Home / ਪੰਜਾਬ / ਡੇਰਾ ਸਿਰਸਾ ਵਿਚੋਂ ਲਖਨਊ ਭੇਜੀਆਂ ਲਾਸ਼ਾਂ ਦਾ ਮਾਮਲਾ ਗਰਮਾਇਆ

ਡੇਰਾ ਸਿਰਸਾ ਵਿਚੋਂ ਲਖਨਊ ਭੇਜੀਆਂ ਲਾਸ਼ਾਂ ਦਾ ਮਾਮਲਾ ਗਰਮਾਇਆ

ਮਾਮਲੇ ਦੀ ਜਾਂਚ ਕੇਂਦਰ ਦੀ ਸਿਹਤ ਟੀਮ ਕਰੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਮੁਖੀ ਰਾਮ ਰਹੀਮ ਸਿੰਘ ਦੇ ਡੇਰੇ ਵਿਚੋਂ ਲਾਸ਼ਾਂ ਨੂੰ ਲਖਨਊ ਦੇ ਕਿਸੇ ਪ੍ਰਾਈਵੇਟ ਮੈਡੀਕਲ ਕਾਲਜ ਭੇਜਣ ਦੇ ਮਾਮਲੇ ਵਿਚ ਹੁਣ ਕੇਂਦਰ ਦੀ ਸਿਹਤ ਟੀਮ ਜਾਂਚ ਕਰੇਗੀ। ਇਸ ਲਈ ਕੇਂਦਰੀ ਸਿਹਤ ਵਿਭਾਗ ਨੇ ਜਾਂਚ ਟੀਮ ਦਾ ਗਠਨ ਕਰ ਦਿੱਤਾ ਹੈ। ਇਹ ਜਾਣਕਾਰੀ ਕੇਂਦਰੀ ਰਾਜ ਸਿਹਤ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਲੰਘੇ ਕੱਲ੍ਹ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਡੇਰੇ ਵਿਚੋਂ 15 ਲਾਸ਼ਾਂ ਨੂੰ ਲਖਨਊ ਦੇ ਕਿਸੇ ਪ੍ਰਾਈਵੇਟ ਮੈਡੀਕਲ ਕਾਲਜ ਵਿਚ ਭੇਜਿਆ ਗਿਆ ਸੀ, ਜਿਸ ਦਾ ਰਿਕਾਰਡ ਵੀ ਸਹੀ ਤਰੀਕੇ ਨਾਲ ਨਹੀਂ ਰੱਖਿਆ ਗਿਆ ਸੀ। ਲਾਸ਼ਾਂ ਨੂੰ ਮੈਡੀਕਲ ਕਾਲਜ ਵਿਚ ਭੇਜਣ ਦੇ ਮਾਮਲੇ ਨੂੰ ਲੈ ਕੇ ਹੁਣ ਕੇਂਦਰੀ ਸਿਹਤ ਵਿਭਾਗ ਵੀ ਗੰਭੀਰ ਹੋ ਗਿਆ ਹੈ। ਅਸ਼ਵਨੀ ਕੁਮਾਰ ਚੌਬੇ ਨੇ ਕਿਹਾ ਕਿ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਜਾਂਚ ਦੀ ਰਿਪੋਰਟ ਆ ਜਾਵੇਗੀ।

 

Check Also

ਚੰਡੀਗੜ੍ਹ ਵਿਚ ਅਕਾਲੀਆਂ ‘ਤੇ ਹੋਇਆ ਲਾਠੀਚਾਰਜ

ਅਕਾਲੀਆਂ ਨੇ ਵੀ ਪੁਲਿਸ ‘ਤੇ ਚਲਾਏ ਪੱਥਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ …