Breaking News
Home / ਜੀ.ਟੀ.ਏ. ਨਿਊਜ਼ / ਦੁਨੀਆ ‘ਚ ਰਹਿਣ ਯੋਗ ਸ਼ਹਿਰਾਂ ‘ਚੋਂ ਟੋਰਾਂਟੋ ਨੰਬਰ 4 ਦਾਸ਼ਹਿਰ

ਦੁਨੀਆ ‘ਚ ਰਹਿਣ ਯੋਗ ਸ਼ਹਿਰਾਂ ‘ਚੋਂ ਟੋਰਾਂਟੋ ਨੰਬਰ 4 ਦਾਸ਼ਹਿਰ

ਓਟਵਾ/ਬਿਊਰੋ ਨਿਊਜ਼
ਇਸ ਸਾਲਦੁਨੀਆਂ ਦੇ ਸਭ ਤੋਂ ਵੱਧਰਹਿਣਯੋਗ 10 ਸ਼ਹਿਰਾਂ ਵਿੱਚੋਂ ਸਿਖਰਲੇ ਤਿੰਨਵਿੱਚਕੈਨੇਡਾ ਦੇ ਤਿੰਨਸ਼ਹਿਰਾਂ ਨੂੰ ਸਥਾਨਹਾਸਲ ਹੋਇਆ ਹੈ ਜਿਨ੍ਹਾਂ ਵਿਚਟੋਰਾਂਟੋ ਚੌਥੇ ਨੰਬਰ’ਤੇ ਹੈ ਜਦੋਂਕਿ ਵੈਨਕੂਵਰ ਇਸ ਤੋਂ ਇਕ ਕਦਮ ਅੱਗੇ ਰਹਿੰਦਿਆਂ ਤੀਜੇ ‘ਤੇ ਅਤੇ ਕੈਲਗਰੀਟੋਰਾਂਟੋ ਤੋਂ ਇਕ ਕਦਮ ਪਿੱਛੇ ਰਹਿੰਦਿਆਂ 5ਵੇਂ ਨੰਬਰ’ਤੇ ਹੈ, ਮੈਲਬੌਰਨ ਨੂੰ ਲਗਾਤਾਰਸੱਤਵੇਂ ਸਾਲਦੁਨੀਆਂ ਦਾਸਭ ਤੋਂ ਵਧੀਆਰਹਿਣਯੋਗ ਸ਼ਹਿਰਦਾਦਰਜਾਹਾਸਲ ਹੋਇਆ ਹੈ।
ਦ ਇਕਨਾਮਿਸਟਸਇੰਟੈਲੀਜੈਂਸਯੂਨਿਟ ਦੇ ਵਿਸ਼ਲੇਸ਼ਕਾਂ ਵੱਲੋਂ ਸਾਲ 2017 ਦੀ ਗਲੋਬਲਲਿਵੇਬਿਲਿਟੀਰਿਪੋਰਟ ਦੇ ਜਾਰੀਕੀਤੇ ਗਏ ਤਾਜ਼ਾ ਅੰਕ ਵਿੱਚਦੁਨੀਆਭਰ ਦੇ 140 ਸ਼ਹਿਰਾਂ ਵਿੱਚਲੋਕਾਂ ਦੀ ਜ਼ਿੰਦਗੀ ਦੇ ਮਿਆਰ ਨੂੰ ਆਂਕਿਆ ਗਿਆ। ਇਸ ਲਈਜਿਹੜੇ ਮਾਪਦੰਡਤੈਅਕੀਤੇ ਗਏ ਸਨਉਨ੍ਹਾਂ ਵਿੱਚਸਥਿਰਤਾ, ਹੈਲਥਕੇਅਰ, ਸੱਭਿਆਚਾਰ ਤੇ ਵਾਤਾਵਰਣ ਦੇ ਨਾਲ-ਨਾਲ ਸਿੱਖਿਆ ਤੇ ਬੁਨਿਆਦੀਢਾਂਚੇ ਵਰਗੀਆਂ ਵੰਨਗੀਆਂ ਸ਼ਾਮਲਕੀਤੀਆਂ ਗਈਆਂ।
ਪਿਛਲੇ ਸੱਤਸਾਲਾਂ ਵਿੱਚਸਿਖਰਲੇ ਪੰਜਸ਼ਹਿਰਾਂ ਦੀ ਸੂਚੀ ਵਿੱਚਥੋੜ੍ਹਾਬਹੁਤਫੇਰਬਦਲ ਹੋਇਆ ਹੈ। ਮਿਸਾਲਵਜੋਂ ਇਸ ਸਾਲ ਮੈਲਬੌਰਨ ਸਿਰਫ 0.1 ਫੀਸਦੀ ਅੰਕ ਦੇ ਫਰਕਨਾਲਵਿਏਨਾ ਨੂੰ ਪਿੱਛੇ ਛੱਡਣਵਿੱਚਕਾਮਯਾਬ ਹੋ ਸਕਿਆ। ਵਿਏਨਾ ਤੋਂ ਬਾਅਦਵੈਨਕੂਵਰ ਤੇ ਟੋਰਾਂਟੋ ਨੂੰ ਇਸ ਸੂਚੀ ਵਿੱਚਤੀਜਾ ਤੇ ਚੌਥਾ ਸਥਾਨਹਾਸਲ ਹੋਇਆ। ਇਸ ਤੋਂ ਬਾਅਦਕੈਲਗਰੀ ਤੇ ਐਡੀਲੇਡਇੱਕਠਿਆਂ ਪੰਜਵੇਂ ਸਥਾਨ ਉੱਤੇ ਰਹੇ।
