Breaking News
Home / ਪੰਜਾਬ / ਸਿੰਚਾਈ ਘੁਟਾਲੇ ਦਾ ਮੁਲਜ਼ਮ ਗੁਰਿੰਦਰ ਸਿੰਘ ਭਾਪਾ ਫਰਾਰ

ਸਿੰਚਾਈ ਘੁਟਾਲੇ ਦਾ ਮੁਲਜ਼ਮ ਗੁਰਿੰਦਰ ਸਿੰਘ ਭਾਪਾ ਫਰਾਰ

ਖਾਤਿਆਂ ‘ਚੋਂ ਕਢਵਾਇਆ 100 ਕਰੋੜ ਰੁਪਇਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਿੰਜਾਈ ਵਿਭਾਗ ਦੇ ਪ੍ਰਾਜੈਕਟਾਂ ਦੇ ਗ਼ੈਰਕਾਨੂੰਨੀ ਤਰੀਕਿਆਂ ਨਾਲ ਟੈਂਡਰ ਹਾਸਲ ਕਰਨ ਦੀ ਵਿਜੀਲੈਂਸ ਬਿਓਰੋ ਵੱਲੋਂ ਕੀਤੀ ਜਾ ਰਹੀ ਜਾਂਚ ਦਾ ਮੁੱਖ ਮੁਲਜ਼ਮ ਗੁਰਿੰਦਰ ਸਿੰਘ ‘ਭਾਪਾ’ ਫਰਾਰ ਹੈ। ਉਹ ਆਪਣੇ ਬੈਂਕ ਖਾਤਿਆਂ ਵਿੱਚੋਂ 100 ਕਰੋੜ ਰੁਪਏ ਤੋਂ ਵੱਧ ਰਕਮ ਵੀ ਕਢਾ ਕੇ ਲੈ ਗਿਆ। ਵਿਜੀਲੈਂਸ ਸੂਤਰਾਂ ਅਨੁਸਾਰ ਕੇਸ ਦਰਜ ਹੋਣ ਤੋਂ ਇਕ ਦਿਨ ਪਹਿਲਾਂ 18 ਅਗਸਤ ਨੂੰ ਗੁਰਿੰਦਰ ਸਿੰਘ ਨੂੰ ਆਖ਼ਰੀ ਵਾਰ ਦੇਖਿਆ ਗਿਆ ਸੀ।
ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ, ”ਗੁਰਿੰਦਰ ਸਿੰਘ ਨੇ ਜਾਂਚ ਵਿੱਚ ਸਹਿਯੋਗ ਦੀ ਵੀ ਸਹਿਮਤੀ ਨਹੀਂ ਦਿੱਤੀ। ਹੁਣ ਉਸ ਦਾ ਮੋਬਾਈਲ ਫੋਨ ਬੰਦ ਆ ਰਿਹਾ ਹੈ। ਉਸ ਦੇ ਟਿਕਾਣੇ ਬਾਰੇ ਕੁੱਝ ਵੀ ਪਤਾ ਨਹੀਂ। ਉਸ ਦੇ ਡਰਾਈਵਰ ਤੇ ਲੇਖਾਕਾਰ ਵੀ ਗਾਇਬ ਹਨ।” ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਮਈ ਵਿੱਚ ਜਾਂਚ ਦਾ ਜਨਤਕ ਤੌਰ ‘ਤੇ ਖੁਲਾਸਾ ਹੋਣ ਮਗਰੋਂ ਗੁਰਿੰਦਰ ਸਿੰਘ ਦੇ ਐਚਡੀਐਫਸੀ ਤੇ ਪੰਜਾਬ ਐਂਡ ਸਿੰਧ ਬੈਂਕ ਵਿਚਲੇ ਖਾਤਿਆਂ ਵਿੱਚੋਂ 100 ਕਰੋੜ ਰੁਪਏ ਤੋਂ ਵੱਧ ਰਕਮ ਕਢਵਾਈ ਗਈ ਹੈ। ਵਿਜੀਲੈਂਸ ਬਿਓਰੋ ਨੇ ਇਸ ਸਬੰਧੀ ਠੇਕੇਦਾਰ ਗੁਰਿੰਦਰ ਸਿੰਘ, ਸਿੰਜਾਈ ਵਿਭਾਗ ਦੇ ਤਿੰਨ ਸੇਵਾਮੁਕਤ ਮੁੱਖ ਇੰਜਨੀਅਰਾਂ, ਦੋ ਮੌਜੂਦਾ ਕਾਰਜਕਾਰੀ ਇੰਜਨੀਅਰਾਂ ਅਤੇ ਇਕ ਐਸਡੀਓ ਸਣੇ ਅੱਠ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਸੀ। ਉਨ੍ਹਾਂ ਉਤੇ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਦਾ ਰਗੜਾ ਲਾਉਣ ਦਾ ਦੋਸ਼ ਹੈ।
ਦਸ ਸਾਲਾਂ ਵਿੱਚ ਬਣਾਈ ਅਥਾਹ ਜਾਇਦਾਦ
ਵਿਜੀਲੈਂਸ ਨੇ ਗੁਰਿੰਦਰ ਸਿੰਘ ਦੀਆਂ ਪਿਛਲੇ 10 ਸਾਲਾਂ ਵਿੱਚ ਖਰੀਦੀਆਂ ਜਾਇਦਾਦਾਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਦੀ ਕੀਮਤ ਤਕਰੀਬਨ 100 ਕਰੋੜ ਰੁਪਏ ઠਤੋਂ ਵੱਧ ਬਣਦੀ ਹੈ। ਬਿਓਰੋ ਕੋਲ ਮੌਜੂਦਾ ਦਸਤਾਵੇਜ਼ਾਂ ਅਨੁਸਾਰ ਉਸ ਦੀਆਂ ਸੈਕਟਰ 18 ਤੇ ઠ19 ਵਿੱਚ ਦੋ ਕੋਠੀਆਂ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਇਕ ਛੋਟੀ ਸ਼ਰਾਬ ਦੀ ਫੈਕਟਰੀ ਵੀ ઠਹੈ। ਉਸ ਦੀਆਂ ਪਟਿਆਲਾ, ਲੁਧਿਆਣਾ ਤੇ ਨੋਇਡਾ ਤੋਂ ਇਲਾਵਾ ਮੁਹਾਲੀ ਵਿੱਚ ਘੱਟੋ-ਘੱਟ ਅੱਠ ઠਜਾਇਦਾਦਾਂ ਹਨ। ਇਹ ਸਾਰੀਆਂ ਜਾਇਦਾਦਾਂ ਪਿਛਲੇ ਦਸ ਸਾਲਾਂ ਦੌਰਾਨ ਖਰੀਦੀਆਂ ਗਈਆਂ। ઠਗੁਰਿੰਦਰ ਸਿੰਘ ਕੋਲੋਂ ਕਈ ਅਜਿਹੇ ਦਸਤਾਵੇਜ਼ ਵੀ ਬਰਾਮਦ ਹੋਏ, ਜਿਹੜੇ ਸਿਰਫ਼ ਵਿਭਾਗ ਦੇ ઠਕਬਜ਼ੇ ਵਿੱਚ ਹੋਣੇ ਚਾਹੀਦੇ ਸਨ।

Check Also

ਤ੍ਰਿਪਤ ਰਾਜਿੰਦਰ ਬਾਜਵਾ ਨੇ ਸਿੱਧੂ ਨੂੰ ਦੱਸਿਆ ਚੰਗਾ ਇਨਸਾਨ

ਕਿਹਾ – ਛੇਤੀ ਸੰਭਾਲਣਗੇ ਬਿਜਲੀ ਵਿਭਾਗ ਦਾ ਕਾਰਜਭਾਰ ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਦੇ ਖਿਲਾਫ …