Breaking News
Home / ਪੰਜਾਬ / ਹਨੀਪ੍ਰੀਤ ਦਾ ਡਰਾਈਵਰ ਪ੍ਰਦੀਪ ਰਾਜਸਥਾਨ ਤੋਂ ਗ੍ਰਿਫਤਾਰ

ਹਨੀਪ੍ਰੀਤ ਦਾ ਡਰਾਈਵਰ ਪ੍ਰਦੀਪ ਰਾਜਸਥਾਨ ਤੋਂ ਗ੍ਰਿਫਤਾਰ

ਖੁੱਲ੍ਹ ਸਕਦੇ ਹਨ ਕਈ ਰਾਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਉਸਦੀ ਚਹੇਤੀ ਹਨੀਪ੍ਰੀਤ ਨੂੰ ਪੁਲਿਸ ਲੱਭ ਰਹੀ ਹੈ। ਇਸ ਵਿਚਕਾਰ ਹਰਿਆਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਹਨੀਪ੍ਰੀਤ ਦੇ ਵਿਸ਼ਵਾਸ ਪਾਤਰ ਡਰਾਈਵਰ ਪ੍ਰਦੀਪ ਨੂੰ ਰਾਜਸਥਾਨ ਦੇ ਲਕਸ਼ਮਣਗੜ੍ਹ ਇਲਾਕੇ ਵਿਚੋਂ ਗ੍ਰਿਫਤਾਰ ਕਰ ਲਿਆ ਹੈ। ਗੁਰਮੀਤ ਰਾਮ ਰਹੀਮ ਦੀ ਸਭ ਤੋਂ ਖਾਸ ਰਹੀ ਹਨੀਪ੍ਰੀਤ ਨੂੰ ਲੱਭਣ ਵਿਚ ਹਾਲੇ ਤੱਕ ਹਰਿਆਣਾ ਪੁਲਿਸ ਨਾਕਾਮ ਰਹੀ ਹੈ। ਪ੍ਰਦੀਪ ਦੀ ਗ੍ਰਿਫਤਾਰੀ ਦੀ ਪੁਸ਼ਟੀ ਹਰਿਆਣਾ ਦੇ ਡੀਜੀਪੀ ਨੇ ਵੀ ਕੀਤੀ ਹੈ। ਪੁਲਿਸ ਨੂੰ ਉਮੀਦ ਹੈ ਕਿ ਹੁਣ ਹਨੀਪ੍ਰੀਤ ਵਾਲੇ ਕੋਈ ਸੁਰਾਗ ਮਿਲ ਸਕਦਾ ਹੈ ਅਤੇ ਨਾਲ ਹੀ ਨੇਪਾਲ ਦੇ ਬਾਰਡਰ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

 

Check Also

ਮੁੰਬਈ-ਪਟਨਾ-ਅੰਮ੍ਰਿਤਸਰ ਉਡਾਣ ਵੀ 27 ਸਤੰਬਰ ਤੋਂ ਹੋਵੇਗੀ ਸ਼ੁਰੂ

ਹਰਦੀਪ ਪੁਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ …