Breaking News
Home / ਪੰਜਾਬ / ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਕੀਤਾ ਕਬੂਲ

ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਕੀਤਾ ਕਬੂਲ

ਕਿਹਾ, ਮੇਰੇ ਇਸ਼ਾਰੇ ‘ਤੇ ਹੀ ਪੰਚਕੂਲਾ ‘ਚ ਹੋਈ ਹਿੰਸਾ, ਸਵਾ ਕਰੋੜ ਰੁਪਏ ਵੀ ਵੰਡੇ
ਚੰਡੀਗੜ੍ਹ/ਬਿਊਰੋ ਨਿਊਜ਼
ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਪੁਲਿਸ ਰਿਮਾਂਡ ਦੌਰਾਨ ਮੰਨ ਲਿਆ ਹੈ ਕਿ ਪੰਚਕੂਲਾ ਵਿਚ ਹਿੰਸਾ ਉਸਦੇ ਹੀ ਇਸ਼ਾਰੇ ‘ਤੇ ਹੋਈ ਸੀ। ਐਸਆਈਟੀ ਮੁਤਾਬਕ, ਹਨੀਪ੍ਰੀਤ ਨੇ ਦੱਸਿਆ ਕਿ ਹਿੰਸਾ ਕਰਵਾਉਣ ਲਈ ਉਸ ਨੇ ਸਵਾ ਕਰੋੜ ਰੁਪਏ ਵੀ ਵੰਡੇ ਸਨ। ਰਿਮਾਂਡ ਤੋਂ ਬਾਅਦ ਲੰਘੇ ਮੰਗਲਵਾਰ ਨੂੰ ਐਸਆਈਟੀ ਨੇ ਹਨੀਪ੍ਰੀਤ ਅਤੇ ਸੁਖਦੀਪ ਕੌਰ ਨੂੰ ਪੰਚਕੂਲਾ ਅਦਾਲਤ ਵਿਚ ਪੇਸ਼ ਕੀਤਾ ਸੀ ਤੇ ਹਨਪ੍ਰੀਤ ਨੂੰ ਤਿੰਨ ਦਿਨ ਦਾ ਹੋਰ ਰਿਮਾਂਡ ਮਿਲਿਆ ਸੀ। ਇਸ ਤੋਂ ਪਹਿਲਾਂ ਹਨੀਪ੍ਰੀਤ ਇਹ ਕਹਿੰਦੀ ਰਹੀ ਹੈ ਕਿ ਮੈਂ ਬੇਕਸੂਰ ਹਾਂ। ਪੰਚਕੂਲਾ ਵਿਚ ਡੇਰਾ ਪ੍ਰੇਮੀਆਂ ਵਲੋਂ ਕੀਤੀ ਗਈ ਹਿੰਸਾ ਦੌਰਾਨ 36 ਡੇਰਾ ਪ੍ਰੇਮੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਜ਼ਖ਼ਮੀ ਵੀ ਹੋਏ ਸਨ।
ਐਸਆਈਟੀ ਨੇ ਕਿਹਾ ਸੀ ਕਿ ਹਨੀਪ੍ਰੀਤ ਨੇ ਦੇਸ਼ ਵਿਰੋਧੀ ਵੀਡੀਓ ਵਾਇਰਲ ਕੀਤਾ ਸੀ। ਇਸ ਵੀਡੀਓ ਵਿਚ ਨਾਅਰੇਬਾਜ਼ੀ ਕੀਤੀ ਗਈ ਸੀ ਕਿ ਜੇਕਰ ਰਾਮ ਰਹੀਮ ਨੂੰ ਸਜ਼ਾ ਹੋਈ ਤਾਂ ਹਿੰਦੁਸਤਾਨ ਦਾ ਨਕਸ਼ਾ ਦੁਨੀਆ ਤੋਂ ਮਿਟਾ ਦੇਣਗੇ।

 

Check Also

ਪੰਜ ਕਰੋੜ ਦੀ ਹੈਰੋਇਨ ਸਮੇਤ ਤਸਕਰ ਕਾਬੂ

ਪੈਸੇ ਕਮਾਉਣ ਦੇ ਲਾਲਚ ਵਿਚ ਸਮਗਲਿੰਗ ਕਰਨ ਲੱਗਾ ਸੀ ਮਨਬੀਰ ਜਲੰਧਰ/ਬਿਊਰੋ ਨਿਊਜ਼ ਜਲੰਧਰ ਪੁਲਿਸ ਨੇ …