Breaking News
Home / ਪੰਜਾਬ / ਰਾਮ ਰਹੀਮ ਦਾ ਡਰਾਈਵਰ ਅਤੇ ਆਈ.ਟੀ. ਹੈਡ ਗ੍ਰਿਫਤਾਰ

ਰਾਮ ਰਹੀਮ ਦਾ ਡਰਾਈਵਰ ਅਤੇ ਆਈ.ਟੀ. ਹੈਡ ਗ੍ਰਿਫਤਾਰ

5 ਹਜ਼ਾਰ ਸੀਸੀ ਟੀਵੀ ਕੈਮਰਿਆਂ ਦੀ ਰਿਕਾਰਡਿੰਗ ਵਾਲੀ ਹਾਰਡ ਡਿਸਕ ਬਰਾਮਦ
ਚੰਡੀਗੜ੍ਹ/ਬਿਊਰੋ ਨਿਊਜ਼
ਬਲਾਤਕਾਰ ਦੇ ਕੇਸ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨ ਵਾਲਾ ਸਬੂਤ ਪੁਲਿਸ ਦੇ ਹੱਥ ਲੱਗ ਗਿਆ ਹੈ। ਪੁਲਿਸ ਨੇ ਡੇਰਾ ਸਿਰਸਾ ਵਿਚ ਲੱਗੇ 5 ਹਜ਼ਾਰ ਸੀਸੀ ਟੀਵੀ ਕੈਮਰਿਆਂ ਨੂੰ ਰਿਕਾਰਡ ਕਰਨ ਵਾਲੀ ਹਾਰਡ ਡਿਸਕ ਨੂੰ ਬਰਾਮਦ ਕਰ ਲਿਆ ਹੈ। ਇਹ ਹਾਰਡ ਡਿਸਕ ਡੇਰੇ ਤੋਂ ਦੂਰ ਇਕ ਖੇਤ ਵਿਚ ਬਣੀ ਟਾਇਲਟ ਵਿਚੋਂ ਬਰਾਮਦ ਹੋਈ ਹੈ। ਇਸੇ ਦੌਰਾਨ ਡੇਰੇ ਦੇ ਆਈ.ਟੀ. ਹੈਡ ਵਿਨੀਤ ਅਤੇ ਡਰਾਈਵਰ ਹਰਮੇਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਉਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਹਰਿਆਣਾ ਦੇ ਡੀਜੀਪੀ ਬੀਐਸ ਸੰਧੂ ਨੇ ਦੱਸਿਆ ਕਿ 25 ਅਗਸਤ ਨੂੰ ਰਾਮ ਰਹੀਮ ਨਾਲ ਪੰਚਕੂਲਾ ਤੱਕ ਪਹੁੰਚੀਆਂ ਕਰੀਬ 170 ਗੱਡੀਆਂ ਵਿਚੋਂ ਪੁਲਿਸ ਨੇ 65 ਗੱਡੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

 

Check Also

ਸਕੂਲ ਬੋਰਡਾਂ ਦੇ ਸਿਲੇਬਸ ਦੀਆਂ ਪਾਠ ਪੁਸਤਕਾਂ ਦੀ ਜਾਂਚ ਲਈ ਐਸਜੀਪੀਸੀ ਨੇ ਬਣਾਈ ਸਬ ਕਮੇਟੀ

ਕਮੇਟੀ ਦੀ ਅਗਵਾਈ ਕਰਨਗੇ ਡਾ. ਤੇਜਿੰਦਰ ਕੌਰ ਧਾਲੀਵਾਲ ਅੰਮ੍ਰਿਤਸਰ : ਪੰਜਾਬ ਸਕੂਲ ਸਿੱਖਿਆ ਬੋਰਡ ਦੀ …