ਇਸ ਸਾਲਵੇਖਣਵਿੱਚ ਆਇਆ ਕਿ 44 ਸ਼ਹਿਰਾਂ ਨੂੰ ਸੂਚੀ ਵਿੱਚਪ੍ਰਮੋਟਕੀਤਾ ਜਾਂ ਪਿੱਛੇ ਧਕਿਆ ਗਿਆ। ਫਿਰਭਾਵੇਂ ਕਾਰਨ ਕੋਈ ਵੀਰਿਹਾਹੋਵੇ ਜਿਵੇਂ ਕਿ ਉੱਥੇ ਘੱਟਰਹੀਜੁਰਮਦਰ, ਅੱਤਵਾਦਸਬੰਧੀਧਮਕੀਆਂ ਵਿੱਚਇਜਾਫਾ, ਅਸਥਿਰਤਾ ਜਾਂ ਸੈਰਸਪਾਟੇ ਸਬੰਧੀ ਗਤੀਵਿਧੀਆਂ ਵਿੱਚਵਾਧਾ। ਵਿਸ਼ਲੇਸ਼ਕਾਂ ਨੇ ਪਿਛਲੇ ਕੁੱਝ ਸਾਲਾਂ ਤੋਂ ਜਾਰੀਰੁਝਾਨਵੱਲਵੀਧਿਆਨਦਿਵਾਇਆ ਜਿਸ ਵਿੱਚਪਾਇਆ ਗਿਆ ਕਿ ਅਮਰੀਕਾ ਦੇ ਕਈ ਸ਼ਹਿਰਾਂ ਦੇ ਅੰਕ ਇਸ ਲਈਵੀਘੱਟਰਹੇ ਹਨ ਕਿਉਂਕਿ ਉੱਥੇ ਨਾਗਰਿਕਾਂ ਵਿੱਚਅਸ਼ਾਂਤੀਪਾਈ ਜਾ ਰਹੀ ਹੈ। ਇਹ ਸੱਭ ਸਿਆਹ ਨਸਲ ਦੇ ਅਮਰੀਕੀਆਂ ਦੀਆਂ ਪੁਲਿਸਹੱਥੋਂ ਹੋ ਰਹੀਆਂ ਮੌਤਾਂ ਵਿੱਚ ਹੋਏ ਵਾਧੇ ਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੌਨਲਡ ਟਰੰਪਦੀਆਂ ਵੰਡੀਆਂ ਪਾਉਣਵਾਲੀਆਂ ਨੀਤੀਆਂ ਕਾਰਨ ਹੋ ਰਿਹਾ ਹੈ।
ਇਸ ਸਾਲਸਿਡਨੀਵੀਸੱਤਵੇਂ ਤੋਂ 11ਵੇਂ ਨੰਬਰ ਉੱਤੇ ਜਾ ਪਹੁੰਚਿਆ। ਅੱਤਵਾਦਸਬੰਧੀਧਮਕੀਆਂ ਦੇ ਪੈਦਾ ਹੋਏ ਖਤਰੇ ਕਾਰਨਰਹਿਣਯੋਗ ਪਹਿਲੇ ਦਸਸ਼ਹਿਰਾਂ ਵਿੱਚੋਂ ਸਿਡਨੀਬਾਹਰ ਹੋਇਆ ਮੰਨਿਆਜਾਂਦਾ ਹੈ। ਇਸ ਦੇ ਨਾਲ ਹੀ ਫਰਾਂਸ ਤੇ ਯੂਕੇ ਵਿੱਚਵਾਰੀ-ਵਾਰੀ ਹੋ ਰਹੇ ਅੱਤਵਾਦੀਹਮਲਿਆਂ, ਮਾਈਗ੍ਰੇਸ਼ਨਸੰਕਟ ਤੇ ਬ੍ਰੈਗਜ਼ਿਟਕਾਰਨਯੂਰਪ ਦੇ ਕਈ ਸ਼ਹਿਰਵੀ ਇਸ ਸੂਚੀ ਵਿੱਚਕਾਫੀਪਿੱਛੇ ਰਹਿ ਗਏ ਹਨ। ਇਸ ਦੇ ਨਾਲ ਹੀ ਸੀਰੀਆਵਿੱਚਡਮੈਸਕਸ, ਨਾਈਜੀਰੀਆਵਿੱਚ ਲੈਗੌਸ ਤੇ ਲਿਬੀਆਵਿੱਚਤ੍ਰਿਪੋਲੀ ਇਸ ਸੂਚੀ ਵਿੱਚਸੱਭ ਤੋਂ ਹੇਠਾਂ ਰਹੇ।

Check Also

ਬਾਲਕੋਨੀ ‘ਚੋਂ ਸੜਕ ‘ਤੇ ਕੁਰਸੀ ਸੁੱਟਣ ਵਾਲੀ ਕੁੜੀ ਦੀ ਭਾਲ ਵਿਚ ਟੋਰਾਂਟੋ ਪੁਲਿਸ

ਟੋਰਾਂਟੋ : ਸੋਸ਼ਲ ਮੀਡੀਆ ਉਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ …