Breaking News
Home / ਭਾਰਤ / ਗੜ੍ਹਸ਼ੰਕਰ ਨੇੜੇ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਗੜ੍ਹਸ਼ੰਕਰ ਨੇੜੇ ਦਿਨ ਦਿਹਾੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਇਹ ਘਟਨਾ ਆਪਸੀ ਰੰਜਿਸ਼ ਦਾ ਨਤੀਜਾ
ਗੜ੍ਹਸ਼ੰਕਰ/ਬਿਊਰੋ ਨਿਊਜ਼
ਗੜ੍ਹਸ਼ੰਕਰ ਨੇੜਲੇ ਪਿੰਡ ਸਤਨੌਰ ਵਿਖੇ ਦੁਪਹਿਰ ਸਮੇਂ ਗੱਡੀ ਵਿਚ ਸਵਾਰ ਕੁੱਝ ਨੌਜਵਾਨਾਂ ਵੱਲੋਂ ਇਕ ਰੋਹਿਤ ਨਾਮ ਦੇ ਲੜਕੇ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਇਆ ਗਿਆ ਜਿੱਥੇ ਪਹੁੰਚਣ ਸਮੇਂ ਉਸ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਉਰਫ਼ ਕਾਕਾ ਵਾਸੀ ਗੜ੍ਹਸ਼ੰਕਰ ਵਜੋਂ ਹੋਈ ਹੈ। ਇਹ ਘਟਨਾ ਰੰਜਿਸ਼ ਨਾਲ ਜੁੜੀ ਹੋਈ ਹੈ ਤੇ ਕੁੱਝ ਦਿਨ ਪਹਿਲਾ ਹੀ ਹੋਰ ਨੌਜਵਾਨਾਂ ‘ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਥਾਣਾ ਗੜ੍ਹਸ਼ੰਕਰ ਵਿਖੇ ਪੁਲਿਸ ਵੱਲੋਂ ਕਾਕਾ ‘ਤੇ 307 ਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

Check Also

ਅਯੁੱਧਿਆਮਾਮਲੇ ‘ਤੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ

ਸੁਪਰੀਮਕੋਰਟ ਨੇ ਵਿਚੋਲਗੀਪੈਨਲ ਨੂੰ ਦਿੱਤਾ 15 ਅਗਸਤਤੱਕਦਾਸਮਾਂ ਨਵੀਂ ਦਿੱਲੀ : ਅਯੁੱਧਿਆਮਾਮਲੇ ‘ਤੇ ਵਿਚੋਲਗੀਦੀਪ੍ਰਕਿਰਿਆ ਦੇ ਹੁਕਮ …