Breaking News
Home / ਭਾਰਤ / ਹਰਿਆਣਾ ਦੀ ਮਸ਼ਹੂਰ ਗਾਇਕਾ ਹਰਸ਼ਿਤਾ ਦਾ ਹੋਇਆ ਕਤਲ

ਹਰਿਆਣਾ ਦੀ ਮਸ਼ਹੂਰ ਗਾਇਕਾ ਹਰਸ਼ਿਤਾ ਦਾ ਹੋਇਆ ਕਤਲ

ਹਰਸ਼ਿਤਾ ਦੀ ਭੈਣ ਲਤਾ ਨੇ ਆਪਣੇ ਪਤੀ ‘ਤੇ ਲਾਇਆ ਕਤਲ ਦਾ ਇਲਜ਼ਾਮ
ਪਾਣੀਪਤ/ਬਿਊਰੋ ਨਿਊਜ਼
ਹਰਿਆਣਵੀ ਗਾਇਕਾ ਹਰਸ਼ਿਤਾ ਦਹੀਆ ਦਾ ਲੰਘੇ ਕੱਲ੍ਹ ਪਾਣੀਪਤ ਜ਼ਿਲ੍ਹੇ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਰਸ਼ਿਤਾ ਦਾ ਜਿਸ ਸਮੇਂ ਕਤਲ ਹੋਇਆ ਉਸ ਸਮੇਂ ਉਹ ਪ੍ਰੋਗਰਾਮ ਖਤਮ ਕਰਕੇ ਜਾ ਰਹੀ ਸੀ। ਹਰਸ਼ਿਤਾ ਹਰਿਆਣਾ ਦੀ ਮਸ਼ਹੂਰ ਗਾਇਕਾ ਤੇ ਡਾਂਸਰ ਸੀ। ਉਹ ਪ੍ਰੋਗਰਾਮ ਤੋਂ ਬਾਅਦ ਆਪਣੇ ਸਾਥੀਆਂ ਨਾਲ ਕਾਰ ਵਿੱਚ ਸਵਾਰ ਹੋ ਕੇ ਵਾਪਿਸ ਜਾ ਰਹੀ ਸੀ ਕਿ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ।
ਇਸੇ ਦੌਰਾਨ ਹਰਸ਼ਿਤਾ ਦੇ ਕਤਲ ਕੇਸ ‘ਚ ਨਵਾਂ ਮੋੜ ਆ ਰਿਹਾ ਹੈ। ਅੱਜ ਹਰਸ਼ਿਤਾ ਦੀ ਭੈਣ ਲਤਾ ਨੇ ਆਪਣੇ ਪਤੀ ‘ਤੇ ਹੱਤਿਆ ਦਾ ਇਲਾਜ਼ਮ ਲਗਾਇਆ ਹੈ। ਲਤਾ ਅਨੁਸਾਰ ਉਸਦੀ ਮਾਂ ਦੀ ਹੱਤਿਆ ਵਿਚ ਵੀ ਉਸਦਾ ਪਤੀ ਹੀ ਦੋਸ਼ੀ ਹੈ ਅਤੇ ਹਰਸ਼ਿਤਾ ਇਸ ਕੇਸ ਵਿਚ ਗਵਾਹ ਸੀ।

Check Also

ਸ਼ਾਹਰੁਖ ਦੀ ਫਿਲਮ ‘ਜ਼ੀਰੋ’ ਖਿਲਾਫ ਮੁੰਬਈ ਹਾਈਕੋਰਟ ਵਿਚ ਪਟੀਸ਼ਨ ਦਾਖਲ

ਸ਼ਾਹਰੁਖ ਖਾਨ ਵਲੋਂ ਕਿਰਪਾਨ ਪਹਿਨਣ ‘ਤੇ ਸਿੱਖਾਂ ‘ਚ ਰੋਸ ਮੁੰਬਈ/ਬਿਊਰੋ ਨਿਊਜ਼ ਸ਼ਾਹਰੁਖ਼ ਖਾਨ ਦੀ ਫ਼ਿਲਮ …