Home / ਰੈਗੂਲਰ ਕਾਲਮ / ਨਿਜ਼ੀ ਹੈਲਥ ਅਤੇ ਡੈਂਟਲ ਪਲਾਨਾਂ ਦੀ ਕਵਰੇਜ਼

ਨਿਜ਼ੀ ਹੈਲਥ ਅਤੇ ਡੈਂਟਲ ਪਲਾਨਾਂ ਦੀ ਕਵਰੇਜ਼

ਚਰਨ ਸਿੰਘ ਰਾਏ416-400-9997
ਕੈਨੇਡਾ ਸਰਕਾਰ ਵਲੋਂ ਆਪਣੇ ਨਿਵਾਸੀਆਂ ਨੂੰ ਸਰਕਾਰੀ ਹੈਲਥ ਇੰਸ਼ੋਰੈਂਸ ਦੀ ਕਵਰੇਜ ਮਿਲਦੀ ਹੈੇ ਅਤੇ ਹੈਲਥ-ਕਾਰਡ ਦੇ ਰਾਹੀਂ ਮੁਢਲੀਆਂ ਸਿਹਤ ਸੇਵਾਵਾਂ ਮੁਫੱਤ ਦਿੱਤੀਆਂ ਜਾਂਦੀਆਂ ਹਨ ਪਰ ਹੇਠ ਲਿਖੀਆ ਸੇਵਾਵਾਂ ਕਵਰ ਨਹੀਂ ਹੁੰਦੀਆਂ ਜਿਵੇਂ1.ਡਾਕਟਰ ਵਲੋਂ ਲਿਖੀਆਂ ਦਵਾਈਆਂ,ਦੰਦਾਂ ਅਤੇ ਅੱਖਾਂ ਦੀ ਚੈਕ-ਅੱਪ ਅਤੇ ਇਲਾਜ,ਮੈਡੀਕਲ ਸਪੈਸ਼ਲਿਸਟ ਵਲੋਂ ਸੇਵਾਵਾਂ,ਹੋਮ ਕੇਅਰ ਅਤੇ ਨਰਸਾਂ ਦੇ ਖਰਚੇ,ਮੈਡੀਕਲ ਸਮੱਗਰੀ ਅਤੇ ਔਜਾਰਾਂ ਦੇ ਖਰਚੇ,ਸੁਣਨ ਵਾਲੀਆਂ ਮਸ਼ੀਨਾਂ ਦੇ ਖਰਚੇ ਦੀ ਕਵਰੇਜ ਨਹੀਂ ਹੁੰਦੀ । ਇਨ੍ਹਾਂ ਵਿਚੋਂ ਕੁਝ ਕੁ ਸਹੂਲਤਾਂ ਸੀਨੀਅਰਾਂ ਨੂੰ ਮਿਲਦੀਆਂ ਵੀ ਹਨ। ਇਹ ਸਾਰੇ ਖਰਚੇ ਆਪ ਕਰਨੇ ਪੈਂਦੇ ਹਨ। ਸਰਕਾਰ ਵਲੋਂ ਦਿਨ-ਬਦਿਨ ਇਹ ਸਹੂਲਤਾਂ ਅਤੇ ਲਾਭ ਘਟਾਏ ਜਾ ਰਹੇ ਹਨ।
ਕੋਈ ਵੀ ਬਿਮਾਰ ਹੋਣਾ ਪਸੰਦ ਨਹੀਂ ਕਰਦਾ ਪਰ ਜੇ ਅਚਨਚੇਤ ਐਕਸੀਡੈਂਟ ਜਾਂ ਬਿਮਾਰੀ ਆ ਜਾਵੇ ਤਾਂ ਸਾਰੇ ਪਰਿਵਾਰ ਦੀ ਬੱਚਤ ਉਸ ਦੇ ਇਲਾਜ ਵਿਚ ਖਰਚ ਹੋ ਜਾਂਦੀ ਹੈ। ਇਸ ਕਰਕੇ ਆਪਣੀ ਨਿਜੀ ਹੈਲਥ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। ਉਨਟਾਰੀਓ ਵਿਚ ਅੱਜ 9 ਮਿਲੀਅਨ ਵਿਅਕਤੀਆਂ ਕੋਲ ਆਪਣੀ ਨਿਜੀ ਹੈਲਥ ਇੰਸ਼ੋਰੈਂਸ ਹੈ।
1. ਜੇ ਤੁਸ਼ੀ ਆਪਣੇ ਕੰਮ ਤੇ ਗਰੁਪ ਹੈਲਥ ਪਲਾਨ ਰਾਹੀਂ ਕਵਰ ਨਹੀਂ ਹੋ। ਜਾਂ ਜੇ ਤੁਹਾਡੀ ਗਰੁਪ ਪਲੈਨ ਖਤਮ ਹੋ ਰਹੀ ਹੈ ਜਾਂ ਤੁਸੀਂ ਆਪ ਛੱਡ ਰਹੇ ਹੋ ਤਾਂ ਬਿਨਾਂ ਕੋਈ ਮੈਡੀਕਲ ਸਵਾਲਾਂ ਦੇ ਇਹ ਕਵਰੇਜ 60 ਦਿਨ ਦੇ ਵਿਚ -ਵਿਚ ਲੈ ਸਕਦੇ ਹੋ।
2.ਜੇ ਤੁਸੀਂ ਸੈਲਫ-ਇੰਪਲਾਇਡ ਹੋ ਅਤੇ ਆਪਣੇ ਬਿਜਨਸ ਦੇ ਆਪ ਹੀ ਨੌਕਰ ਹੋ ਤਾਂ ਇਹ ਵਾਧੂ ਹੈਲਥ ਇੰਸ਼ੋਰੈਂਸ ਪਲਾਨ ਆਪਣਾ ਖਰਚਾ ਆਪ ਹੀ ਪੂਰਾ ਕਰ ਦਿੰਦੀ ਹੈ ਕਿਉਂਕਿ ਇਸ ਵਿਚ ਦਿੱਤਾ ਗਿਆ ਪ੍ਰੀਮੀਅਮ ਟੈਕਸ-ਡਡੱਕਟੀਵਲ ਅਤੇ ਮਿਲਣ ਵਾਲਾ ਲਾਭ ਵੀ ਟੈਕਸ ਫਰੀ ਹੋ ਸਕਦਾ ਹੈ।
3.ਜੇ ਤੁਸੀਂ ਰਿਟਾਇਰ ਹੋ ਰਹੇ ਹੋ ਤਾਂ ਕੰਮ ਵਾਲੀ ਕਵਰੇਜ ਹੁੰਣ ਤੁਹਾਨੂੰ ਨਹੀਂ ਮਿਲੇਗੀ।
4.ਜੇ ਤੁਹਾਨੂੰ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਪੈਸ਼ਲ ਲੋੜ ਵਾਲੀ ਕਵਰੇਜ ਦੀ ਲੋੜ ਹੈ ਜਿਹੜੀ ਕੰਮ ਤੇ ਜਾਂ ਗਰੁਪ-ਪਲਾਨ ਵਿਚ ਕਵਰ ਨਹੀਂ ਹੈ । ਫੈਮਲੀ ਕਵਰੇਜ ਵਿਚ ਅਸੀਂ ਆਪ,ਸਪਾਊਜ ਅਤੇ ਬੱਚੇ ਵੀ ਕਵਰ ਹੁੰਦੇ ਹਨ।ਇਨ੍ਹਾਂ ਪਲਾਨਾਂ ਸਬੰਧੀ ਹੋਰ ਜਾਣਕਾਰੀ
1.ਇਹ ਸਾਰੇ ਪਲਾਨ ਇਕੋ-ਜਹੇ ਨਹੀਂ ਹੁੰਦੇ ਇਸ ਲਈ ਇਨ੍ਹਾਂ ਦੀ ਆਪਸ ਵਿਚ ਤੁਲਨਾਂ ਕਰਨ ਸਬੰਧੀ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ।
1.ਪਲਾਨ ਲੈਣ ਦੇ ਯੋਗ ਹੋਣਾ-ਅਸੀਂ ਹਰ ਇਕ ਹੀ ਪਲਾਨ ਲੈਣ ਦੇ ਯੋਗ ਨਹੀਂ ਹੋ ਸਕਦੇ ਕਿਉਂਕਿ ਕਈ ਪਲਾਨ ਮਿਲਣ ਦੀ ਗਰੰਟੀ ਹੁੰਦੀ ਹੈ ਅਤੇ ਪਰ ਕਈ ਸਾਡੀ ਮੈਡੀਕਲ ਹਿਸਟਰੀ ਵੀ ਪੁਛਦੇ ਹਨ।
2.ਬਹੁਤ ਘੱਟ ਪਲਾਨ 100% ਖਰਚਾ ਕਵਰ ਕਰਦੇ ਹਨ। ਆਮ ਤੌਰ ਤੇ ਇਹ ਕੁਲ ਖਰਚੇ ਦੀ ਪਰਸੈਂਟ ਦੇ ਹਿਸਾਬ ਨਾਲ 70 ਤੋਂ 90% ਤੱਕ ਹੀ ਕਵਰ ਹੁੰਦਾ ਹੈ ਜਿਹੜਾ ਕਿ ਹਰ ਕੰਪਨੀ ਦਾ ਵੱਖੋ-ਵੱਖ ਹੁੰਦਾ ਹੈ ਅਤੇ ਇਸ ਤਰੀਕੇ ਨਾਲ ਹੀ ਪ੍ਰੀਮੀਅਮ ਫਿਕਸ ਹੁੰਦਾ ਹੈ।
3.ਇਨਾਂ ਪਲਾਨਾਂ ਵਿਚ ਡਡੱਕਟੀਵਲ ਵੀ ਹੁੰਦਾ ਹੈ। ਇਹ ਉਹ ਰਕਮ ਹੁੰਦੀ ਹੈ ਜੋ ਅਸੀਂ ਆਪਣੀ ਜੇਬ ਵਿਚੋਂ ਖਰਚ ਕਰਨੀ ਹੁੰਦੀ ਹੈ ਅਤੇ ਇਸ ਤੋਂ ਇਲਾਵਾ ਕੋ-ਪੇਮੈਂਟ ਜਾਂ ਕੋ-ਇੰਸ਼ੋਰੈਂਸ ਦੇ ਤੌਰ ਤੇ ਹਰ ਦਵਾਈ ਜਾਂ ਡਾਕਟਰੀ ਸੇਵਾ ਦਾ ਕੁਝ ਹਿਸਾ ਵੀ ਸਾਨੂੰ ਆਪ ਦੇਣਾ ਪੇਂਦਾ ਹੈ। ਜੇ ਅਸੀਂ ਇਹ ਹਿਸਾ ਵੱਧ ਦਿੰਦੇ ਹਾਂ ਤਾਂ ਪ੍ਰੀਮੀਅਮ ਘੱਟ ਹੋਵੇਗਾ ਨਹੀਂ ਤਾਂ ਵੱਧ।
4.ਹਰ ਇਕ ਪਲਾਨ ਵਿਚ ਸਾਲ ਭਰ ਵਾਸਤੇ ਹਰ ਡਾਕਟਰੀ ਸੇਵਾ ਜਾਂ ਦਵਾਈਆਂ ਦੀ ਪੇਮੈਂਟ ਕਰਨ ਦੀ ਵੱਧ ਤੋਂ ਵੱਧ ਹੱਦ ਵੀ ਹੁੰਦੀ ਹੈ ਅਤੇ ਸਾਨੂੰ ਪਲਾਨ ਦੀ ਚੋਣ ਕਰਨ ਵੇਲੇ ਦੇਖਣਾ ਪੈਂਦਾ ਹੈ ਕਿ ਸਾਨੂੰ ਜਾਂ ਸਾਡੇ ਪਰਿਵਾਰ ਨੂੰ ਕਿੰਨੀਂ ਲਿਮਟ ਵਾਲੀ ਪਲਾਨ ਦੀ ਲੋੜ ਹੈ ਜੋ ਸਾਡੀਆਂ ਸਾਲ ਭਰ ਦੀਆਂ ਡਾਕਟਰੀ ਸੇਵਾਵਾਂ ਅਤੇ ਦਵਾਈਆਂ ਦੇ ਖਰਚੇ ਪੂਰੇ ਕਰੇ।
ਆਮ ਤੌਰ ਤੇ ਹਰ ਕੰਪਨੀ ਦੇ ਹੇਠ ਲਿਖੇ ਤਿੰਨ ਤਰਾਂ ਦੇ ਪਲਾਨ ਹੁੰਦੇ ਹਨ।
1.ਬੇਸਿਕ ਪਲਾਨ : ਇਸ ਪਲਾਨ ਵਿਚ ਦਵਾਈਆਂ ਦੇ ਖਰਚੇ 80% ਤੱਕ ਕਵਰ ਹੁੰਦੇ ਹਨ ਅਤੇ ਸਾਲਾਨਾ ਹੱਦ 1000 ਡਾਲਰ ਪਰ ਵਿਅਕਤੀ ਹੁੰਦੀ ਹੈ।
2-ਇੰਨਹਾਂਸਡ ਹੈਲਥ ਪਲਾਨ : ਇਸ ਪਲਾਨ ਵਿਚ ਦਵਾਈਆਂ ਦੇ ਖਰਚੇ 90% ਤੱਕ ਮਿਲਦੇ ਹਨ ਅਤੇ ਖਰਚੇ ਦੀ ਹੱਦ 2000 ਤੱਕ ਹੋ ਜਾਂਦੀ ਹੈ।
3.ਕੰਪਰੀਹੈਂਨਸਿਵ ਜਾਂ ਪੂਰਨ ਹੈਲਥ ਪਲਾਨ:ਇਸ ਪਲਾਨ ਵਿਚ ਵੱਧ ਤੋਂ ਵੱਧ ਕਵਰੇਜ ਹੁੰਦੀ ਹੈ ਅਤੇ 90% ਤੱਕ ਦਵਾਈਆਂ ਦੇ ਖਰਚੇ 3500 ਡਾਲਰ ਤੱਕ ਲਏ ਜਾ ਸਕਦੇ ਹਨ। ਇਸ ਵਿਚ ਅੱਖਾਂ ਚੈਕ ਕਰਵਾਉਣ ਦੇ ਖਰਚੇ ਅਤੇ ਐਨਕਾਂ ਦੇ ਖਰਚੇ ਵੀ ਮਿਲਦੇ ਹਨ।
4.ਦੰਦਾਂ ਦੀ ਸੰਭਾਲ ਦੇ ਖਰਚੇ ਵੀ 80% ਤੱਕ ਕਵਰ ਹੁੰਦੇ ਹਨ ਅਤੇ ਇਹ 750 ਤੋਂ 1200 ਡਾਲਰ ਤੱਕ ਕਲੇਮ ਕੀਤੇ ਜਾ ਸਕਦੇ ਹਨ।
5 ਹੇਠ ਲਿਖੀਆਂ.ਹੈਲਥ ਸੇਵਾਵਾਂ ਵੀ ਮਿਲਦੀਆਂ ਹਨ ਜਿਹਨਾਂ ਦੇ ਪੂਰੇ ਦੇ ਪੂਰੇ ਖਰਚੇ ਕਲੇਮ ਹੁੰਦੇ ਹਨ ਭਾਵ ਇੰਨਾਂ ਵਿਚ ਕੋਈ ਡਡੱਕਟੀਵਲ ਅਤੇ ਕੋਈ ਕੋ-ਪੇਮੈਂਟ ਸੀ ਸ਼ਰਤ ਨਹੀਂ ਹੁੰਦੀ।ਜਿਵੇਂ ਐਂਬੂਲੈਂਸ ਸੇਵਾਵਾਂ,ਸੁਣਨ ਵਾਲੇ ਯੰਤਰ,ਪੈਰਾਮੈਡੀਕਲ ਸਰਵਿਸ ਅਤੇ ਵੀਲ-ਚੇਅਰ ਦੇ ਖਰਚੇ ਕਵਰ ਹੁੰਦੇ ਹਨ। ਐਕਸੀਡੈਂਟ ਵਿਚ ਦੰਦਾਂ ਤੇ ਸੱਟ ਲੱਗਣ ਤੇ 10000 ਤੱਕ ਕਵਰ ਹੈ ਅਤੇ ਰਜਿਸਟਰਡ ਨਰਸਾਂ ਦੇ ਖਰਚੇ ਵੀ 10000 ਤੱਕ ਕਵਰ ਹੋ ਸਕਦੇ ਹਨ।
ਅਸੀਂ ਆਪਣੀ ਲੋੜ ਅਨੁਸਾਰ ਕਵਰੇਜ ਦੀ ਚੋਣ ਕਰਕੇ ਆਪਣੀ ਮਰਜੀ ਨਾਲ ਕਵਰੇਜ ਘਟਾ ਜਾਂ ਵਧਾ ਸਕਦੇ ਹਾਂ। ਇਕ 40 ਸਾਲ ਦਾ ਵਿਅਕਤੀ ਹੈਲਥ ਅਤੇ ਡਰੱਗ ਕਵਰੇਜ 60 ਡਾਲਰ ਪ੍ਰਤੀ ਮਹੀਨਾਂ ਖਰਚਕੇ ਲੈ ਸਕਦਾ ਹੈ।
ਕਈ ਵਾਰ ਇਕ ਢੁਕਵੇਂ ਪਲਾਨ ਦੀ ਚੋਣ ਕਰਨੀ ਔਖੀ ਹੋ ਜਾਂਦੀ ਹੈ ਇਸ ਕਰਕੇ ਹੀ ਮੈਂ ਇਕ ਬਹੁਤ ਹੀ ਸਰਲ ਭਾਸਾ ਵਿਚ ਇਨ੍ਹਾਂ ਪਲਾਨਾਂ ਦੀ ਵਿਆਖਿਆ ਕਰਨ ਦੀ ਕੋਸਿਸ ਕੀਤੀ ਹੈ ਤਾਂਕਿ ਹਰ ਵਿਅਕਤੀ ਆਪਣੀ ਪਾਲਿਸੀ ਆਪ ਪੜਕੇ ਜਾਣ ਸਕੇ ਕਿ ਇਸ ਪਾਲਿਸੀ ਵਿਚ ਕੀ ਕੀ ਕਵਰ ਹੈ ਅਤੇ ਕੀ ਸਰਤਾਂ ਜਾਂ ਬੰਦਸ਼ਾਂ ਹਨ ਅਤੇ ਇਹ ਕਵਰੇਜ ਲੋੜ ਅਨੁਸਾਰ ਪੂਰੀ ਹੈ ਕਿ ਨਹੀਂ।
ਇਸ ਪਾਲਿਸੀ ਬਾਰੇ ਹੋਰ ਜਾਣਕਾਰੀ ਲੈਣ ਲਈ ਜਾਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਸੇਵਾਵਾਂ ਇਕੋ ਹੀ ਜਗਾ ਤੋਂ ਲੈਣ ਵਾਸਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ। ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ ਚਾਰ ਲੱਖ ਤੋਂ ਉਪਰ ਘਰ ਹੈ ਤਾਂ ਵੀ ਮੈਂ ਤੁਹਾਨੂੰ ਬਹੁਤ ਹੀ ਵਧੀਆ ਰੇਟ ਦੇ ਸਕਦਾ ਹਾਂ ਅਤੇ ਜੇ ਨਵੇਂ ਡਰਾਈਵਰਾਂ ਦੀ ਇਕ ਸਾਲ ਪੂਰਾ ਹੋਣ ਤੇ ਵੀ ਕਾਰ ਇੰਸੋਰੈਂਸ ਘੱਟੀ ਨਹੀਂ ਤਾਂ ਤੁਸੀਂ ਮੈਨੂੰ 416-400-9997 ਤੇ ਕਾਲ ਕਰ ਸਕਦੇ ਹੋ।

Check Also

ਪ੍ਰਸਿੱਧ ਲੇਖਕਾਂ ਤੇ ਕਲਾਕਾਰਾਂ ਨੂੰ ਜਨਮਦਿਨ ਮੌਕੇ ਕੀਤਾ ਗਿਆ ਚੇਤੇ

ਬੋਲ ਬਾਵਾ ਬੋਲ ਨਿੰਦਰਘੁਗਿਆਣਵੀ, 94174-21700 ਸਭਿਆਚਾਰਕਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀਅਗਵਾਈਵਿਚ ਪੰਜਾਬ ਕਲਾਪਰਿਸ਼ਦ ਪੰਜਾਬ …