Breaking News
Home / ਰੈਗੂਲਰ ਕਾਲਮ / ਡੋਨੇਸ਼ਨ ਕਰਨ ‘ਤੇ ਟੈਕਸ ਕਰੈਡਿਟ ਵੱਧ ਕਿਵੇਂ ਲੈ ਸਕਦੇ ਹਾਂ?

ਡੋਨੇਸ਼ਨ ਕਰਨ ‘ਤੇ ਟੈਕਸ ਕਰੈਡਿਟ ਵੱਧ ਕਿਵੇਂ ਲੈ ਸਕਦੇ ਹਾਂ?

ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ
ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359
ਕੈਨੇਡੀਅਨ ਲੋਕ ਬਹੁਤ ਵੱਡੀ ਗਿਣਤੀ ਵਿਚ ਦਾਨ ਕਰਦੇ ਹਨ। ਇਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਸਮਾਜ ਨਾਲ ਜੁੜਿਆ ਮਹਿਸੂਸ ਕਰਦੇ ਹਨ ਤੇ ਲੋੜਵੰਦਾਂ ਦੀ ਸਹਾਇਤਾ ਵੀ ਕਰਦੇ ਹਨ। ਦਾਨ ਦੇਣ ਤੇ ਫੈਡਰਲ ਸਰਕਾਰ ਅਤੇ ਪ੍ਰੋਵਿੰਸੀਅਲ ਸਰਕਾਰਾਂ ਟੈਕਸ ਦਾ ਫਾਇਦਾ ਦਿੰਂਦੀਆਂ ਹਨ ਅਤੇ ਇਨ੍ਹਾਂ ਦੀਆਂ ਕਈ ਸ਼ਰਤਾਂ ਵੀ ਹੁੰਦੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਕੇ ਵੱਧ ਤੋਂ ਵੱਧ ਟੈਕਸ ਬਚਾਇਆ ਜਾ ਸਕਦਾ ਹੈ। ਡੋਨੇਸ਼ਨ ਦੀ ਰਕਮ ਤੁਹਾਡੀ ਨੈਟ ਆਮਦਨ ਦਾ 75% ਤੱਕ ਵੀ ਹੋ ਸਕਦੇ ਹਨ ਅਤੇ ਕਈ ਕਿਸਮ ਦੀ ਜਮੀਨ ਦਾਨ ਕਰਨ ‘ਤੇ ਤਾਂ 100% ਤੱਕ ਵੀ ਫਾਇਦਾ ਹੋ ਜਾਂਦਾ ਹੈ। ਇਹ ਦਾਨ ਇਸ ਸਾਲ 31 ਦਸੰਬਰ ਤੱਕ ਹੀ ਕੀਤਾ ਜਾ ਸਕਦਾ ਹੈ। ਇਸ ਸਾਲ ਫਾਇਦਾ ਲੈਣ ਲਈ ਅਤੇ ਸਿਰਫ ਸੀ ਆਰ ਏ ਵੱਲੋਂ ਰਜਿਟਰਡ ਚੈਰਿਟੀ ਸੰਸਥਾਵਾਂ ਨੂੰ ਹੀ ਦਾਨ ਕਰਨ ‘ਤੇ ਟੈਕਸ ਦਾ ਫਾਇਦਾ ਮਿਲਦਾ ਹੈ।
