਜ਼ਮੀਨਾਂ ਦੇ ਟੁਕੜੇ ਵੇਚਕੇ ਹੋਰਲੋਕਾਂ ਦੇ ਖੇਤਾਂ ‘ਚ ਖੇਤਮਜ਼ਦੂਰਾਂ ਵਜੋਂ ਕੰਮਕਰਨਲਈਮਜ਼ਬੂਰ ਹੋ ਗਏ। ਇਹਨਾਂ ਲੋਕਾਂ ਕੋਲਨਾ ਤਾਂ ਖਾਣਲਈਪੂਰਾਭੋਜਨ ਹੈ, ਨਾਰਹਿਣਲਈਮਕਾਨਹਨ, ਨਾਪਹਿਨਣਲਈ ਯੋਗ ਕੱਪੜਾ ਹੈ। ਭਾਵ ਜ਼ਿੰਦਗੀਜੀਊਣਲਈਲੋੜਾਂ ਪੂਰੀਆਂ ਕਰਨ ਦੇ ਨਾ ਉਹ ਆਪਕਾਬਲ ਹੋ ਸਕੇ ਹਨਨਾ ਹੀ ਸੱਤਦਹਾਕਿਆਂ ‘ਚ ਸਮੇਂ ਸਮੇਂ ਬਣੀਆਂ ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਦੀਸਰਕਾਰਾਂ ਨੇ ਉਹਨਾਦੀਥਾਹਲਈ ਹੈ। ਸਰਕਾਰਾਂ ਵਲੋਂ ਸਮੇਂ ਸਮੇਂ ਲਾਗੂਨੀਤੀਆਂ, ਸਕੀਮਾਂ ”ਹਵਾ ‘ਚ ਤਲਵਾਰ”ਮਾਰਨ ਤੋਂ ਵੱਧਹੋਰ ਕੁਝ ਵੀਉਹਨਾਦਾਸੁਆਰਨਹੀਂ ਸਕੀਆਂ।
ਗਰੀਬੀਆਮਲੋਕਾਂ ਲਈਸਰਾਪਬਣੀ ਹੋਈ ਹੈ। ਗਰੀਬਅਨਪੜ੍ਹਤਾ ਦੇ ਚੁੰਗਲ ਵਿਚੋਂ ਬਾਹਰਨਹੀਂ ਆ ਸਕੇ। ਇਹਨਾਲੋਕਾਂ ਵਿਚੋਂ ਵੱਡੀਗਿਣਤੀਅਨੁਸੂਚਿਤਜਾਤੀ, ਅਨੁਸੂਚਿਤਕਬੀਲਿਆਂ ਦੇ ਉਹਨਾਲੋਕਾਂ ਦੀ ਹੈ, ਜਿਹਨਾਦੀਦੇਸ਼ ‘ਚ ਆਬਾਦੀਕਰਮਵਾਰ 18.46 ਫੀਸਦੀਅਤੇ 10.97 ਫੀਸਦੀ ਹੈ। ਇਹਨਾਲੋਕਾਂ ਦਾਕਿੱਤਾ ਮੁੱਖ ਤੌਰ ਤੇ ਮਜ਼ਦੂਰੀ ਹੈ। ਇਹਨਾਵਿਚੋਂ 51 ਫੀਸਦੀਦਿਹਾੜੀਦਾਰਮਜ਼ਦੂਰੀਕਰਦੇ ਹਨਅਤੇ ਖੇਤਮਜ਼ਦੂਰਹਨ।ਇਹਨਾਂ ਵਿਚੋਂ ਮਸਾਂ 11 ਫੀਸਦੀ ਉਹ ਪਰਿਵਾਰਹਨਜਿਹਨਾਕੋਲਫਰਿੱਜਆਦਿਹਨਅਤੇ ਲਗਭਗ 30 ਫੀਸਦੀ ਇਹੋ ਜਿਹੇ ਪਰਿਵਾਰਹਨਜਿਹਨਾਕੋਲਆਪਣੇ ਘਰਹਨ।ਇਹਨਾਵਿੱਚ 56 ਫੀਸਦੀਪਰਿਵਾਰ, ਬੇ-ਜ਼ਮੀਨੇ ਪਰਿਵਾਰਹਨ।ਜਿਹਨਾ 54 ਫੀਸਦੀਪਰਿਵਾਰਾਂ ਕੋਲਆਪਣੇ ਘਰਵੀਹਨ, ਉਸ ਵਿੱਚ ਇੱਕ ਜਾਂ ਦੋ ਕਮਰੇ ਹੀ ਹਨ। ਇਹੋ ਜਿਹੇ ਹਾਲਤਾਂ ਵਿੱਚਉਹਨਾਦਾਜੀਵਨਜੀਊਣਦਾਪੱਧਰਬਹੁਤ ਹੀ ਨੀਵੇਂ ਪੱਧਰਦਾ ਹੈ, ਕਿਉਂਕਿ ਪੀਣ ਦੇ ਸਾਫਪਾਣੀ ਜਾਂ ਘਰਾਂ ‘ਚ ਫਲੱਸ਼ਲੈਟਰੀਨਾਂ ਬਨਾਉਣਤੱਕਵੀਉਹਨਾਦੀਪਹੁੰਚ ਹਾਲੀਤੱਕਵੀਨਹੀਂ ਹੋ ਸਕੀ।
ਖੇਤੀਪ੍ਰਧਾਨਦੇਸ਼ ਹੁੰਦਿਆਂ ਦੇਸ਼ ਦੇ 80 ਫੀਸਦੀਲੋਕਖੇਤੀ ਤੇ ਨਿਰਭਰਹਨ।ਦੇਸ਼ ‘ਚ ਖੇਤੀਦੀਹਾਲਤਮੰਦੀ ਹੈ। ਕਿਸਾਨ ਗਰੀਬਅਤੇ ਅਨਪੜ੍ਹ ਹਨ।ਨਵੇਂ ਸੰਦਾਂ, ਬੀਜਾਂ, ਖਾਦਾਂ ਦੀਘਾਟ ਚੰਗੀ ਖੇਤੀ ਦੇ ਆੜੇ ਆਉਂਦੀ ਹੈ। ਪੈਦਾਵਾਰਥੋਹੜੀਨਿਕਲਦੀ ਹੈ। ਸਿੰਚਾਈ ਸੰਕਟਪੈਦਾਕਰਦੀ ਹੈ। ਉਪਰੋਂ ਵਧਰਹੀਅਬਾਦੀਦਾਦੇਸ਼ਦੀਆਰਥਿਕਤਾਉਤੇ ਭਾਰਅਸਹਿਣਯੋਗ ਬਣਦਾ ਜਾ ਰਿਹਾ ਹੈ। ਉਪਰੋਂ ਦੇਸ਼ ‘ਚ ਸਿਆਸਤ ‘ਚ ਵੱਧਰਿਹਾ ਗੰਦਲਾਪਨ, ਬੇਰੁਜ਼ਗਾਰੀ, ਭ੍ਰਿਸ਼ਟਾਚਾਰਅਤੇ ਗਰੀਬਵਿਰੋਧੀਸਰਕਾਰੀਨੀਤੀਆਂ, ਗਰੀਬਾਂ ਲਈਲੋਕਭਲਾਈਸਕੀਮਾਂ ਦੀਥੁੜ, ਆਮਆਦਮੀ ਨੂੰ ਗਰੀਬਬਣਾਰਹੀ ਹੈ। ਸਮਾਜਵਿਚਲਾਭੇਦਭਾਵਅਤੇ ਧੰਨਦੀ ਗੈਰ-ਵਾਜਬਵੰਡ ਨੇ ਦੇਸ਼ ਦੇ ਆਮਲੋਕਾਂ ਨੂੰ ਗਰੀਬੀਰੇਖਾਵੱਲਧੱਕਣਲਈਵਿਸ਼ੇਸ਼ਭੂਮਿਕਾਨਿਭਾਈ ਹੈ। ਗਰੀਬਾਂ ਲਈਨਾਬਰਾਬਰਦੀ ਸਿੱਖਿਆ ਹੈ, ਨਾ ਉਸ ਵਾਸਤੇ ਲੋੜੀਂਦੀਆਂ ਸਿਹਤਸਹੂਲਤਾਂ ਹਨ।ਘੱਟ ਤੋਂ ਘੱਟਜੀਵਨਜੀਊਣਦੀਆਂ ਲੋੜਾਂ ਦੀਥੁੜ ਉਸ ਨੂੰ ਨਿਰਾਸ਼ਾਵੱਲਧੱਕਰਹੀ ਹੈ। ਅਸਲਵਿੱਚ ਗਰੀਬੀਅਤੇ ਇਸਦੀਉਪਜ ਭੁੱਖਮਰੀ, ਭਾਰਤਵਰਗੇ ਲੋਕਤੰਤਰ ਦੇ ਮੱਥੇ ਉਤੇ ਕਲੰਕਦੀਤਰ੍ਹਾਂ ਦਿਖਾਈਦੇਣ ਲੱਗੀ ਹੈ। ਤਦੇ ਥੁੜਾਂ ਮਾਰੇ ਲੋਕਾਂ ਦਾਵਿਸ਼ਵਾਸ਼ਦੇਸ਼ਦੀਸਿਆਸਤ ਤੋਂ ਉਠਦਾ ਜਾ ਰਿਹਾ ਹੈ। ਗਰੀਬੀਕਾਰਨਲੋਕਅੰਧ-ਵਿਸ਼ਵਾਸ਼ ‘ਚ ਫਸਰਹੇ ਹਨ।ਸਮਾਜਵਿਰੋਧੀਸੰਸਥਾਵਾਂ ਦੇ ਚੁੰਗਲ ‘ਚ ਫਸਕੇ ਆਪਣੇ ਮਨਲਈਸਕੂਨਲੱਭਣਦਾਰਾਹਫੜਰਹੇ ਹਨ।
ਲੋੜ ਇਸ ਗੱਲ ਦੀ ਹੈ ਕਿ ਬਿਨ੍ਹਾਂ ਭੇਦਭਾਵ ਦੇ, ਜ਼ਿੰਦਗੀਦੀਆਂ ਸਹੂਲਤਾਂ ਤੋਂ ਵਿਰਵੇ ਇਹਨਾਲੋਕਾਂ ਦੇ ਲਈ, ਭਲਾਈਸਕੀਮਾਂ ਦੇ ਨਾਲਨਾਲ ਰੁਜ਼ਗਾਰ ਦੇ ਸਾਧਨਅਤੇ ਮੌਕੇ ਮੁਹੱਈਏ ਕੀਤੇ ਜਾਣ।ਸਿਰਫਦਾਲ, ਆਟਾ, ਮੁਫਤਮੁਹੱਈਆਕੀਤਿਆਂ ਅਤੇ ਉਹਨਾਲਈਸਿਰਫ, ਉਹਨਾਦੀਆਂ ਵੋਟਾਂ ਲੈਣਲਈਵੋਟਰਾਜਨੀਤੀਵਾਲੀਆਂ ਸਕੀਮਾਂ ਲਾਗੂਕੀਤਿਆਂ, ਕੁਝ ਵੀਨਹੀਂ ਸੌਰਨਾ।

Check Also

ਗੈਰ-ਕਾਨੂੰਨੀਪਰਵਾਸ, ਦਲਾਲਾਂ ਦਾਜਾਲ ਤੇ ਬੇਰੁਜ਼ਗਾਰ

ਗੁਰਮੀਤ ਸਿੰਘ ਪਲਾਹੀ ਛੋਟੀਮੋਟੀ ਨੌਕਰੀ ਲਈਲੋਕਾਂ ਦਾਅਣਦਿਸਦੇ ਰਾਹਾਂ ਉਤੇ ਨਿਕਲਜਾਣਾ ਇਹ ਦਰਸਾਉਂਦਾ ਹੈ ਕਿ ਦੇਸ਼ਭਾਰਤਵਿੱਚਅਸੰਗਿਠਤਖੇਤਰਵਿੱਚ …