Home / ਪੰਜਾਬ / ਗੁਰਦਾਸਪੁਰ ‘ਚ ਵੋਟਾਂ ਪੈਣ ਦਾ ਕੰਮ ਹੋਇਆ ਮੁਕੰਮਲ, 55 ਫੀਸਦੀ ਪਈਆਂ ਵੋਟਾਂ

ਗੁਰਦਾਸਪੁਰ ‘ਚ ਵੋਟਾਂ ਪੈਣ ਦਾ ਕੰਮ ਹੋਇਆ ਮੁਕੰਮਲ, 55 ਫੀਸਦੀ ਪਈਆਂ ਵੋਟਾਂ

ਜਾਖੜ, ਸਲਾਰੀਆ ਤੇ ਖਜੂਰੀਆ ਦਾ ਸਿਆਸੀ ਭਵਿੱਖ ਈਵੀਐਮ ‘ਚ ਕੈਦ
ਗੁਰਦਾਸਪੁਰ/ਬਿਊਰੋ ਨਿਊਜ਼
ਵਿਨੋਦ ਖੰਨਾ ਦੇ ਦੇਹਾਂਤ ਨਾਲ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ‘ਤੇ ਅੱਜ ਵੋਟਾਂ ਪੈਣ ਦਾ ਕੰਮ ਗਿਣਮੀਆਂ-ਚੁਣਵੀਆਂ ਝੜੱਪਾਂ ਨਾਲ ਨਿੱਬੜ ਗਿਆ। ਇਸ ਦੇ ਨਾਲ ਹੀ ਕਾਂਗਰਸ ਦੇ ਸੁਨੀਲ ਜਾਖੜ, ਅਕਾਲੀ-ਭਾਜਪਾ ਦੇ ਸਵਰਨ ਸਲਾਰੀਆ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜ਼ੂਰੀਆ ਦਾ ਸਿਆਸੀ ਭਵਿੱਖ ਈਵੀਐਮ ਮਸ਼ੀਨਾਂ ‘ਚ ਕੈਦ ਹੋ ਗਿਆ ਹੈ। ਨਤੀਜੇ 15 ਅਕਤੂਬਰ ਨੂੰ ਐਲਾਨੇ ਜਾਣਗੇ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਹਲਕੇ ਦੇ ਕਈ ਬੂਥਾਂ ‘ਤੇ ਵੋਟਿੰਗ ਮਸ਼ੀਨਾਂ ‘ਚ ਗੜਬੜੀ ਕਾਰਨ ਵੋਟਾਂ ਦਾ ਕੰਮ ਦੇਰ ਨਾਲ ਤੇ ਰੁਕ-ਰੁਕ ਕੇ ਚਲਦਾ ਰਿਹਾ। ਇਨ੍ਹਾਂ ਵੋਟਾਂ ਵਿਚ ਵੋਟਰਾਂ ਨੇ ਕੋਈ ਜ਼ਿਆਦਾ ਉਤਸ਼ਾਹ ਨਹੀਂ ਦਿਖਾਇਆ ਅਤੇ ਤਕਰੀਬਨ 55 ਫੀਸਦੀ ਵੋਟਾਂ ਹੀ ਪੋਲ ਹੋਈਆਂ ਹਨ ਜੋ ਬਹੁਤ ਘੱਟ ਹੈ।

 

Check Also

ਕਾਂਗਰਸੀ ਅਤੇ ਅਕਾਲੀ 7 ਅਕਤੂਬਰ ਨੂੰ ਇਕ-ਦੂਜੇ ਵਿਰੁੱਧ ਗਰਜਣਗੇ

ਕਾਂਗਰਸ ਲੰਬੀ ‘ਚ ਅਤੇ ਅਕਾਲੀ ਦਲ ਪਟਿਆਲਾ ‘ਚ ਕਰੇਗਾ ਸੂਬਾ ਪੱਧਰੀ ਰੈਲੀ ਲੰਬੀ/ਬਿਊਰੋ ਨਿਊਜ਼ ਜ਼ਿਲ੍ਹਾ …