ਜਦੋਂ ਦਾਨ ਲੈਣ ਵਾਲੀ ਸੰਸਥਾ ਵਲੋਂ ਦਾਨ ਦੇਣ ਬਦਲੇ ਤੁਹਾਨੂੰ ਕੋਈ ਫਾਇਦਾ ਦਿੱਤਾ ਜਾਂਦਾ ਹੈ ਜਾਂ ਕੋਈ ਇਨਾਮ ਦਿਤੇ ਜਾਂਦੇ ਹਨ ਤਾਂ ਇਸ ਫਾਇਦੇ ਅਤੇ ਇਨਾਮਾਂ ਦੀ ਰਕਮ ਤੁਹਾਡੀ ਦਾਨ ਦਿਤੀ ਰਕਮ ਵਿਚੋਂ ਘੱਟ ਹੋ ਜਾਂਦੀ ਹੈ। ਜੇ ਕਿਸੇ ਸੰਸਥਾ ਨੇ ਦਾਨ ਇਕੱਠਾ ਕਰਨ ਕਈ ਕੋਈ ਡਿਨਰ ਰੱਖਿਆ ਹੈ ਤਾਂ ਜਿੰਨਾ ਤੁਹਾਡੇ ਡਿਨਰ ਦਾ ਖਰਚਾ ਹੈ ਉਹ ਤੁਹਾਡੇ ਵੱਲੋਂ ਦਿੱਤੇ ਦਾਨ ਦੀ ਰਕਮ ਵਿਚੋਂ ਘੱਟ ਹੋ ਜਾਂਦਾ ਹੈ।
ਜੋ ਦਾਨ ਤੁਸੀਂ ਅੱਜ ਜਾਂ ਪਿਛਲੇ ਪੰਜ ਸਾਲਾਂ ਵਿਚ ਕੀਤਾ ਹੈ ਤਾਂ ਉਸਦਾ ਫਾਇਦਾ ਤੁਸੀਂ ਜਾਂ ਤੁਹਾਡਾ ਸਪਾਊਜ ਕਲੇਮ ਕਰ ਸਕਦਾ ਹੈ। ਇਹ ਇਕ ਨਾਨ ਰੀਫੰਡਏਬਲ ਟੈਕਸ ਕਰੈਡਿਟ ਹੁੰਦਾ ਹੈ ਅਤੇ ਪਹਿਲੇ 200 ਡਾਲਰ ਤੇ ਘੱਟ ਫਾਇਦਾ ਹੈ ਪਰ 200 ਡਾਲਰ ਤੋਂ ਉਪਰ ਦਿਤੇ ਦਾਨ ਤੇ ਵੱਧ ਕਰੈਡਿਟ ਮਿਲਦਾ ਹੈ। ਫੈਡਰਲ ਡੋਨੇਸ਼ਨ ਵਾਸਤੇ 7 ਦਸੰਬਰ 2015 ਨੂੰ ਲਾਗੂ ਨਵੇਂ ਕਨੂਨ ਅਨੁਸਾਰ ਇਹ ਫਾਇਦਾ ਹੋਰ ਵੀ ਵੱਧ ਹੋ ਸਕਦਾ ਹੈ। ਹਰ ਇਕ ਪ੍ਰੋਵਿੰਸ ਦੇ ਆਪਣੇ ਆਪਣੇ ਰੂਲ ਹਨ।
ਇਹ ਸਾਰੇ ਟੈਕਸ ਕਰੈਡਿਟ ਕਈ ਵਾਰ ਸਹੀ ਤਰੀਕੇ ਨਾਲ ਕਲੇਮ ਨਾ ਕਰਨ ਤੇ ਪੂਰਾ ਫਾਇਦਾ ਨਹੀਂ ਲਿਆ ਜਾਂਦਾ ਜਿਵੇਂ ਜੇ ਤੁਹਾਡੀ ਅਤੇ ਤੁਹਾਡੇ ਸਪਾਊਜ ਦੀ ਡੋਨੇਸ਼ਨ 200 ਡਾਲਰ ਤੋਂ ਜਿਆਦਾ ਹੈ ਤਾਂ ਆਮ ਤੌਰ ਤੇ ਦੋਨਾਂ ਦੀ ਡੋਨੇਸ਼ਨ ਇਕੱਠੀ ਕਰਕੇ ਇਕ ਰਿਟਰਨ ਵਿਚ ਫਾਈਲ ਕਰ ਦਿਤੀ ਜਾਂਦੀ ਹੈ ਪਰ ਹੋ ਸਕਦਾ ਹੈ ਇਸ ਤਰਾਂ ਕਰਨ ਨਾਲ ਤੁਹਾਨੂੰ ਪੂਰਾ ਫਾਇਦਾ ਨਾ ਹੋਇਆ ਹੋਵੇ। ਇਹ ਡੋਨੇਸ਼ਨ ਦੋਨਾਂ ਦੀ ਆਪਣੀ ਆਪਣੀ ਫਾਈਲ ਕਰਨ ਤੇ ਜਾਂ ਅਗਲੇ ਸਾਲਾਂ ਵਿਚ ਕੈਰੀ-ਫਾਰਵਰਡ ਕਰਕੇ ਇਸ ਦਾ ਵੱਧ ਫਾਇਦਾ ਲਿਆ ਜਾ ਸਕਦਾ ਹੈ। ਟੈਕਸ ਦਾ ਹਿਸਾਬ ਕਰਨ ਸਮੇਂ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਡੋਨੇਸ਼ਨ ਲੋੜ ਤੋਂ ਵੱਧ ਹੋ ਗਈ ਹੈ ਭਾਵ ਡੋਨੇਸ਼ਨ ਤੋਂ ਮਿਲਣ ਵਾਲੇ ਕਰੈਡਿਟ ਤੁਹਾਡੇ ਬਣਦੇ ਟੈਕਸ ਤੋਂ ਵੱਧ ਹੋ ਗਏ ਹਨ ਤਾਂ ਘੱਟ ਡੋਨੇਸ਼ਨ ਕਲੇਮ ਕਰਕੇ ਵੀ ਪਹਿਲਾਂ ਜਿੰਨਾ ਫਾਇਦਾ ਲਿਆ ਜਾ ਸਕਦਾ ਹੈ ਅਤੇ ਬਾਕੀ ਬਚਦੀ ਡੋਨੇਸ਼ਨ ਅਗਲੇ ਸਾਲ ਕਲੇਮ ਕਰਕੇ ਹੋਰ ਵੀ ਵੱਧ ਟੈਕਸ ਬਚਾਇਆ ਜਾ ਸਕਦਾ ਹੈ। ਇਹ ਡੋਨੇਸ਼ਨ ਨੂੰ ਅਗਲੇ ਪੰਜ ਸਾਲਾਂ ਤੱਕ ਕਲੇਮ ਕਰ ਸਕਦੇ ਹਾਂ।
ਪਹਿਲੀ ਵਾਰ ਡੋਨੇਸ਼ਨ ਦੇਣ ਵਾਲਿਆਂ ਵਿਅਕਤੀਆਂ ਵਾਸਤੇ ਸੁਪਰ ਕਰੈਡਿਟ 2013 ਵਿਚ ਲਾਗੂ ਕੀਤਾ ਗਿਆ ਸੀ ਜਿਸ ਅਧੀਨ ਜੇ ਤੁਸੀਂ ਹੁਣ ਜਾਂ ਪਿਛਲੇ ਪੰਜ ਸਾਲ ਡੋਨੇਸ਼ਨ ਦਾ ਕੋਈ ਟੈਕਸ ਕਰੈਡਿਟ ਨਹੀਂ ਲਿਆ ਤਾਂ ਪਹਿਲੇ 1000 ਡਾਲਰ ਤੱਕ 25%ਹੋਰ ਵੱਧ ਟੈਕਸ ਕਰੈਡਿਟ ਦਿਤਾ ਜਾਂਦਾ ਹੈ। ਇਸ ਅਧੀਨ ਸਿਰਫ ਮਨੀ ਹੀ ਡੋਨੇਟ ਕੀਤਾ ਜਾ ਸਕਦਾ ਹੈ ਅਤੇ ਇਸ ਸੁਪਰ ਕਰੈਡਿਟ ਦਾ ਫਾਇਦਾ ਇਕ ਸਾਲ ਵਿਚ ਹੀ ਲਿਆ ਜਾ ਸਕਦਾ ਹੈ। ਸਾਲ 2017 ਇਸ ਤਰ੍ਹਾਂ ਦਾ ਲਾਭ ਲੈਣ ਦਾ ਆਖਰੀ ਸਾਲ ਹੈ।
ਜੇ ਤੁਸੀ ਕੰਪਨੀ ਦੇ ਬਿਜਨਸ ਓਨਰ ਦੇ ਤੌਰ ‘ਤੇ ਕੰਮ ਕਰਦੇ ਹੋ, ਇਹ ਦੇਖਣਾ ਚਾਹੁੰਦੇ ਹੋ ਕਿ ਡੋਨੇਸ਼ਨ ਕੰਪਨੀ ਰਾਹੀਂ ਦਿਤੀ ਜਾਵੇ ਜਾਂ ਆਪਣੇ ਪ੍ਰਸਨਲ ਖਾਤੇ ਵਿਚੋਂ ਦਿਤਾ ਜਾਵੇ। ਇਸ ਤਰ੍ਹਾਂ ਦਾ ਫੈਸਲਾ ਹਰ ਇਕ ਬਿਜਨਸ ਵਾਸਤੇ ਵੱਖੋ-ਵੱਖ ਹੋ ਸਕਦਾ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਭਾਵੇਂ ਖਾਤਾ ਕੰਪਨੀ ਦਾ ਹੋਵੇ ਜਾਂ ਨਿੱਜੀ ਇਸ ਵਿਚ ਇਕ ਲਿਮਟ ਹਮੇਸ਼ਾ ਹੀ ਹੁੰਦੀ ਹੈ। ਉਦਹਾਰਣ ਦੇ ਤੌਰ ‘ਤੇ ਜੇ ਓਨਟਾਰੀਓ ਵਿਚ 10000 ਡਾਲਰ ਦੀ ਡੋਨੇਸ਼ਨ ਕੰਪਨੀ ਦੇ ਖਾਤੇ ਵਿਚੋਂ ਦੇਕੇ 15,5% ਦੇ ਹਿਸਾਬ 1550 ਡਾਲਰ ਟੈਕਸ ਬਚਾ ਸਕਦੇ ਹਾਂ। ਜੇ ਇਹੀ 10000 ਡਾਲਰ ਨਿਜੀ ਖਾਤੇ ਵਿਚੋਂ ਦੇਈਏ ਤਾਂ ਵੱਧ ਡਾਲਰਾਂ ਦਾ ਫਾਇਦਾ ਹੋਵੇਗਾ। ਪਰ ਇਹ ਤਾਂ ਹੀ ਠੀਕ ਹੈ ਜੇ ਤੁਹਾਡੇ ਕੋਲ ਪਹਿਲਾਂ ਹੀ ਸਰਪਲੱਸ ਕੈਸ਼ ਹੈ। ਜੇ ਇਹ 10000 ਕੰਪਨੀ ਦੇ ਖਾਤੇ ਵਿਚੋਂ ਵੱਧ ਤਨਖਾਹ ਦੇ ਰੂਪ ਵਿਚ ਲੈਕੇ ਦਾਨ ਕਰਦੇ ਹੋ ਤਾਂ ਫਾਇਦੇ ਦੀ ਜਗਾ ਨੁਕਸਾਨ ਹੋ ਜਾਵੇਗਾ ਕਿਉਂਕਿ ਇਸ ਤਨਖਾਹ ਉਪਰ ਹੋਰ ਵੱਧ ਟੈਕਸ ਦੇਣਾ ਪਵੇਗਾ।ਇਸ ਕੇਸ ਵਿਚ ਕੰਪਨੀ ਹੀ ਡੋਨੇਟ ਕਰੇ ਤਾਂ ਹੀ ਫਾਇਦਾ ਹੈ।
ਇਸ ਤਰ੍ਹਾਂ ਹੀ ਇਹ ਵੀ ਦੇਖਣਾ ਪੈਂਦਾ ਹੈ ਕਿ ਕੰਪਨੀ ਦੀ ਬਿਜਨਸ ਤੋਂ ਆਮਦਨ ਹੈ ਜਾਂ ਹੋਲਡਿੰਗ ਕੰਪਨੀ ਹੈ। ਜੇ ਐਕਟਿਵ ਕੰਪਨੀ ਹੈ ਤਾਂ ਪ੍ਰਸਨਲ ਖਾਤੇ ਵਿਚੋਂ ਦਾਨ ਦੇਣ ਦਾ ਫਾਇਦਾ ਹੈ ਪਰ ਜੇ ਹੋਲਡਿੰਗ ਕੰਪਨੀ ਹੈ ਤਾਂ ਕੰਪਨੀ ਦਾਨ ਦੇਵੇ ਕਿਉਂਕਿ ਇਨਵੈਸਟਮੈਂਟ ਆਮਦਨ ‘ਤੇ ਵੱਧ ਟੈਕਸ ਰੇਟ ਹੁੰਦਾ ਹੈ ਇਸ ਕਰਕੇ ਦਾਨ ਦੇ ਕੇ ਟੈਕਸ ਵੀ ਹੋਲਡਿੰਗ ਕੰਪਨੀ ਦਾ ਵੱਧ ਬੱਚ ਜਾਦਾਂ ਹੈ। ਪਰ ਕਈ ਵਾਰ ਧਾਰਮਿਕ ਕੰਮਾਂ ਵਾਸਤੇ ਅਸੀਂ ਆਪਣੇ ਨਾਮ ‘ਤੇ ਹੀ ਦਾਨ ਦੇਣਾ ਚਾਹੁੰਦੇ ਹਾਂ।ਇਸ ਤਰ੍ਹਾਂ ਦੇ ਸਾਰੇ ਹਾਲਾਤ ਦੇਖ ਕੇ ਹੀ ਤੁਹਾਡਾ ਅਕਾਊਟੈਂਟ ਇਹ ਫੈਸਲਾ ਕਰਦਾ ਹੈ ਕਿ ਦਾਨ ਤੁਹਾਨੂੰ ਪ੍ਰਸਨਲ ਖਾਤੇ ਵਿਚੋਂ ਜਾਂ ਕੰਪਨੀ ਖਾਤੇ ਵਿਚੋਂ ਕਰਨਾ ਚਾਹੀਦਾ ਹੈ।
