Breaking News
Home / ਜੀ.ਟੀ.ਏ. ਨਿਊਜ਼ / ਕੈਨੇਡੀਅਨ ਨਾਗਰਿਕਤਾ ਲੈਣ ਦੇ ਨਾਮ ‘ਤੇ ਨਬਾਲਗਾਂ ਤੋਂ ਵਸੂਲੀ ਜਾ ਰਹੀ ਬਾਲਗਾਂ ਵਾਂਗ

ਕੈਨੇਡੀਅਨ ਨਾਗਰਿਕਤਾ ਲੈਣ ਦੇ ਨਾਮ ‘ਤੇ ਨਬਾਲਗਾਂ ਤੋਂ ਵਸੂਲੀ ਜਾ ਰਹੀ ਬਾਲਗਾਂ ਵਾਂਗ

ਓਟਵਾ/ਬਿਊਰੋ ਨਿਊਜ਼
ਸਿਟੀਜ਼ਨਸ਼ਿਪ ਅਰਜ਼ੀਆਂ ਲਈ ਓਟਵਾ ਮਾਈਨਰਜ਼ ਤੋਂ ਵੀ ਬਾਲਗਾਂ ਵਾਂਗ ਹੀ ਫੀਸ ਵਸੂਲ ਰਿਹਾ ਹੈ। ਹਾਲਾਂਕਿ ਸਿਟੀਜਨਸਿਪ ਐਕਟ ਵਿੱਚ ਪਿੱਛੇ ਜਿਹੇ ਕੀਤੀਆਂ ਗਈਆਂ ਤਬਦੀਲੀਆਂ ਕਾਰਨ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣੇ ਮਾਪਿਆਂ ਤੋਂ ਬਿਨਾ ਅਰਜੀ ਦਾਇਰ ਕਰ ਸਕਦੇ ਹਨ ਪਰ ਉਨ੍ਹਾਂ ਤੋਂ ਫੀਸ 530 ਡਾਲਰ, ਭਾਵ ਬਾਲਗਾਂ ਵਾਲੀ ਹੀ ਵਸੂਲੀ ਜਾ ਰਹੀ ਹੈ। ਇਸ ਤੋਂ ਉਲਟ ਨਾਬਾਲਗਾਂ ਲਈ ਇਹ ਫੀਸ 100 ਡਾਲਰ ਹੈ ਬਸਰਤੇ ਉਹ ਆਪਣੇ ਮਾਪਿਆਂ ਦੇ ਨਾਲ ਅਪਲਾਈ ਕਰਨ। ਆਲੋਚਕਾਂ ਦਾ ਕਹਿਣਾ ਹੈ ਕਿ ਜਿਹੜੇ ਨਾਬਾਲਗ ਖੁਦ ਨਾਗਰਿਕਤਾ ਲਈ ਅਪਲਾਈ ਕਰਦੇ ਹਨ, ਜਿਹੜੇ ਕੈਨੇਡਾ ਵਿੱਚ ਪਨਾਹ ਹਾਸਲ ਕਰਨ ਲਈ ਆਉਂਦੇ ਹਨ ਤੇ ਜਾਂ ਫਿਰ ਆਪਣੇ ਪਰਿਵਾਰ ਨਾਲੋਂ ਵੱਖ ਹੋ ਕੇ ਉਨ੍ਹਾਂ ਨੂੰ ਕਿਸੇ ਕਾਰਨ ਕੈਨੇਡਾ ਆਉਣਾ ਪੈਂਦਾ ਹੈ ਉਹ ਅਜਿਹੇ ਮੁਸਕਲ ਹਾਲਾਤ ਵਿੱਚ ਐਪਲੀਕੇਸਨ ਫੀਸ ਕਿਵੇਂ ਅਫੋਰਡ ਕਰ ਸਕਦੇ ਹਨ। ਜਦੋਂ ਲਿਬਰਲ ਸਰਕਾਰ ਨੇ ਸੈਨੇਟ ਵੱਲੋਂ ਸੋਧੇ ਸਿਟੀਜਨਸਿਪ ਬਿੱਲ, ਜੋ ਕਿ ਜੂਨ ਵਿੱਚ ਪਾਸ ਹੋਇਆ, ਨੂੰ ਅੱਗੇ ਵਧਾਉਣ ਲਈ ਮਤਾ ਲਿਆਂਦਾ ਤਾਂ ਇਮੀਗ੍ਰੇਸਨ ਮੰਤਰੀ ਅਹਿਮਦ ਹੁਸੈਨ ਨੇ ਖਾਸ ਤੌਰ ਉੱਤੇ ਮਾਈਨਰਜ ਲਈ ਕੀਤੀ ਗਈ ਇਸ ਤਬਦੀਲੀ ਦਾ ਜਿਕਰ ਬੜਾ ਹੁੱਭ ਕੇ ਕੀਤਾ ਸੀ।
ਸਰਕਾਰ ਨੇ ਇਸ ਸੋਧ ਦਾ ਇਹ ਆਖ ਕੇ ਸਮਰਥਨ ਕੀਤਾ ਸੀ ਕਿ ਇਸ ਨਾਲ ਕੈਨੇਡੀਅਨ ਮਾਪੇ ਨਾ ਹੋਣ ਦੀ ਸੂਰਤ ਵਿੱਚ ਅਜਿਹੇ ਬੱਚਿਆਂ ਲਈ ਕੈਨੇਡੀਅਨ ਨਾਗਰਿਕਤਾ ਹਾਸਲ ਕਰਨ ਸੁਖਾਲੀ ਹੋ ਜਾਵੇਗੀ। ਉਸ ਸਮੇਂ ਹੁਸੈਨ ਨੇ ਇਹ ਵੀ ਦੱਸਿਆ ਸੀ ਕਿ ਇਨ੍ਹਾਂ ਤਬਦੀਲੀਆਂ ਤਹਿਤ ਕੌਣ ਅਪਲਾਈ ਕਰ ਸਕੇਗਾ। ਆਪਣੇ ਆਪ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਨ ਵਾਸਤੇ ਅਪਲਾਈ ਕਰਨ ਲਈ ਕੰਸਰਵੇਟਿਵ ਸੈਨੇਟਰ ਵਿਕਟਰ ਓਹ ਨੇ ਸੈਨੇਟ ਵਿੱਚ ਇਸ ਬਿੱਲ ਨੂੰ ਸੋਧ ਲਈ ਪੇਸ਼ ਕੀਤਾ ਸੀ। ਓਹ ਨੇ ਆਖਿਆ ਕਿ ਉਨ੍ਹਾਂ ਜੁਲਾਈ ਦੇ ਸੁਰੂ ਵਿੱਚ ਹੁਸੈਨ ਨੂੰ ਇਹ ਫੀਸ ਘਟਾਉਣ ਲਈ ਵੀ ਲਿਖਿਆ ਸੀ ਪਰ ਅਜੇ ਤੱਕ ਉਨ੍ਹਾਂ ਨੂੰ ਇਸ ਦਾ ਜਵਾਬ ਨਹੀਂ ਮਿਲਿਆ।

Check Also

ਹੁਣ ਬੱਸਾਂ ‘ਚ ਵੀ ਹਰ ਸਵਾਰੀ ਲਈ ਸੀਟ ਬੈਲਟ ਹੋਵੇਗੀ ਲਾਜ਼ਮੀ

ਟੋਰਾਂਟੋ : ਟਰਾਂਸਪੋਰਟ ਕੈਨੇਡਾ ਨੇ 2020 ਤੱਕ ਸਾਰੇ ਨਵੇਂ ਬਣੇ ਹਾਈਵੇ ‘ਤੇ ਬੱਸਾਂ ਵਿਚ ਸੀਟ …