Breaking News
Home / ਪੰਜਾਬ / ਸਰਬੱਤ ਖਾਲਸਾ ਦੇ ਜਥੇਦਾਰਾਂ ਵਲੋਂ ਜੌਹਰ ਸਿੰਘ ਤਨਖ਼ਾਹੀਆ ਕਰਾਰ

ਸਰਬੱਤ ਖਾਲਸਾ ਦੇ ਜਥੇਦਾਰਾਂ ਵਲੋਂ ਜੌਹਰ ਸਿੰਘ ਤਨਖ਼ਾਹੀਆ ਕਰਾਰ

ਅੰਮ੍ਰਿਤਸਰ/ਬਿਊਰੋ ਨਿਊਜ਼
ਸਰਬੱਤ ਖਾਲਸਾ ਦੇ ਜਥੇਦਾਰਾਂ ਵਲੋਂ ਜੌਹਰ ਸਿੰਘ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਗਿਆ ਹੈ। ਸਰਬੱਤ ਖ਼ਾਲਸਾ ਵੱਲੋਂ ਥਾਪੇ ਜਥੇਦਾਰਾਂ ਨੇ ਜੌਹਰ ਸਿੰਘ ਨੂੰ ਹਫ਼ਤੇ ਲਈ ਰੋਜ਼ਾਨਾ ਇੱਕ-ਇੱਕ ਘੰਟੇ ਲਈ ਕੀਰਤਨ ਸਰਵਣ ਕਰਨ, ਸੰਗਤ ਦੇ ਜੋੜੇ ਸਾਫ ਕਰਨ ਤੇ ਲੰਗਰ ਦੇ ਜੂਠੇ ਬਰਤਨ ਮਾਂਜਣ ਦੀ ਸਜ਼ਾ ਦਿੱਤੀ ਹੈ। ਇਸ ਮੌਕੇ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਧਿਆਨ ਸਿੰਘ ਮੰਡ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਵੀ ਉੱਥੇ ਮੌਜੂਦ ਸਨ। ਜੌਹਰ ਸਿੰਘ ਨੇ ਲਗਾਈ ਤਨਖਾਹ ਨੂੰ ਕਬੂਲ ਕਰ ਲਿਆ ਹੈ ਅਤੇ ਕਿਹਾ ਕਿ ਉਹ ਕੱਲ੍ਹ ਤੋਂ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਸੇਵਾ ਸ਼ੁਰੂ ਕਰਨਗੇ।

 

Check Also

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਗੋਸਾਈਂ ਦੇ ਕਤਲ ਮਾਮਲੇ ‘ਤੇ ਕੈਪਟਨ ਅਮਰਿੰਦਰ ਨਾਲ ਕੀਤੀ ਗੱਲਬਾਤ

ਕਤਲ ਮਾਮਲੇ ਦੀ ਜਾਂਚ ਜਲਦੀ ਕਰਵਾਉਣ ਲਈ ਕਿਹਾ ਫਿਰੋਜ਼ਪੁਰ/ਬਿਊਰੋ ਨਿਊਜ਼ ਲੁਧਿਆਣਾ ਵਿਚ ਆਰਐਸਐਸ ਦੇ ਸੀਨੀਅਰ …