ਜੇ ਤੁਸੀਂ ਫੈਡਰਲ ਪੋਲੀਟੀਕਲ ਪਾਰਟੀ ਨੂੰ ਦਾਨ ਦਿੰਦੇ ਹੋ ਤਾਂ ਸਿਰਫ ਪ੍ਰਸਨਲ ਖਾਤੇ ਵਿਚੋਂ ਹੀ ਦਾਨ ਦਿਤਾ ਜਾ ਸਕਦਾ ਹੈ ਅਤੇ ਇਸ ਦਾ ਕਲੇਮ ਉਸੇ ਸਾਲ ਹੀ ਕਰਨਾ ਪੈਂਦਾ ਹੈ। ਆਮ ਡੋਨੇਸ਼ਨ ਦੀ ਤਰ੍ਹਾਂ ਇਸ ਨੂੰ ਕੈਰੀ-ਫਾਰਵਰਡ ਨਹੀਂ ਕਰ ਸਕਦੇ। ਭਾਵ ਜੇ ਤੁਹਾਡਾ ਕੋਈ ਟੈਕਸ ਦੇਣਾ ਬਣਦਾ ਹੈ ਤਾਂ ਹੀ ਇਹ ਡੋਨੇਸ਼ਨ ਦੇਕੇ ਫਾਇਦਾ ਲੈ ਸਕਦੇ ਹੋ ਨਹੀਂ ਤਾਂ ਅਗਲੇ ਸਾਲ ਪੋਲੀਟੀਕਲ ਡੋਨੇਸ਼ਨ ਦਾ ਕੋਈ ਫਾਇਦਾ ਨਹੀਂ ਲੈ ਸਕਦੇ।
ਉਨਟਾਰੀਓ ਸਰਕਾਰ ਦੇ ਆਪਣੇ ਨਿਯਮ ਹਨ ਪੋਲੀਟੀਕਲ ਡੋਨੇਸ਼ਨ ਦਾ ਟੈਕਸ ਕਰੈਡਿਟ ਦੇਣ ਸਬੰਧੀ। ਆਮ ਤੌਰ ‘ਤੇ ਜੇ ਤੁਹਾਡਾ ਕੋਈ ਟੈਕਸ ਦੇਣਾ ਬਣਦਾ ਹੈ ਤਾਂ ਉਸਦੇ ਬਰਾਬਰ ਹੀ ਫਾਇਦਾ ਹੁੰਦਾ ਹੈ । ਪਰ ਉਨਟਾਰੀਓ ਵਿਚ ਇਹ ਕਰੈਡਿਟ ਰੀਫੰਡਏਬਲ ਹੈ, ਭਾਵ ਜੇ ਤੁਹਾਡਾ ਦਾਨ ਬਣਦੇ ਟੈਕਸ ਤੋਂ ਵੱਧ ਵੀ ਹੈ ਤਾਂ ਇਸਦਾ ਰੀਫੰਡ ਵੀ ਸਰਕਾਰ ਵਲੋਂ ਦਿੱਤਾ ਜਾਂਦਾ ਹੈ। ਹਰ ਫੈਸਲਾ ਲੈਣ ਤੋਂ ਪਹਿਲਾਂ ਪ੍ਰੋਫੈਸ਼ਨਲ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਇਹ ਆਰਟੀਕਲ ਆਮ ਬੇਸਿਕ ਜਾਣਕਾਰੀ ਵਾਸਤੇ ਲਿਖਿਆ ਗਿਆ ਹੈ, ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਜਾਂ ਜੇ ਪਿਛਲੀਆਂ ਰਿਟਰਨਾਂ ਨਹੀਂ ਭਰੀਆਂ, ਪਨੈਲਿਟੀ ਪੈ ਗਈ ਹੈ ਜਾਂ ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ ਜਾਂ ਕੋਈ ਕੰਪਨੀ ਖੋਲ੍ਹਣੀ ਹੈ ਜਾਂ ਬਿਜਨਸ ਜਾਂ ਪ੍ਰਸਨਲ ਟੈਕਸ ਭਰਨਾ ਹੈ ਤਾਂ ਤੁਸੀਂ ਮੇਨੂੰ 416-300-2359 ਤੇ ਸੰਪਰਕ ਕਰ ਸਕਦੇ ਹੋ।

Check Also

ਜਦ ਮੇਰਾ ਲਿਖਣ ਲਈ ਦਿਲ ਕਰਦੈ!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਅਕਸਰ ਹੀ ਪੁੱਛਿਆ ਜਾਂਦਾ ਹੈ ਕਿ …