Breaking News
Home / ਪੰਜਾਬ / ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫਤਾਰ ਐੱਸ.ਐੱਚ.ਓ. ਦੇ ਘਰ ਦੀ ਹੋਈ ਤਲਾਸ਼ੀ

ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫਤਾਰ ਐੱਸ.ਐੱਚ.ਓ. ਦੇ ਘਰ ਦੀ ਹੋਈ ਤਲਾਸ਼ੀ

ਨਸ਼ੀਲੇ ਪਦਾਰਥ ਹੋਏ ਬਰਾਮਦ, ਨਸ਼ਾ ਤਸਕਰਾਂ ਨਾਲ ਸਬੰਧ ਹੋਣ ਦਾ ਸ਼ੱਕ
ਜਲਾਲਾਬਾਦ/ਬਿਊਰੋ ਨਿਊਜ਼
ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਐੱਸ. ਐੱਚ. ਓ. ਸਾਹਿਬ ਸਿੰਘ ਦੇ ਅਸਥਾਈ ਘਰ ਵਿਚ ਤਲਾਸ਼ੀ ਦੌਰਾਨ ਸੰਥੈਟਿਕ ਨਸ਼ੇ ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਦੀ ਟੀਮ ਨੇ ਐੱਸਐੱਚਓ ਸਾਹਿਬ ਸਿੰਘ ਦੀ ਕਿਰਾਏ ਵਾਲੀ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਤਾਂ ਮੌਕੇ ‘ਤੇ ਸ਼ਰਾਬ, ਨਸ਼ੀਲੀ ਗੋਲੀਆਂ, ਪਾਊਡਰ, ਮੋਬਾਇਲ ਅਤੇ ਪੋਸਤ ਵੀ ਬਰਾਮਦ ਕੀਤੇ ਗਏ । ਸਾਹਿਬ ਸਿੰਘ ਦੇ ਅਸਥਾਈ ਘਰ ਵਿਚੋਂ ‘ਚ ਤਲਾਸ਼ੀ ਦੌਰਾਨ 6 ਬੋਤਲਾਂ ਅੰਗਰੇਜ਼ੀ ਸ਼ਰਾਬ, ਅੱਧਾ ਕਿੱਲੋ ਚੂਰਾ ਪੋਸਤ, ਨਸ਼ੀਲੀਆਂ ਗੋਲੀਆਂ, ਚਿੱਟਾ ਪਾਊਡਰ, 15 ਮੋਬਾਇਲ ਮਿਲੇ ਹਨ। ਐਸਐਚਓ ਕੋਲੋਂ ਅਜਿਹਾ ਸਮਾਨ ਮਿਲਣਾ ਉਸਦੇ ਨਸ਼ਾ ਤਸਕਰਾਂ ਨਾਲ ਤਾਰ ਜੁੜੇ ਹੋਣ ਦੇ ਸੰਕੇਤ ਵੀ ਦਿੰਦਾ ਹੈ ।

Check Also

ਕੈਪਟਨ ਨੇ ਬਾਦਲਾਂ ਨੂੰ ਪੂਰੀ ਸੁਰੱਖਿਆ ਦੇਣ ਦਿੱਤਾ ਭਰੋਸਾ

ਬੁੱਢੇ ਨਾਲੇ ਦੀ ਸਫਾਈ ਲਈ ਬਣੇਗੀ ਟਾਸਕ ਫੋਰਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ …