Home / ਦੁਨੀਆ / ਰੋਹਤਕ ਜੇਲ੍ਹ ‘ਚੋਂ ਜ਼ਮਾਨਤ ‘ਤੇ ਆਏ ਇਕ ਕੈਦੀ ਨੇ ਦੱਸਿਆ ਰਾਮ ਰਹੀਮ ਦਾ ਹਾਲ

ਰੋਹਤਕ ਜੇਲ੍ਹ ‘ਚੋਂ ਜ਼ਮਾਨਤ ‘ਤੇ ਆਏ ਇਕ ਕੈਦੀ ਨੇ ਦੱਸਿਆ ਰਾਮ ਰਹੀਮ ਦਾ ਹਾਲ

ਰਾਮ ਰਹੀਮ ਬਹੁਤ ਬੇਚੈਨ ਅਤੇ ਖਾਣਾ ਵੀ ਕੀਤਾ ਘੱਟ
ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਜ਼ਮਾਨਤ ‘ਤੇ ਆਏ ਡਾ. ਸਵਦੇਸ਼ ਕਿਰਾੜ ਨੇ ਬਲਾਤਕਾਰੀ ਗੁਰਮੀਤ ਰਾਮ ਰਹੀਮ ਬਾਰੇ ਅੱਖੀਂ ਦੇਖਿਆ ਹਾਲ ਦੱਸਿਆ। ਉਸ ਨੇ ਦੱਸਿਆ ਕਿ ਰਾਮ ਰਹੀਮ ਦੇ ਰੋਹਤਕ ਜੇਲ੍ਹ ਪੁੱਜਦੇ ਹੀ ਹੋਰ ਕੈਦੀਆਂ ਦਾ ਜਿਊਣਾ ਹਰਾਮ ਹੋ ਗਿਆ ਹੈ। ਕੈਦੀਆਂ ਨੂੰ ਨਾ ਹੀ ਘੁੰਮਣ ਅਤੇ ਨਾ ਹੀ ਫੋਨ ਕਰਨ ਦਿੱਤਾ ਜਾ ਰਿਹਾ ਹੈ। ਕੈਦੀਆਂ ਨੂੰ ਪੇਸ਼ੀ ਲਈ ਵੀ ਨਹੀਂ ਲਿਜਾਇਆ ਜਾ ਰਿਹਾ। ਸਵਦੇਸ਼ ਕਿਰਾੜ ਨੇ ਦੱਸਿਆ ਕਿ ਉਹ ਜਿਸ ਬੈਰੇਕ ਵਿਚ ਬੰਦ ਸੀ, ਉਸੇ ਨਾਲ ਲੱਗਦੀ ਸੈੱਲ ਵਿਚ ਰਾਮ ਰਹੀਮ ਨੂੰ ਰੱਖਿਆ ਗਿਆ ਹੈ। ਜੇਲ੍ਹ ਵਿਚ ਆਉਣ ਤੋਂ ਬਾਅਦ ਰਾਮ ਰਹੀਮ ਬਹੁਤ ਬੇਚੈਨ ਹੈ। ਇਹੀ ਨਹੀਂ ਉਹ ਖਾਣਾ ਵੀ ਬਹੁਤ ਘੱਟ ਖਾ ਰਿਹਾ ਹੈ। ਉਸ ਨੇ ਦੱਸਿਆ ਕਿ ਜਿਸ ਦਿਨ ਉਸ ਨੂੰ ਸਜ਼ਾ ਸੁਣਾਈ, ਉਸ ਦਿਨ ਤਾਂ ਉਸ ਦੀ ਹਾਲਤ ਇੰਨੀ ਖਰਾਬ ਸੀ ਕਿ ਜੇਲ੍ਹ ਦੇ ਕਰਮਚਾਰੀ ਸੈੱਲ ਤੱਕ ਉਸ ਨੂੰ ਫੜ ਕੇ ਲਿਆਏ ਸਨ। ਉਸ ਨੂੰ 2 ਨੰਬਰਦਾਰ ਦਿੱਤੇ ਗਏ ਹਨ ਅਤੇ ਸੈੱਲ ਵਿਚ ਇਕੱਲੇ ਹੀ ਰੱਖਿਆ ਗਿਆ ਹੈ। ਉਸ ਨੇ ਦੱਸਿਆ ਕਿ ਜੇਲ੍ਹ ਮੈਨੂਅਲ ਅਨੁਸਾਰ ਹੀ ਉਸ ਨਾਲ ਵਤੀਰਾ ਕੀਤਾ ਜਾ ਰਿਹਾ ਹੈ।

Check Also

ਭਾਰਤ ਅਤੇ ਫਲਸਤੀਨ ਵਿਚਕਾਰ 5 ਕਰੋੜ ਡਾਲਰ ਦੇ ਸਮਝੌਤਿਆਂ ‘ਤੇ ਦਸਤਖਤ

ਰਾਮੱਲ੍ਹਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਸਤੀਨ ਦੇ ਇਤਿਹਾਸਕ ਦੌਰੇ ਮੌਕੇ ਉਥੋਂ ਦੇ …