Breaking News
Home / ਭਾਰਤ / ਰਾਮ ਰਹੀਮ ਦੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਸੀ ਹਨੀਪ੍ਰੀਤ

ਰਾਮ ਰਹੀਮ ਦੇ ਬੱਚੇ ਦੀ ਮਾਂ ਬਣਨਾ ਚਾਹੁੰਦੀ ਸੀ ਹਨੀਪ੍ਰੀਤ

ਡੇਰੇ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਤੂਰ ਨੇ ਕੀਤਾ ਖੁਲਾਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਡੇਰਾ ਸਿਰਸਾ ਵਿਚ ਰਾਮ ਰਹੀਮ ਦੀਆਂ ਹੈਰਾਨ ਕਰਨ ਵਾਲੀਆਂ ਕਹਾਣੀਆਂ ਅਜੇ ਤੱਕ ਆ ਹੀ ਰਹੀਆਂ ਹਨ। ਹੁਣ ਜੋ ਗੱਲ ਸਾਹਮਣੇ ਆਈ ਹੈ ਉਹ ਪਹਿਲਾਂ ਦੀਆਂ ਸਾਰੀਆਂ ਕਹਾਣੀਆਂ ਤੋਂ ਵੱਖ ਤਰ੍ਹਾਂ ਦੀ ਹੈ। ਡੇਰੇ ਦੇ ਸਾਬਕਾ ਸਾਧੂ ਗੁਰਦਾਸ ਸਿੰਘ ਤੂਰ ਨੇ ਖੁਲਾਸਾ ਕੀਤਾ ਕਿ ਰਾਮ ਰਹੀਮ ਹਨੀਪ੍ਰੀਤ ਕੋਲੋਂ ਇਕ ਬੱਚਾ ਚਾਹੁੰਦਾ ਸੀ, ਜਿਸ ਨੂੰ ਅੱਗੇ ਜਾ ਕੇ ਉਹ ਡੇਰੇ ਦਾ ਉਤਰਾਧਿਕਾਰੀ ਬਣਾ ਸਕੇ। ਗੁਰਦਾਸ ਤੂਰ ਨੇ ਕਿਹਾ ਕਿ ਇਹ ਸਕੀਮ ਹਨੀਪ੍ਰੀਤ ਦੀ ਵੀ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਕੋਈ ਡੇਰੇ ਦਾ ਉਤਰਾਧਿਕਾਰੀ ਬਣੇ। ਤੂਰ ਨੇ ਕਿਹਾ ਕਿ ਰਾਮ ਰਹੀਮ ਇਸ ਲਈ ਤਕਰੀਬਨ ਸਹਿਮਤ ਹੀ ਸੀ। ਦੂਜੇ ਪਾਸੇ ਹਨੀਪ੍ਰੀਤ ਦੇ ਪਹਿਲਾਂ ਵਾਲੇ ਪਤੀ ਵਿਸ਼ਵਾਸ ਗੁਪਤਾ ਨੇ ਵੀ ਕਿਹਾ ਸੀ ਕਿ ਹਨੀਪ੍ਰੀਤ 24 ਘੰਟਿਆਂ ਵਿਚੋਂ 23 ਘੰਟੇ ਰਾਮ ਰਹੀਮ ਨਾਲ ਹੀ ਰਹਿੰਦੀ ਹੈ।

Check Also

ਡੇਰਾ ਮੁਖੀ ਨੂੰ ਮਾਫੀ ਦੇਣ ਦੇ ਮਾਮਲੇ ‘ਚ ਘਿਰੇ ਅਕਸ਼ੇ ਕੁਮਾਰ ਨੇ ਤੋੜੀ ਚੁੱਪ

ਕਿਹਾ – ਮੈਂ ਕਦੇ ਕਿਸੇ ਰਾਮ ਰਹੀਮ ਨੂੰ ਮਿਲਿਆ ਹੀ ਨਹੀਂ ਮੁੰਬਈ/ਬਿਊਰੋ ਨਿਊਜ਼ ਬੇਅਦਬੀ ਮਾਮਲਿਆਂ …