Breaking News
Home / ਪੰਜਾਬ / ਪੁਲਿਸ ਨੇ ਹਨੀਪ੍ਰੀਤ ਨੂੰ ਰਾਜਸਥਾਨ ਤੋਂ ਵਾਪਸ ਪੰਚਕੂਲਾ ਲਿਆਂਦਾ

ਪੁਲਿਸ ਨੇ ਹਨੀਪ੍ਰੀਤ ਨੂੰ ਰਾਜਸਥਾਨ ਤੋਂ ਵਾਪਸ ਪੰਚਕੂਲਾ ਲਿਆਂਦਾ

ਪੁਲਿਸ ਨੂੰ ਮਿਲੇ ਕਈ ਅਹਿਮ ਸੁਰਾਗ, ਪਰ ਦੱਸਣ ਤੋਂ ਕੀਤਾ ਇਨਕਾਰ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਪੁਲਿਸ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਇੰਸਾਂ ਨੂੰ ਰਾਜਸਥਾਨ ਤੋਂ ਵਾਪਸ ਪੰਚਕੂਲਾ ਲੈ ਆਈ ਹੈ। ਪੁਲਿਸ ਹਨੀਪ੍ਰੀਤ ਨੂੰ ਲੈ ਕੇ ਰਾਜਸਥਾਨ ਦੇ ਗੰਗਾਨਗਰ ਅਤੇ ਹਨੂੰਮਾਨਗੜ੍ਹ ਪਹੁੰਚੀ ਸੀ। ਪੁਲਿਸ ਹਨੀਪ੍ਰੀਤ ਨੂੰ ਪਹਿਲਾਂ ਗੰਗਾਨਗਰ ਅਤੇ ਗੁਰੂਸਰ ਮੋਡੀਆ ਲੈ ਕੇ ਗਈ। ਚੇਤੇ ਰਹੇ ਗੁਰੂਸਰ ਮੋਡੀਆਂ ਵਿਚ ਰਾਮ ਰਹੀਮ ਦਾ ਜੱਦੀ ਘਰ ਹੈ। ਹਨੀਪ੍ਰੀਤ ਦੀ ਨਿਸ਼ਾਨਦੇਹੀ ‘ਤੇ ਗੰਗਾਨਗਰ ਅਤੇ ਗੁਰੂਸਰ ਮੋਡੀਆਂ ਵਿਚ ਕਈ ਅਹਿਮ ਸੁਰਾਗ ਮਿਲੇ ਹਨ। ਹਾਲਾਂਕਿ ਪੁਲਿਸ ਨੇ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ। ਹਨੀਪ੍ਰੀਤ ਨੂੰ ਡੇਰੇ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਹੋਸਟਲ ਅਤੇ ਹਸਪਤਾਲ ਵੀ ਲਿਜਾਇਆ ਗਿਆ, ਜਿੱਥੇ ਉਹ ਤਿੰਨ ਦਿਨ ਰੁਕੀ ਸੀ। ਚੇਤੇ ਰਹੇ ਕਿ ਹਨੀਪ੍ਰੀਤ ਪੁਲਿਸ ਰਿਮਾਂਡ ‘ਤੇ ਚੱਲ ਰਹੀ ਹੈ।

Check Also

ਕੌਮਾਂਤਰੀ ਸਰਹੱਦ ਤੋਂ 50 ਕਰੋੜ ਦੀ ਹੈਰੋਇਨ ਬਰਾਮਦ

ਇਕ ਤਸਕਰ ਮਾਰਿਆ ਗਿਆ ਅਤੇ ਦੂਜਾ ਹੋਇਆ ਫਰਾਰ ਫਿਰੋਜ਼ਪੁਰ/ਬਿਊਰੋ ਨਿਊਜ਼ ਨਸ਼ਾ ਤਸਕਰੀ ਲਈ ਬਣੀ ਵਿਸ਼ੇਸ਼ …