Breaking News
Home / ਪੰਜਾਬ / ਪ੍ਰਕਾਸ਼ ਸਿੰਘ ਬਾਦਲ ਦੇ ਵਿਦੇਸ਼ ‘ਚ ਹੋਏ ਇਲਾਜ ਦੇ ਬਿੱਲਾਂ ਦਾ ਬੋਝ ਕੈਪਟਨ ਸਰਕਾਰ ‘ਤੇ ਪਿਆ

ਪ੍ਰਕਾਸ਼ ਸਿੰਘ ਬਾਦਲ ਦੇ ਵਿਦੇਸ਼ ‘ਚ ਹੋਏ ਇਲਾਜ ਦੇ ਬਿੱਲਾਂ ਦਾ ਬੋਝ ਕੈਪਟਨ ਸਰਕਾਰ ‘ਤੇ ਪਿਆ

ਸਾਬਕਾ ਮੁੱਖ ਮੰਤਰੀ ਨੇ 18 ਲੱਖ ਰੁਪਏ ਦੇ ਬਿੱਲ ਕਰਵਾਏ ਜਮ੍ਹਾਂ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਰਕਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਦੇਸ਼ੀ ਇਲਾਜ ਦੇ ਕਰੀਬ 18 ਲੱਖ ਰੁਪਏ ਬਿਲਾਂ ਦਾ ਝਟਕਾ ਲੱਗਾ ਹੈ। ਕੈਪਟਨ ਸਰਕਾਰ ਨੇ ਹੁਣ ਮੁੱਖ ਮੰਤਰੀ ਅਤੇ ਵਜ਼ੀਰਾਂ ਦੇ ਮੈਡੀਕਲ ਬਿੱਲ ਪੱਲਿਓਂ ਨਾ ਦੇਣ ਦਾ ਫੈਸਲਾ ਕੀਤਾ ਹੈ, ਜਿਸ ਵਾਸਤੇ ਬੀਮਾ ਕੰਪਨੀ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਅਮਰੀਕਾ ਵਿਚ ਦਿਲ ਦੇ ਇਲਾਜ ਦੇ ਕਰੀਬ 88 ਲੱਖ ਦੇ ਬਿੱਲ ਜਮ੍ਹਾਂ ਕਰਵਾਏ ਸਨ, ਜਿਨ੍ਹਾਂ ਦੀ ਅਦਾਇਗੀ ਹੱਥੋਂ-ਹੱਥ ਹੋ ਗਈ ਸੀ। ਹੁਣ ਆਮ ਰਾਜ ਪ੍ਰਬੰਧ ਵਿਭਾਗ ਕੋਲ ਇਕ ਹਫਤਾ ਪਹਿਲਾਂ ਬਾਦਲ ਦੇ ਵਿਦੇਸ਼ੀ ਇਲਾਜ ਦੇ ਕਰੀਬ 30 ਹਜ਼ਾਰ ਡਾਲਰ ਦੇ ਨਵੇਂ ਬਿੱਲ ਭੇਜੇ ਗਏ ਹਨ। ਹੁਣ ਇਨ੍ਹਾਂ ਮੈਡੀਕਲ ਬਿਲਾਂ ਨੂੰ ਸਿਹਤ ਵਿਭਾਗ ਪੰਜਾਬ ਕੋਲ ਭੇਜਿਆ ਜਾਵੇਗਾ।

Check Also

ਸਿੰਚਾਈ ਵਿਭਾਗ ‘ਚ ਹੋਏ ਇਕ ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਦੇ ਮੁੱਖ ਮੁਲਜ਼ਮ ਨੇ ਮੋਹਾਲੀ ਦੀ ਅਦਾਲਤ ‘ਚ ਕੀਤਾ ਆਤਮ ਸਮਰਪਣ

ਅਦਾਲਤ ਨੇ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਮੋਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਸਿੰਚਾਈ ਵਿਭਾਗ …