Breaking News
Home / ਪੰਜਾਬ / ਕਾਂਗਰਸੀ ਆਗੂ ਲਾਲੀ ਮਜੀਠੀਆ ‘ਤੇ ਅਕਾਲੀਆਂ ਨੇ ਕੀਤਾ ਹਮਲਾ

ਕਾਂਗਰਸੀ ਆਗੂ ਲਾਲੀ ਮਜੀਠੀਆ ‘ਤੇ ਅਕਾਲੀਆਂ ਨੇ ਕੀਤਾ ਹਮਲਾ

ਲਾਲੀ ਮਜੀਠੀਆ ਨੇ ਇਸ ਸਾਜਿਸ਼ ਪਿੱਛੇ ਬਿਕਰਮ ਮਜੀਠੀਆ ਦਾ ਲਿਆ ਨਾਂ
ਅੰਮ੍ਰਿਤਸਰ/ਬਿਊਰੋ ਨਿਊਜ਼
ਅੰਮ੍ਰਿਤਸਰ ਦੇ ਕਸਬਾ ਜੈਂਤੀਪੁਰ ਵਿਖੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ‘ਤੇ ਅਕਾਲੀ ਕਾਰਕੁੰਨਾਂ ਵੱਲੋਂ ਗੋਲੀਆਂ ਚਲਾ ਕੇ ਜਾਨ ਲੇਵਾ ਹਮਲਾ ਕੀਤਾ ਗਿਆ। ਅੱਜ ਸਵੇਰੇ ਜੈਤੀਪੁਰ ਵਿੱਚ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ ਹੋ ਗਿਆ ਸੀ। ઠਇਸ ਦੌਰਾਨ ਗੋਲੀਬਾਰੀ ਵੀ ਹੋਈ। ਇਸ ਗੋਲੀਬਾਰੀ ਇਕ ਅੱਠ ਸਾਲ ਦਾ ਬੱਚਾ ਜ਼ਖਮੀ ਹੋ ਗਿਆ ਸੀ। ਜਿਸਦਾ ਪਤਾ ਲੈਣ ਲਈ ਲਾਲੀ ਮਜੀਠੀਆ ਉਸਦੇ ਘਰ ਪੁੱਜੇ। ਜਿਵੇਂ ਹੀ ਮਜੀਠੀਆ ਉਨ੍ਹਾਂ ਦੇ ਘਰ ਪੁੱਜੇ ਤਾਂ ਦੂਜੀ ਧਿਰ ਨੇ ਫਿਰ ਇੱਟਾਂ ਨਾਲ ਹਮਲਾ ਕਰ ਦਿੱਤਾ। ਇਸ ਝਗੜੇ ਵਿਚ ਲਾਲੀ ਮਜੀਠੀਆ ਦੀ ਗੱਡੀ ਵੀ ਬੁਰੀ ਤਰ੍ਹਾਂ ਤੋੜ ਦਿੱਤੀ ਗਈ। ਹਮਲੇ ‘ਚ ਵਾਲ਼-ਵਾਲ਼ ਬਚੇ ਲਾਲੀ ਮਜੀਠੀਆ ਨੇ ਇਸ ਸਾਜ਼ਿਸ਼ ਪਿੱਛੇ ਸਿੱਧਾ ਬਿਕਰਮ ਮਜੀਠੀਆ ਦਾ ਨਾਂ ਲਿਆ ਹੈ।

 

Check Also

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਗੋਸਾਈਂ ਦੇ ਕਤਲ ਮਾਮਲੇ ‘ਤੇ ਕੈਪਟਨ ਅਮਰਿੰਦਰ ਨਾਲ ਕੀਤੀ ਗੱਲਬਾਤ

ਕਤਲ ਮਾਮਲੇ ਦੀ ਜਾਂਚ ਜਲਦੀ ਕਰਵਾਉਣ ਲਈ ਕਿਹਾ ਫਿਰੋਜ਼ਪੁਰ/ਬਿਊਰੋ ਨਿਊਜ਼ ਲੁਧਿਆਣਾ ਵਿਚ ਆਰਐਸਐਸ ਦੇ ਸੀਨੀਅਰ …