Breaking News
Home / ਜੀ.ਟੀ.ਏ. ਨਿਊਜ਼ / ਅਫ਼ਗਾਨਿਸਤਾਨ ਨੂੰ ਫੌਜਾਂ ਫਿਰ ਘੱਲਣ ਤੋਂ ਜਸਟਿਨਟਰੂਡੋ ਦਾਸਾਫ਼ਇਨਕਾਰ

ਅਫ਼ਗਾਨਿਸਤਾਨ ਨੂੰ ਫੌਜਾਂ ਫਿਰ ਘੱਲਣ ਤੋਂ ਜਸਟਿਨਟਰੂਡੋ ਦਾਸਾਫ਼ਇਨਕਾਰ

ਓਟਵਾ/ਬਿਊਰੋ ਨਿਊਜ਼ : ਜਸਟਿਨਟਰੂਡੋ ਨੇ ਅਫ਼ਗਾਨਿਸਤਾਨ ਨੂੰ ਫਿਰ ਫੌਜਾਂ ਘੱਲਣ ਤੋਂ ਸਾਫ਼ਇਨਕਾਰਕਰ ਦਿੱਤਾ ਹੈ।ਲਿਬਰਲਸਰਕਾਰਵੱਲੋਂ ਅਮਰੀਕਾਦੀਤਰਜ਼ ਉੱਤੇ ਮਿਜ਼ਾਈਲਡਿਫੈਂਸ ਜਾਂ ਮੁੜ ਫੌਜੀ ਟੁਕੜੀਆਂ ਅਫਗਾਨਿਸਤਾਨਭੇਜਣਸਬੰਧੀਜਾਰੀਕਿਆਸਅਰਾਈਆਂ ਉੱਤੇ ਪ੍ਰਧਾਨਮੰਤਰੀਜਸਟਿਨਟਰੂਡੋ ਨੇ ਵਿਰਾਮਲਾਉਂਦਿਆਂ ਆਖਿਆ ਕਿ ਅਜਿਹਾ ਕੁੱਝ ਨਹੀਂ ਹੋਣਵਾਲਾ। ਉੱਤਰੀਕੋਰੀਆਵੱਲੋਂ ਤਿਆਰਕੀਤੇ ਜਾ ਰਹੇ ਪ੍ਰਮਾਣੂ ਜ਼ਖੀਰੇ ਦੇ ਮੱਦੇਨਜ਼ਰਪਿਛਲੇ ਕੁੱਝ ਦਿਨਾਂ ਤੋਂ ਇਹ ਸਵਾਲਸਿਰ ਚੁੱਕ ਰਿਹਾ ਸੀ ਕਿ ਕੀ ਕੈਨੇਡਾ ਨੂੰ ਅਮਰੀਕਾ ਦੇ ਕੌਂਟੀਨੈਂਟਲ ਮਿਜ਼ਾਈਲਡਿਫੈਂਸਸ਼ੀਲਡਦਾ ਹਿੱਸਾ ਹੋਣਾਚਾਹੀਦਾ ਹੈ ਜਾਂ ਨਹੀਂ। ਜ਼ਿਕਰਯੋਗ ਹੈ ਕਿ ਕੈਨੇਡਾ ਨੇ 2005 ਵਿੱਚਵੰਡੀਆਂ ਵਾਲੀ ਕੌਮੀ ਬਹਿਸ ਤੋਂ ਬਾਅਦਬਾਲਿਸਟਿਕਮਿਜ਼ਾਈਲਡਿਫੈਂਸਦਾਰਾਹਚੁਣਿਆ ਸੀ ਪਰਬਹੁਤਸਾਰੇ ਰੱਖਿਆਮਾਹਿਰਾਂ ਤੇ ਪਾਰਲੀਆਮੈਂਟੇਰੀਅਨਜ਼, ਜਿਨ੍ਹਾਂ ਵਿੱਚ ਕੁੱਝ ਲਿਬਰਲਵੀਸ਼ਾਮਲ ਸੀ,  ਇਸ ਮੁੱਦੇ ਨੂੰ ਮੁੜ ਖੁੱਲ੍ਹਵਾਉਣਾ ਚਾਹੁੰਦੇ ਸਨ।
ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਹਜ਼ਾਰਾਂ ਫੌਜੀ ਟੁਕੜੀਆਂ ਮੁੜਅਫਗਾਨਿਸਤਾਨਭੇਜਣਦਾਫੈਸਲਾਕਰਲਿਆ ਹੈ। ਹੁਣ ਇਸ ਨਾਲ ਇਹ ਸਵਾਲਖੜ੍ਹਾ ਹੋ ਗਿਆ ਹੈ ਕਿ ਕੀ ਕੈਨੇਡਾ ਨੂੰ ਵੀ ਅਜਿਹਾ ਕਰਨਲਈਅਮਰੀਕਾਵੱਲੋਂ ਆਖਿਆ ਜਾਵੇਗਾ। ਲੰਘੇ ਦਿਨੀਂ ਮਾਂਟਰੀਅਲਵਿੱਚ ਗੱਲ ਕਰਦਿਆਂ ਟਰੂਡੋ ਵੱਲੋਂ ਦੋਵਾਂ ਵਿਚਾਰਾਂ ਨੂੰ ਝਟਕਦਿੱਤਾ ਗਿਆ। ਫੈਡਰਲ ਤੇ ਪ੍ਰੋਵਿੰਸ਼ੀਅਲਇਮੀਗ੍ਰੇਸ਼ਨਅਧਿਕਾਰੀਆਂ ਨਾਲਮੁਲਾਕਾਤ ਤੋਂ ਬਾਅਦਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਉਨ੍ਹਾਂ ਸਪਸ਼ਟ ਤੌਰ ਉੱਤੇ ਆਖਿਆ ਕਿ ਅਜਿਹੇ ਮਾਮਲਿਆਂ ਵਿੱਚ ਅਸੀਂ ਉਹੀ ਫੈਸਲਾਲਵਾਂਗੇ ਜਿਹੜਾਕੈਨੇਡੀਅਨਾਂ ਦੇ ਹਿਤਾਂ ਵਿੱਚਹੋਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਇਨ੍ਹਾਂ ਦੋ ਮੁੱਦਿਆਂ ਉੱਤੇ ਸਾਡਾਫੈਸਲਾਜਲਦੀਬਦਲਣਵਾਲਾਨਹੀਂ। ਬਾਲਿਸਟਿਕਮਿਜ਼ਾਈਲਡਿਫੈਂਸਵਾਲੀਟਿੱਪਣੀਲਿਬਰਲਸਰਕਾਰਵੱਲੋਂ ਹੁਣਤੱਕ ਆਇਆ ਸਾਰਿਆਂ ਨਾਲੋਂ ਸਖ਼ਤਬਿਆਨਮੰਨੀ ਜਾ ਰਹੀ ਹੈ। ਇਸ ਤੋਂ ਪਿਛਲੇ ਕੁੱਝ ਹਫਤਿਆਂ ‘ਚ ਇਸ ਸਬੰਧੀ ਪੁੱਛੇ ਜਾਣਵਾਲੇ ਸਵਾਲਾਂ ਤੋਂ ਲਿਬਰਲਸਰਕਾਰਟਾਲਾ ਹੀ ਵੱਟਦੀਰਹੀ ਹੈ।

Check Also

ਉਨਟਾਰੀਓ ‘ਚ 1 ਅਪ੍ਰੈਲ ਤੋਂ ਖੁੱਲ੍ਹ ਸਕਦੀਆਂ ਹਨ ਭੰਗ ਦੀਆਂ ਦੁਕਾਨਾਂ

ਟੋਰਾਂਟੋ : ਉਨਟਾਰੀਓ ਸਰਕਾਰ ਨੇ ਸੂਬੇ ਵਿਚ ਭੰਗ ਦੀ ਵਿਕਰੀ ਲਈ ਕੈਨਾਬਿਜ਼ ਸਟੋਰਾਂ ਨੂੰ ਖੋਲ੍ਹਣ …